ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 22, 2020

ਬਾਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ‘ਤੇ ਵਿਦੇਸੀ ਸਿੱਖਾ ਨੂੰ ਪਾਕਿਸਤਾਨ ਸਰਕਾਰ ਦਾ ਇਕ ਹੋਰ ਤੌਹਫਾ

ਬਾਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ‘ਤੇ ਵਿਦੇਸੀ ਸਿੱਖਾ ਨੂੰ ਪਾਕਿਸਤਾਨ ਸਰਕਾਰ ਦਾ ਇਕ ਹੋਰ ਤੌਹਫਾ
ਵੀਜਾ ਫੀਸ਼ ਵਿੱਚ ਭਾਰੀ ਕਟੌਤੀ, ਇਕ ਸਾਲ ਦੇ ਯਾਤਰਾ ਵੀਜੇ ਤੇ ਮਨਜੂਰੀ ਬਹੁਤ ਜਲਦ
ਯੂਰਪ ਤੋਂ ਲਾਹੌਰ, ਇਸਲਾਮਾਬਾਦ ਲਈ ਸਿੱਧੀਆ ਉਡਾਣਾ ਨੂੰ ਹਰੀ ਝੰਡੀ ਮਿਲਣ ਦੀ ਆਸ

ਲੰਡਨ (ਰਾਜਵੀਰ ਸਮਰਾ): ਗੁਰੂ ਨਾਨਕ ਦੇਵ ਜੀ ਦੇ 550 ਵਾਂ ਪ੍ਰਕਾਸ਼ ਪੂਰਬ ਨਨਕਾਣਾ ਸਾਹਿਬ ਧੂਮ ਧਾਮ ਨਾਲ ਮਨਾਉਣ ਲਈ ਵਿਦੇਸ਼ੀ ਸਿੱਖਾਂ ਨੂੰ ਵੀਜ਼ਾ ਫ਼ੀਸ ਵਿੱਚ ਵੱਡੀ ਕਟੌਤੀ ਦੇ ਕੇ ਤੌਹਫਾ ਦਿੱਤਾ ਗਿਆ ਹੈ। ਸਿੱਖ ਮੁਸਲਿਮ ਫਰੈਡਸਿੱਪ ਐਸੋਸੀਸੇਸਨ ਤੇ ਸਿੱਖ ਜਥੇਬੰਦੀਆ ਵੱਲੋਂ ਬੜੀ ਦੇਰ ਦੀ ਮੰਗ ਸੀ ਕਿ ਵਿਦੇਸ਼ੀ ਸਿੱਖਾਂ ਦੀ ਵੀਜ਼ਾ ਫ਼ੀਸ ਨੂੰ ਘੱਟ ਕੀਤਾ ਜਾਵੇ ਤਾ ਜੋ ਜ਼ਿਆਦਾ ਗਿਣਤੀ ਵਿੱਚ ਸੰਗਤਾਂ ਆਪਣੇ ਵਿੱਛੜੇ ਗੁਰੂਧਾਮਾ ਦੀਆ ਯਾਤਰਾ ਕਰ ਸਕਣ।
ਸਿੱਖ ਮੁਸਲਿਮ ਫਰੈਡਸਿੱਪ ਐਸੋਸੀਸੇਸਨ ਦੇ ਕਨਵੀਨਰ ਸਰਬਜੀਤ ਸਿੰਘ ਬਨੂੜ ਨੇ ਪਾਕਿ ਸਰਕਾਰ ਨੂੰ ਚਿੱਠੀ ਲਿਖ ਕੇ ਵਿਦੇਸੀ ਸਿੱਖਾਂ ਦੀਆ ਸਮੱਸਿਆਵਾ ਨੂੰ ਉਜਾਗਰ ਕੀਤਾ ਗਿਆ ਸੀ। ਸ ਬਨੂੜ ਨੇ ਪਾਕਿਸਤਾਨ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ, ਪੰਜਾਬ ਦੇ ਰਾਜਪਾਲ ਜਨਾਬ ਮੁਹੰਮਦ ਸਰਵਰ, ਪਾਕਿਸਤਾਨ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਮੂਹ ਮੈਂਬਰਾਂ ਦਾ ਵਿਦੇਸ਼ੀ ਸਿੱਖਾਂ ਦੀ ਵੀਜ਼ਾ ਫ਼ੀਸ ਘੱਟ ਕਰਨ ਵਾਲੀ ਮੰਗ ਮੰਨਣ ਤੇ ਕੋਟਨਿ ਕੋਟ ਧੰਨਵਾਦ ਕੀਤਾ ਗਿਆ। ਦੱਸਣਯੋਗ ਹੈ ਕਿ ਪਾਕਿਸਤਾਨ ਜਾਣ ਲਈ ਪਹਿਲਾ ਵੀਜ਼ਾ ਫ਼ੀਸ £134 ਸੀ ਤੇ ਹੁਣ £83 ਕੀਤੀ ਗਈ ਹੈ। ਜਿਕਰਯੋਗ ਹੈ ਕਿ ਬੀਤੇ ਵਰੇ ਬਰਤਾਨੀਆ, ਕਨੇਡਾ, ਅਮਰੀਕਾ ਯੂਰਪ ਦਾ ਇਕ ਵਫ਼ਦ ਗਵਰਨਰ ਪੰਜਾਬ ਨੂੰ ਉਨਾ ਦੇ ਘਰ ਵਿੱਚ ਜਾ ਕੇ ਮਿਲਿਆਂ ਸੀ, ਜਿਸ ਵਿੱਚ ਵੀਜ਼ਾ ਫ਼ੀਸ ਘੱਟ ਕਰਨ ਦੇ ਨਾਲ ਇਕ ਮਹੀਨੇ ਦੇ ਵੀਜ਼ਾ ਮਿਆਦ ਵਧਾਉਣ ਦੀ ਮੰਗ ਰੱਖੀ ਗਈ ਸੀ। ਬਿ੍ਰਿਟਿਸ ਸਿੱਖ ਕੋਸਿਲ ਯੂਕੇ ਦੇ ਜਨਰਲ ਸਕੱਤਰ ਸ ਤਰਸੇਮ ਸਿੰਘ ਦਿਉਲ, ਪਾਕਿਸਤਾਨ ਕਾਰ ਸੇਵਾ ਕਮੇਟੀ ਦੇ ਸ ਜੋਗਾ ਸਿੰਘ, ਸ ਅਵਤਾਰ ਸਿੰਘ ਸੰਘੇੜਾ, ਸ ਕੁਲਵੰਤ ਸਿੰਘ ਮੁਠੱਡਾ ਨੇ ਵੀਜਾ ਫ਼ੀਸ ਨੂੰ ਘਟਾ ਕੇ £83 ਕਰਨ ਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ।
ਅਤਿ ਨਜਦੀਕੀ ਸੂਤਰਾਂ ਮੁਤਾਬਿਕ ਪਾਕਿ ਸਰਕਾਰ ਸਿੱਖਾਂ ਨਾਲ ਆਪਣੇ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਲਈ ਸਿੱਖ ਯਾਤਰੀਆਂ ਲਈ ਘੱਟ ਫੀਸ ਵਾਲੇ ਇਕ ਸਾਲ ਦੇ ਮਲਟੀਪਲ ਯਾਤਰਾ ਵੀਜ਼ਾ ਨੂੰ ਜਲਦ ਮਨਜ਼ੂਰੀ ਦੇਣ ਵਾਲੀ ਹੈ ਅਤੇ ਯੂਰਪ ਦੀਆਂ ਸੰਗਤਾ ਲਈ ਸਿੱਧੀਆ ਉਡਾਣਾਂ ਨੂੰ ਵੀ ਹਰੀ ਝੰਡੀ ਮਿਲਣ ਦੀ ਆਸ ਬੱਝ ਗਈ ਹੈ। ਜਿਕਰਯੋਗ ਹੈ ਕਿ ਪਾਕਿਸਤਾਨ ਸਰਕਾਰ ਸਿੱਖਾਂ ਨਾਲ ਆਪਣੇ ਸੰਬੰਧ ਬਿਹਤਰ ਕਰਨ ਲਈ ਪਹਿਲਾਂ ਬਾਰਡਰ ਤੇ ਕਾਰਤਾਰਪੁਰ ਲਾਘੇ ਨੂੰ ਮੁਕਮੰਲ ਕਰਨ ਦੇ ਨੇੜੈ ਪਹੁੰਚ ਗਈ ਹੈ ਤੇ ਉਸ ਲਾਂਘੇ ਲਈ ਜਨਾਬ ਇਮਰਾਨ ਖਾਨ, ਜਨਰਲ ਬਾਜਵਾ ਵੱਲੋ ਡੂੰਘੀ ਦਿਲਚਸਪੀ ਲੈ ਕੇ ਕਰਤਾਰਪੁਰ ਲਾਘੇ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਤਾ ਜੋ ਲਾਂਘੇ ਦਾ ਉਦਘਾਟਨ ਕੀਤਾ ਜਾ ਸਕੇ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: