ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਮੋਹਲਾਂ ਨੂੰ ਬਲਾਕ ਪੱਧਰੀ ਐਵਾਰਡ ਹਾਸਿਲ

ss1

ਬਾਬਾ ਜੀਵਨ ਸਿੰਘ ਸਪੋਰਟਸ ਕਲੱਬ ਮੋਹਲਾਂ ਨੂੰ ਬਲਾਕ ਪੱਧਰੀ ਐਵਾਰਡ ਹਾਸਿਲ

15-21 (4)
ਮਲੋਟ , 14 ਮਈ (ਆਰਤੀ ਮਲੋਟ) ਨਹਿਰੂ ਯੁਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਆਪਣੇ ਅਧੀਨ ਕੰਮ ਕਰਦੇ ਕਲੱਬਾਂ ਦੀ ਕਾਰਗੁਜਾਰੀ ਨੂੰ ਲੈ ਕੇ ਵਧੀਆ ਕਲੱਬਾਂ ਦੀ ਘੋਸ਼ਣਾ ਕੀਤੀ ਗਈ। ਜਿਸ ਤਹਿਤ ਨਹਿਰੂ ਯੁਵਾ ਕੇਂਦਰ ਸ਼੍ਰੀ ਮੁਕਤਸਰ ਸਾਹਿਬ ਦੇ ਜਿਲਾ ਯੂਥ ਕੁਆਰਡੀਨੇਟਰ ਜਗਜੀਤ ਸਿੰਘ ਮਾਨ ਅਤੇ ਮੁੱਖ ਲੇਖਾਕਾਰ ਮਨਜੀਤ ਸਿੰਘ ਭੁੱਲਰ ਨੇ ਮਲੋਟ ਬਲਾਕ ਦਾ ਬੈਸਟ ਯੂਥ ਕਲੱਬ ਐਵਾਰਡ ਬੁਾਬਾ ਜੀਵਨ ਸਿੰਘ ਸਪੋਰਟਸ ਕਲੱਬ ਪਿੰਡ ਮੋਹਲਾਂ ਨੂੰ ਘੋਸ਼ਿਤ ਕੀਤਾ ਗਿਆ ।ਕਲੱਬ ਪ੍ਰਧਾਨ ਜਤਿੰਦਰ ਸਿੰਘ ਢਿੱਲੋਂ ਅਤੇ ਉਪ ਪ੍ਰਧਾਨ ਰਮਨ ਸੰਧੂ ਨੇ ਵਿਭਾਗ ਦੇ ਅਧਿਕਾਰੀਆਂ ਕੋਲੋਂ ਇਹ ਐਵਾਰਡ ਹਾਸਿਲ ਕੀਤਾ। ਕਲੱਬ ਪ੍ਰਧਾਨ ਜਤਿੰਦਰ ਸਿੰਘ ਢਿੱਲੋਂ ਨੇ ਵਧੀਆ ਕਾਰਗੁਜਾਰੀ ਲਈ ਕਲੱਬ ਦੇ ਕੈਸ਼ੀਅਰ ਰਿੰਕੂ ਧੀਗੜਾ, ਮੈਂਬਰ ਕੀਰਤ ਸਿੰਘ, ਲਵਦੀਪ ਸਿੰਘ, ਪ੍ਰਭਜੋਤ ਸਿੰਘ, ਹਰਮਨ , ਰਮਨ ਧੀਗੜਾ, ਗੋਰਾ ਸੰਧੂ, ਅਮਨਿੰਦਰ ਢਿੱਲੋਂ, ਸਤਪਾਲ ਸਿੰਘ ਅਤੇ ਬੋਬੀ ਬਰਾੜ ਦੇ ਵਿਸ਼ੇਸ਼ ਯੋਗਦਾਨ ਪਾਉਣ ਸਦਕਾ ਹੀ ਕਲੱਬ ਨੂੰ ਸਰਵੋਤਮ ਪੁਰਸਕਾਰ ਹਾਸਿਲ ਹੋਇਆ ਹੈ। ਉਹਨਾ ਸਮੂਹ ਕਲੱਬ ਮੈਂਬਰਾਂ, ਨਹਿਰੂ ਯੁਵਾ ਕੇਂਦਰ ਦੀ ਟੀਮ ਅਤੇ ਪਿੰਡ ਵਾਸੀਆਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਹੈ।

Share Button

Leave a Reply

Your email address will not be published. Required fields are marked *