ਬਾਬਾ ਇਕਬਾਲ ਸਿੰਘ ਨੂੰ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਤੋਂ ਰੋਕਣ ਦੀ ਚੱਠਾ ਨੰਨਹੇੜਾ ਦੀ ਸਿੱਖ ਸੰਗਤ ਵੱਲੋਂ ਨਿਖੇਧੀ

ਬਾਬਾ ਇਕਬਾਲ ਸਿੰਘ ਨੂੰ ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਣ ਤੋਂ ਰੋਕਣ ਦੀ ਚੱਠਾ ਨੰਨਹੇੜਾ ਦੀ ਸਿੱਖ ਸੰਗਤ ਵੱਲੋਂ ਨਿਖੇਧੀ

2-3
ਦਿੜ੍ਹਬਾ ਮੰਡੀ 02 ਅਗਸਤ (ਰਣ ਸਿੰਘ ਚੱਠਾ): ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਨੂੰ ਚੀਮਾ ਮੰਡੀ ਵਿਖੇ ਸੰਤ ਅਤਰ ਸਿੰਘ ਦੇ ਜਨਮ ਅਸਥਾਨ ਵਿਖੇ ਪ੍ਰਬੰਧਕਾਂ ਵਲੋਂ ਮੱਥਾ ਨਾ ਟੇਕਣ ਦੇਣ ਦੀ ਵਾਪਰੀ ਮੰਦਭਾਗੀ ਘਟਨਾ ਨਾਲ ਸਿੱਖ ਧਰਮ ਨੂੰ ਮੰਨਣ ਵਾਲੀਆਂ ਸੰਗਤਾਂ ਦੇ ਹਿਰਦੇ ਵਲੂੰਧਰੇ ਗਏ ਹਨ | ਪਿੰਡ ਚੱਠਾ ਨੰਨਹੇੜਾ ਦੀਆਂ ਸਿੱਖ ਸੰਗਤਾਂ ਵੱਲੋ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਇਕੱਠੇ ਹੋਕੇ ਇਸ ਮੰਦਭਾਗੀ ਘਟਨਾਂ ਦੀ ਕਰੜੇ ਸਬਦਾਂ ਵਿੱਚ ਨਿਖੇਧੀ ਕੀਤੀ। ਨੋਜਵਾਨ ਆਗੂ ਚੱਠਾ ਸਪੋਰਟਸ ਕਲੱਬ ਦੇ ਪ੍ਧਾਨ ਰਣਜੀਤ ਸਿੰਘ ਬਿੱਲਾ,ਰਵਿੰਦਰ ਸਿੰਘ ਡੈਵੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਵਿਖੇ ਕੋਈ ਵੀ ਵਿਅਕਤੀ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਨਤਮਸਤਕ ਹੋਣ ਜਾਂ ਲੰਗਰ ਛਕਣ ਲਈ ਆ ਸਕਦਾ ਹੈ ਤੇ ਕਿਸੇ ਨੂੰ ਵੀ ਗੁਰਦੁਆਰਾ ਸਾਹਿਬ ਵਿਖੇ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ। ਭਾਈ ਰਾਜਵਿੰਦਰ ਸਿੰਘ ਖਾਲਸਾ,ਸਰਪੰਚ ਭੋਲਾ ਸਿੰਘ ਨੇ ਕਿਹਾ ਕਿ ਗੁਰੂ-ਘਰ ਸਭ ਲਈ ਸਾਂਝੇ ਹੁੰਦੇ ਹਨ, ਇਥੇ ਕੋਈ ਵੀ ਵਿਅਕਤੀ ਬਿਨਾਂ ਕਿਸੇ ਭੇਦਭਾਵ ਤੋਂ ਸੇਵਾ ਕਰ ਸਕਦਾ ਹੈ। ਪਰ ਜਦੋਂ ਬਾਬਾ ਇਕਬਾਲ ਸਿੰਘ ਤੇ ਉਨ੍ਹਾਂ ਨਾਲ ਹੋਰ ਸੰਗਤ ਸੰਤ ਅਤਰ ਸਿੰਘ ਦੇ ਜਨਮ ਅਸਥਾਨ ਪਿੰਡ ਚੀਮਾ ਸਾਹਿਬ ਵਿਖੇ ਨਤਮਸਤਕ ਹੋਣ ਗਏ ਤਾਂ ਉਥੇ ਕਾਬਜ਼ ਗੁਰਦੁਆਰਾ ਪ੍ਰਬੰਧਕਾਂ ਨੇ ਬਾਬਾ ਜੀ ਨੂੰ ਮੱਥਾ ਟੇਕਣ ਤੋਂ ਰੋਕਦਿਆਂ ਹੋਇਆਂ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਅੰਦਰ ਤੋਂ ਬੰਦ ਕਰਨਾ ਬਹੁਤ ਹੀ ਮੰਦਭਾਗਾ ਹੈ।

ਉਨਾਂ ਕਿਹਾ ਕੁੱਝ ਸਰਾਰਤੀ ਅਨਸਰ ਸਿੱਖੀ ਭੇਸ ਵਿੱਚ ਗੁਰੂ ਘਰ ਦੀ ਗੋਲਕ ਦਾ ਗਲਤ ਇਸਤਮਾਲ ਕਰਨਾਂ ਚਾਹੁੰਦੇ ਹਨ ਜੋ ਸਿੱਖ ਸੰਗਤ ਕਦੇ ਵੀ ਬਰਦਾਸਤ ਨਹੀ ਕਰੇਗੀ। ਸੂਬੇਦਾਰ ਹਮੀਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਦਾ ਘਰ ਸਭ ਲਈ ਸਾਂਝਾ ਤੇ ਖੁੱਲ੍ਹਾ ਹੈ, ਇਥੇ ਕਿਸੇ ਜਾਤ, ਧਰਮ, ਨਸਲ, ਦੇਸ਼ ਤੇ ਫਿਰਕੇ ਦੇ ਕਿਸੇ ਵਿਅਕਤੀ ਨੂੰ ਆਉਣ ਤੋਂ ਕੋਈ ਮਨਾਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਜੋ ਕੁੱਝ ਅੰਗਰੇਜ਼ਾਂ ਦੀ ਸ਼ਹਿ ‘ਤੇ ਮਹੰਤ ਕਰਿਆ ਕਰਦੇ ਸਨ, ਉਹ ਕੁੱਝ ਹੀ ਅੱਜ ਹੋ ਰਿਹਾ ਹੈ। ਮੈਡਮ ਅਮਨਜੋਤ ਕੋਰ ਨੇ ਕਿਹਾ ਕਿ ਬਾਬਾ ਇਕਬਾਲ ਸਿੰਘ ਨਾਲ ਚੀਮਾ ਸਾਹਿਬ ਵਿਖੇ ਜੋ ਘਟਨਾ ਵਾਪਰੀ ਹੈ, ਇਸ ਨੇ ਹਰ ਇਕ ਸਿੱਖ ਨੰ ਧੁਰ ਅੰਦਰ ਤੱਕ ਝੰਜੋੜ ਦਿੱਤਾ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਅਜਿਹੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੋਕੇ ਸੇਵਾ ਸਿੰਘ ਪੰਚ,ਰਘਵੀਰ ਸਿੰਘ ਪੰਚ,ਬੱਬੀ ਭੰਗੂ,ਸੀਪਾ ਚੱਠਾ,ਸਕਰੀਤ ਸਿੰਘ,ਗੁਰਦੇਵ ਕੋਰ,ਤੇਜ਼ ਕੋਰ,ਸੁਰਜੀਤ ਕੋਰ,ਅਮਨਦੀਪ ਕੋਰ,ਬਲਜਿੰਦਰ ਕੋਰ,ਮਹਿੰਦਰ ਕੋਰ,ਹਰਜੀਤ ਕੋਰ,ਮਨਦੀਪ ਕੋਰ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: