ਬਾਬਾ ਜੀ ਦਾ ਡੇਰਾ 

ss1

ਬਾਬਾ ਜੀ ਦਾ ਡੇਰਾ

ਅੱਜ ਮੈਂ ਸੁਣਾਵਾ ਚਿੱਠਾ ਮੇਰਾ ,
ਕਿੰਝ ਬਣਿਆ “ਸੰਤਾ ਦਾ ਡੇਰਾ”।
ਦੱਸਵੀਂ ਵਿੱਚੋ ਸੀ ਮੈਂ ਫੇਲ ਹੋ ਗਿਆ ,
 ਬੇਰੁਜ਼ਗਾਰੀ ਨਾਲ ਮੇਲ ਹੋ ਗਿਆ ।
ਹੋ ਗਿਆ ਸੀ ਮੈਂ ਬੜਾ ਪਰੇਸ਼ਾਨ ,
ਗਰੀਬੀ ਨਾਲ ਸੀ ਹੋਇਆ ਬੁਰਾ ਹਾਲ ।
ਫਿਰ ਮੈਂ ਥੋੜਾ ਦਿਮਾਗ ਲਗਾਇਆ,
ਦੁਨੀਆ ਨੂੰ ਮੈਂ ਪਾਗਲ ਬਣਾਇਆ।
ਭਗਮਾ ਜਿਹਾ ਮੈਂ ਬਾਣਾ ਪਾਇਆ ,
ਦੋ-ਚਾਰ ਵਿਹਲੜਾ ਨੂੰ  ਨਾਲ ਰਲਾਇਆ ।
ਗੱਲੀ -ਬਾਤੀ ਠੱਗੀ ਜਾਵਾ,
ਬੀਬੀਆ ਨੂੰ ਮੈਂ ਵਹਿਮਾਂ ਚ’ ਫਸਾਵਾ ।
ਕਿਤੇ ਕਹਾ ਕਿਸੇ ਟੂਣਾ ਕੀਤਾ,
ਕਿਤੇ ਕਿਤੇ ਗ੍ਰਹਿ ਦੋਸ਼ ਬਣਾਵਾ।
ਕਿਤੇ ਕਿਸੇ ਨੂੰ ਮੰਗਲੀਕ ਆਖ ਕੇ,
ਬਹੁਤੇ ਪੈਸੇ ਮੈਂ ਕਮਾਵਾ ।
ਹੱਥਾ ਦੀਆ ਰੇਖਾਂਵਾ ਵਿਚ ਉਲਝਾ ਕੇ ,
ਪੜ੍ਹਿਆ ਲਿਖਿਆਂ ਨੂੰ ਮੂਰਖ ਬਣਾਵਾ ।
ਦਿਨ ਰਾਤ ਮਿਹਨਤਾ ਕਰ ਤੁਸੀ ਹੋ ਕਮਾਉਂਦੇ ,
ਮੈਂ ਤਾਂ ਬੱਸ ਵਹਿਲਾ ਹੀ ਖਾਵਾ ।
ਗੱਲ ਕੋਈ ਨਾ ਹੋਰ ਹੈ ਇੱਥੇ ,
ਬਸ ਅੰਧ ਵਿਸ਼ਵਾਸ ਨੂੰ ਹਥਿਆਰ ਬਣਾਵਾ ।
ਦੇਖੋ  ਦੁਨੀਆ ਵਾਲਿਓ ! ਮੈ ਦੱਸਵੀ ਫੇਲ ਵੀ ਸੰਤ ਕਹਾਵਾ ।
ਕਿਰਨਪ੍ਰੀਤ ਕੌਰ 
Share Button

Leave a Reply

Your email address will not be published. Required fields are marked *