Sat. Jul 20th, 2019

ਬਾਬਾ ਜਸਵੰਤ ਸਿੰਘ ਕੰਵਲ ਦੀ ਜਨਮ ਸ਼ਤਾਬਦੀ

ਬਾਬਾ ਜਸਵੰਤ ਸਿੰਘ ਕੰਵਲ ਦੀ ਜਨਮ ਸ਼ਤਾਬਦੀ
ਭਾਗ – ਦੂਜਾ

ਕਦੇ ਹੱਸ ਵੇ ਮਨਾ, ਕਦੇ ਖੇਡ ਵੇ ਮਨਾ ।
ਇਸ ਜੱਗ ਨਹੀਂ ਆਉਣਾ, ਮੁੜ ਫੇਰ ਵੇ ਮਨਾ ।
ਕਦੇ ਚੰਦਰੀ ਮਿਟੀ ਦੇ ਉੱਤੇ ਤੇ ਕਦੇ ਹੇਠ ਵੇ ਮਨਾ ।
ਇਹ ਜੱਗ ਚਰਖੇ ਦਾ ਗੇੜ ਵੇ ਮਨਾ ।

ਕੰਵਲ ਦੀਆ ਉਕਤ ਕਾਵਿ ਪੰਗਤੀਆਂ ਹਮੇਸ਼ਾ ਹੀ ਮੇਰੇ ਮਨ ਮਸਤਕ ਵਿਚ ਗੂੰਜਦੀਆ ਰਹਿੰਦੀਆ ਹਨ ਤੇ ਗਾਹੇ ਵਗਾਹੇ ਮੈ ਇਹਨਾਂ ਨੂੰ ਉਚੀ ਅਵਾਜ ਚ ਗੁਣ ਗੁਣਾਉਂਦਾ ਵੀ ਰਹਿੰਦਾ ਹਾਂ । ਇਹ ਪੰਕਤੀਆਂ ਜਿਥੇ ਜਿੰਦਗੀ ਦੇ ਅਸਲ ਮਾਅਨਿਆ ਵੱਲ ਸੰਕੇਤ ਕਰਦੀਆ ਹਨ ਉਥੇ ਜਿੰਦਗੀ ਦੇ ਅੰਤਿਮ ਸੱਚ ਨੂੰ ਵੀ ਬਹੁਤ ਸੁੰਦਰ ਤਰੀਕੇ ਨਾਲ ਰੂਪਮਾਨ ਕਰਦੀਆਂ ਹਨ ।

ਬਾਬੇ ਕੰਵਲ ਦੇ ਬਾਰੇ ਕੱਲ੍ਹ ਚਰਚਾ ਕੀਤੀ ਸੀ ਕਿ ਉਸ ਬਾਰੇ ਊਲ ਜਲੂਲ ਲਿਖਣ ਵਾਲਿਆ ਨੂੰ ਇਹ ਚੰਗੀ ਤਰਾਂ ਸਮਝ ਲੈਣਾ ਚਾਹੀਦਾ ਹੈ ਕਿ ਚੰਦ ‘ਤੇ ਥੁਕਿਆ ਆਪਣੇ ਹੀ ਮੂੰਹ ‘ਤੇ ਡਿਗਦਾ ਹੈ । ਜਸਵੰਤ ਸਿੰਘ ਕੰਵਲ ਬਾਰੇ ਬੇਥਵੀਆਂ ਮਾਰਨ ਵਾਲੇ ਆਪਣੀ ਹੀ ਅਕਲ ਦੀ ਦੀਵਾਲੀਆਪਨ ਜਾਹਿਰ ਕਰਕੇ ਆਪਣੀ ਮਿੱਟੀ ਆਪੇ ਹੀ ਪੁਲੀਤ ਕਰੀ ਜਾ ਰਹੇ ਹਨ, ਸੋ ਕਿਸੇ ਹੋਰ ਨੂੰ ਉਹਨਾਂ ਬਾਰੇ ਕੁਝ ਵੀ ਕਰਨ ਦੀ ਜਰੂਰ…
[20:56, 30/6/2019] +44 7806 945964: ਪੰਜਾਬ ਐਨ ਆਰ ਆਈ ਕਮਿਸ਼ਨ ਤੇ ਦਲਜੀਤ ਸਹੋਤਾ ਦੀ ਨਿਯੁਕਤੀ

ਪਰਵਾਸੀ ਪੰਜਾਬੀਆਂ ਦੇ ਹੱਕਾਂ ਹਿਤਾਂ ਦੀ ਰੱਂਖਿਆ ਕਰਨ ਦੇ ਓਹਲੇ ਹੇਠ ਪੰਜਾਬ ਸਰਕਾਰ ਨੇ ਪਿਛਲੇ ਇਕ ਦਹਾਕੇ ਤੋਂ ਜੋ ਵੀ ਉਪਰਾਲੇ ਕੀਤੇ ਲਗਭਗ ਸਾਰੇ ਦੇ ਸਾਰੇ ਸਿਆਸੀ ਰੋਟੀਆ ਸੇਕਣ ਦੇ ਉਦੇਸ਼ ਨਾਲ ਹੀ ਕੀਤੇ ਜਿਸ ਕਰਕੇ ਉਹ ਫਲਦਾਇਕ ਨਾ ਹੋ ਸਕੇ । ਪਰਵਾਸੀ ਸਭਾਵਾਂ ਬਣੀਆਂ ਪਰ ਆਪਣੇ ਕੰਮ-ਕਾਰ ਚ ਬੇਕਾਰ ਤੇ ਬੇਅਰਥ ਸਾਬਤ ਹੋਈਆਂ । ਪਰਵਾਸੀ ਸੰਮੇਲਨ ਸਿਰਫ ਕੁਝ ਕੁ ਚਾਪਲੂਸ ਕਿਸਮ ਦੇ ਲੋਕਾਂ ਦੀ ਸਿਆਸੀ ਆਓ ਭਗਤ ਤੱਕ ਹੀ ਸੀਮਤ ਹੋ ਕੇ ਰਹਿ ਗਏ । ਪਰਵਾਸੀਆਂ ਨੂੰ ਸ਼ਨਾਖਤੀ ਕਾਰਡ ਬਣਾ ਕੇ ਤਾਂ ਜ਼ਰੂਰ ਦਿੱਤੇ ਗਏ ਪਰ ਨਾ ਹੀ ਉਹਨਾਂ ਦਾ ਕਦੀ ਪਰਵਾਸੀਆਂ ਨੂੰ ਲਾਭ ਹੋਇਆ ਤੇ ਨਾ ਹੀ ਉਹ ਕਾਰਡ ਆਪਣੀ ਆਊਧ ਪੁੱਗ ਜਾਣ ਦੇ ਬਾਅਦ ਕਦੇ ਨਵਿਆਇ ਗਏ । ਪਰਵਾਸੀਆਂ ਦੇ ਮਸਲਿਆਂ ਦੇ ਹੱਲ ਵਾਸਤੇ ਪੰਜਾਬ ਵਿੱਚ ਵਿਸ਼ੇਸ਼ ਪੁਲਿਸ ਠਾਣਿਆ ਦੀ ਵਿਵਸਥਾ ਵੀ ਨਿਕੱਮੀ ਤੇ ਨਾਕਸ ਹੀ ਸਾਬਤ ਹੋਈ ਹੈ । ਪਰਵਾਸੀਆਂ ਨੂੰ ਪੰਜ ਪੰਜ ਹਜ਼ਾਰ ਰੁਪਏ ਲੈ ਕੇ ਪਰਵਾਸੀ ਸਭਾ ਦੀ ਮੈਂਬਰੀ ਤਾਂ ਦਿੱਤੀ ਗਈ ਪਰ ਮੈੰਬਰਸਿਪ ਤੋਂ ਇਕੱਠੇ ਹੋਏ ਲੱਖਾਂ ਰੁਪਏ ਨਾਲ ਗੁਲਸ਼ਰੇ ਮੰਤਰੀਆਂ ਨੇ ਵਿਦੇਸ਼ੀ ਦੌਰੇ ਕਰਕੇ ਉਡਾਏ । ਕਹਿਣ ਦਾ ਭਾਵ ਇਹ ਕਿ ਅੱਜ ਤੱਕ ਨਾ ਹੀ ਪਰਵਾਸੀ ਸਭਾ ਤੇ ਨਾ ਹੀ ਪਰਵਾਸੀ ਕਮਿਸ਼ਨ ਨੇ ਪਰਵਾਸੀਆਂ ਨੂੰ ਦਰਪੇਸ਼ ਮਸਲੇ ਹੱਲ ਕਰਨ ਵਾਸਤੇ ਗਰਾਊਂਡ ਜੀਰੋ ਤੇ ਕੋਈ ਕੰਮ ਕੀਤਾ ਤੇ ਨਾ ਹੀ ਸ਼ਾਇਦ ਅਜਿਹਾ ਕਰਨ ਦੀ ਲੋੜ ਸਮਝੀ ਸਗੋਂ ਰੋਲਾ ਰੱਪਾ ਪਾ ਕੇ ਚਾਰ ਦਿ ਮੀਡੀਏ ਦੀ ਚਰਚਾ ਦਾ ਵਿਸ਼ਾ ਬਣਨ ਨੂੰ ਹੀ ਪ੍ਰਾਪਤੀ ਸਮਝਿਆ ਜਾਂਦਾ ਰਿਹਾ । ਹਕੀਕਤ ਇਹ ਰਹੀ ਕਿ ਢਾਕ ਕੇ ਤੀਨ ਪਾਤ ਪਰ ਪਰਨਾਲਾ ਉੱਥੇ ਦਾ ਉੱਥੇ ।
ਪੰਜਾਬ ਦਾ ਐਨ ਆਰ ਆਈ ਕਮਿਸ਼ਨ ਪਰਵਾਸੀ ਪੰਜਾਬੀਆਂ ਦੇ ਸਿਵਲ ਹੱਕਾਂ ਦੀ ਰਾਖੀ ਨੂੰ ਮੁੱਖ ਰੱਖਕੇ ਗਠਿਤ ਕੀਤਾ ਗਿਆ ਹੈ । ਇਸ ਕਮਿਸ਼ਨ ਦੇ ਕੁਲ ਚਾਰ ਮੈਂਬਰ ਹੁੰਦੇ ਹਨ । ਕਮਿਸ਼ਨ ਦਾ ਚੇਅਰਮੈਨ ਹਾਈਕੋਰਟ ਦਾ ਰਿਟਾਇਰ ਜੱਜ, ਸਰਕਾਰੀ ਨੁਮਾਇੰਦਾ ਤੇ ਦੋ ਹੋਰ ਨੇਮੀਨੇਟਡ ਆਨਰੇਰੀ ਮੈਂਬਰ । ਕਮਿਸ਼ਨ ਦਾ ਮੁੱਖ ਕੰਮ ਪਰਵਾਸੀਆਂ ਦੇ ਮਸਲਿਆਂ ਦਾ ਛੇਤੀ ਨਿਪਟਾਰਾ ਕਰਨਾ ਹੈ ।
ਪਿਛਲੇ ਦਿਨੀਂ ਪੰਜਾਬ ਸਰਕਾਰ ਨੇ ਇੰਗਲੈਂਡ ਦੇ ਐਨ ਆਰ ਆਈ ਦਲਜੀਤ ਸਿੰਘ ਸਹੋਤਾ ਨੂੰ ਐਨ ਆਰ ਭਾਈਚਾਰੇ ਪ੍ਰਤੀ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਕੇ ਉਹਨਾਂ ਨੂੰ ਐਨ ਆਰਆਈ ਕਮਿਸ਼ਨ ਪੰਜਾਬ ਦੇ ਆਨਰੇਰੀ ਮੈਂਬਰ ਵਜੋਂ ਨਿਯੁਕਤ ਕੀਤਾ । ਜੇਕਰ ਪੰਜਾਬ ਸਰਕਾਰ ਦੇ ਇਸ ਫ਼ੈਸਲੇ ਦੀ ਪਰਖ ਪੜਚੋਲ ਕੀਤੀ ਜਾਵੇ ਤਾਂ ਨਿਰਸੰਦੇਹ ਪੰਜਾਬ ਸਰਕਾਰ ਦਾ ਇਹ ਇਕ ਵਧੀਆ ਫੈਸਲਾ ਹੈ ਕਿਉਂਕਿ ਦਲਜੀਤ ਸਹੋਤਾ ਉਹ ਸ਼ਖਸ਼ ਹੈ ਜੋ ਬਹੁਤ ਲੰਮੇ ਸਮੇਂ ਤੋਂ ਪਰਵਾਸ ਹੰਢਾ ਰਿਹਾ ਹੈ ਤੇ ਜਿਸ ਨੂੰ ਪਰਵਾਸੀ ਪੰਜਾਬੀਆਂ ਦੇ ਮਸਲਿਆਂ ਦੀ ਪੂਰੀ ਸਮਝ ਹੈ । ਅਗਲੀ ਗੱਲ ਇਹ ਕਿ ਦਲਜੀਤ ਦੀ ਇੱਛਾ ਵੀ ਹੈ ਤੇ ਉਸ ਵਿੱਚ ਕਿਸੇ ਕਾਰਜ ਨੂੰ ਇਮਾਨਦਾਰੀ ਨਾਲ ਨੇਪਰੇ ਚਾੜ੍ਹਨ ਦੀ ਇਛਾਸ਼ਕਤੀ ਵੀ ਹੈ । ਇਹ ਉਹ ਸ਼ਖਸ਼ ਹੈ ਜੋ ਕਿਸੇ ਕਾਰਜ ਨੂੰ ਇਕ ਵਾਰ ਹੱਥ ਪਾ ਲੈਂਦਾ ਹੈ ਫਿਰ ਨੇਪਰੇ ਚਾੜ੍ਹਕੇ ਹੀ ਸਾਹ ਲੈਂਦਾ ਹੈ।
ਏਹੀ ਕਾਰਨ ਹੈ ਕਿ ਦਲਜੀਤ ਸਹੋਤਾ ਦੀ ਐਨ ਆਰ ਆਈ ਕਮਿਸ਼ਨ ਦੇ ਮੈਂਬਰ ਵਜੋਂ ਨਾਮਜ਼ਦਗੀ ਨੂੰ ਲੈ ਕੇ ਵਿਸ਼ਵ ਦੇ ਪੰਜਾਬੀ ਭਾਈਚਾਰੇ ਚ ਬੇਹੱਦ ਖ਼ੁਸ਼ੀ ਦੀ ਲਹਿਰ ਹੈ ।
ਪਰਵਾਸੀ ਪੰਜਾਬੀ ਭਾਈਚਾਰੇ ਨੂੰ ਦਲਜੀਤ ਸਹੋਤਾ ਤੇ ਬਹੁਤ ਆਸਾਂ ਹਨ । ਇਸ ਨਾਮਜ਼ਦਗੀ ਨੇ ਪਰਵਾਸੀ ਪੰਜਾਬੀਆਂ ਅੰਦਰ ਇਕ ਆਸ ਦੀ ਕਿਰਨ ਪੈਦਾ ਕੀਤੀ ਹੈ, ਉਹਨਾ ਨੂੰ ਇਹ ਢਾਰਸ ਬਨ੍ਹਾਈ ਹੈ ਕਿ ਹੁਂਣ ਉਹਨਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਕੋਈ ਠੋਸ ਹੱਲ ਨਿਕਲ ਸਕੇਗਾ । ਹੁਣ ਦਲਜੀਤ ਸਿੰਘ ਸਹੋਤੇ ਸਿਰ ਵੀ ਇਹ ਵੱਡੀ ਜ਼ੁੰਮੇਵਾਰੀ ਹੈ ਕਿ ਉਹ ਪਰਵਾਸੀਆਂ ਦੀਆਂ ਆਸਾਂ ਨੂੰ ਬੂਰ ਪਾਉਣ ਵਾਸਤੇ ਨਿੱਗਰ ਚਾਰਾਜੋਈ ਤੇ ਨਿੱਗਰ ਉਪਰਾਲੇ ਕਰੇ, ਗਰਾਊਂਡ ਜੀਰੋ ‘ਤੇ ਕੰਮ ਕਰਕੇ ਅਮਲੀ ਸਿੱਟੇ ਪੇਸ਼ ਕਰੇ ਤੇ ਪੰਜਾਬੀ ਭਾਈਚਾਰੇ ਨੇ ਜੋ ਭਰੋਸਾ ਉਸ ‘ਤੇ ਪ੍ਰਗਟ ਕੀਤਾ ਹੈ ਉਸ ਦਾ ਮਾਣ ਰੱਖੇ ।
ਸਾਨੂੰ ਪੂਰੀ ਆਸ ਹੀ ਨਹੀਂ ਬਲਕਿ ਪੂਰਨ ਵਿਸ਼ਵਾਸ਼ ਹੈ ਕਿ ਦਲਜੀਤ ਸਹੋਤਾ ਪੰਜਾਬ ਸਰਕਾਰ ਵੱਲੋਂ ਸੌਂਪੀ ਗਈ ਵੱਡੀ ਜ਼ੁੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਿਭਾਏਗਾ । ਪਰਵਾਸੀ ਪੰਜਾਬੀਆਂ ਦੇ ਮਸਲਿਆਂ ਦਾ ਕੋਈ ਪੱਕਾ ਬਾਨਣੂ ਬੰਨ੍ਹਣ ਲਈ ਮੋਹਰੀ ਦੀ ਭੂਮਿਕਾ ਨਿਭਾਏਗਾ ਤੇ ਪਰਵਾਸੀ ਪੰਜਾਬੀਆਂ ਦੇ ਮਾਣ ਵਿੱਚ ਦੁੱਗਣਾ ਚੌਗੁਣਾ ਵਾਧਾ ਕਰੇਗਾ ।
ਐਨ ਆਰ ਆਈ ਕਮਿਸ਼ਨ ਦੀ ਆਨਰੇਰੀ ਨਿਯੁਕਤੀ ਮੇਰੀ ਜਾਚੇ ਫੁੱਲਾਂ ਦਾ ਤਾਜ ਨਹੀਂ ਕੰਡਿਆਂ ਦੀ ਸੇਜ ਹੈ । ਇਸ ਬਿਖੜੀ ਜ਼ੁਮੇਵਾਰੀ ਨੂੰ ਸਵੀਕਾਰਨ ਤੇ ਨਿਭਾਉਣ ਦਾ ਅਹਿਦ ਲੈਣ ਵਾਸਤੇ ਦਲਜੀਤ ਨੂੰ ਮੈਂ ਆਪਣੇ ਵੱਲੋਂ ਬਹੁਤ ਬਹੁਤ ਵਧਾਈ ਦੇਣ ਦੇ ਨਾਲ ਨਾਲ ਹੀ ਇਸ ਜ਼ੁੰਮੇਵਾਰੀ ਨੂੰ ਪੂਰੀ ਸਫਲਤਾ ਨਾਲ ਨਿਭਾ ਸਕਣ ਵਾਸਤੇ ਹਾਰਦਿਕ ਸ਼ੁਭਕਾਮਨਾਵਾਂ ਵੀ ਪੇਸ਼ ਕਰਦਾ ਹਾਂ ।

 

ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ

Leave a Reply

Your email address will not be published. Required fields are marked *

%d bloggers like this: