ਬਾਬਾ ਅਮਰਨਾਥ ਸੇਵਾ ਦਲ ਵੱਲੋਂ ਯਾਤਰੀਆਂ ਲਈ ਬਾਲਟਾਲ ਵਿਖੇ ਲਾਏ ਜਾਣ ਵਾਲੇ ਲੰਗਰ ਲਈ ਸਮੱਗਰੀ ਦੇ ਟਰੱਕ ਰਵਾਨਾ

ss1

ਬਾਬਾ ਅਮਰਨਾਥ ਸੇਵਾ ਦਲ ਵੱਲੋਂ ਯਾਤਰੀਆਂ ਲਈ ਬਾਲਟਾਲ ਵਿਖੇ ਲਾਏ ਜਾਣ ਵਾਲੇ ਲੰਗਰ ਲਈ ਸਮੱਗਰੀ ਦੇ ਟਰੱਕ ਰਵਾਨਾ

28-30 (4)
ਮਲੋਟ, 26 ਜੂਨ (ਆਰਤੀ ਕਮਲ) : ਬਾਬਾ ਅਮਰਨਾਥ ਸੇਵਾ ਦਲ ਮਲੋਟ ਵੱਲੋਂ ਅਮਰਨਾਥ ਯਾਤਰੀਆਂ ਲਈ ਬਾਲਟਾਲ ਕਸ਼ਮੀਰ ਵਿਖੇ ਲਾਏ ਜਾਣ ਵਾਲੇ ਲੰਗਰ ਲਈ ਰਾਸ਼ਨ ਸਮੱਗਰੀ ਦੇ ਟਰੱਕ ਅੱਜ ਮਲੋਟ ਤੋਂ ਰਵਾਨਾ ਕੀਤੇ ਗਏ। ਗਾਂਧੀ ਚੌਂਕ ਮਲੋਟ ਤੋਂ ਇਲਾਕੇ ਦੀ ਧਾਰਮਿਕ ਸ਼ਖਸ਼ੀਅਤ ਤੇ ਮਹਾਂਵੀਰ ਗਊਸ਼ਾਲਾ ਮੁੱਖ ਸੇਵਕ ਪੰਡਿਤ ਗਿਰਧਾਰੀ ਲਾਲ ਨੇ ਨਾਰੀਅਲ ਤੋੜਿਆ ਅਤੇ ਉਸ ਉਪਰੰਤ ਬਾਲਟਾਲ ਵਿਖੇ ਭੰਡਾਰੇ ਲਈ ਲੰਗਰ ਦੇ ਇਹ ਟਰੱਕ ਪੰਡਿਤ ਗਿਰਧਾਰੀ ਲਾਲ ਅਤੇ ਡੀ.ਐਸ.ਪੀ ਮਨਵਿੰਦਰਬੀਰ ਸਿੰਘ ਵੱਲੋਂ ਰਵਾਨਾ ਹਰੀ ਝੰਡੀ ਦੇ ਕੇ ਰਵਾਨਾ ਕੀਤੇ ਗਏ। ਇਸ ਤੋਂ ਪਹਿਲਾ ਰੱਖੇ ਇਕ ਵਿਸ਼ੇਸ਼ ਸਮਾਗਮ ਦੌਰਾਨ ਜਿੱਥੇ ਪੰਡਿਤ ਗਿਰਧਾਰੀ ਲਾਲ ਨੇ ਸੇਵਾ ਦਲ ਦੇ ਉਪਰਾਲੇ ਦੀ ਸ਼ਾਲਾਘਾ ਕਰਦਿਆਂ ਇਲਾਕਾ ਦੀ ਸੁੱਖ ਸ਼ਾਂਤੀ ਲਈ ਵੀ ਵਾਹਿਗੁਰੂ ਅੱਗੇ ਕਾਮਨਾ ਕੀਤੀ, ਉੱਥੇ ਹੀ ਨਗਰ ਕੌਂਸਲ ਪ੍ਰਧਾਨ ਰਾਮ ਸਿੰਘ ਭੁੱਲਰ, ਸੇਵਾ ਦਲ ਦੇ ਚੇਅਰਮੈਨ ਸ਼ਤੀਸ਼ ਅਸੀਜਾ, ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਐਡਵਰਡਗੰਜ ਦੇ ਚੇਅਰਮੈਨ ਰਾਜ ਰੱਸੇਵੱਟ, ਯੂਥ ਆਗੂ ਸ਼ੁਸ਼ੀਲ ਗਰੋਵਰ ਨੇ ਵੀ ਸੰਬੋਧਨ ਕਰਦਿਆਂ ਇਸ ਉਦਮ ਨੂੰ ਬੇਹੱਦ ਸ਼ਲਾਘਾਯੋਗ ਦੱਸਿਆ।

ਇਸ ਤੋਂ ਇਲਾਵਾ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਪੂਨੀਆ, ਚੇਅਰਮੈਨ ਜੱਸਾ ਕੰਗ, ਐਸ.ਐਚ.ਓ ਧਰਮਪਾਲ ਸ਼ਰਮਾ, ਮੁੱਖ ਮੁਨਸ਼ੀ ਬਲਰਾਜ ਸਿੰਘ, ਭਾਜਪਾ ਆਗੂ ਰਾਜਿੰਦਰ ਗਰਗ, ਕਾਲੂ ਸਿਡਾਨਾ, ਜ਼ਿਲਾ ਪ੍ਰਧਾਨ ਜਗਤਾਰ ਸਿੰਘ ਬਰਾੜ, ਸੈਨੇਟਰ ਮੁਨੀਸ਼ਪਾਲ ਵਰਮਾ, ਕੌਂਸਲਰ ਕੇਵਲ ਅਰੋੜਾ, ਹੈਪੀ ਮੱਕੜ, ਅਸ਼ੋਕ ਬਜਾਜ, ਪ੍ਰਦੀਪ ਰੱਸੇਵੱਟ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਮਲੋਟ ਵਾਲਿਆਂ ਦਾ 19ਵਾਂ ਵਿਸ਼ਾਲ ਭੰਡਾਰਾ ਬਾਲਟਾਲ ਕਸ਼ਮੀਰ ਵਿਖੇ 2 ਜੁਲਾਈ ਤੋਂ ਸ਼ਿਵ ਇੱਛਾ ਤੱਕ ਲਗਾਇਆ ਜਾ ਰਿਹਾ ਹੈ। ਬਾਬਾ ਅਮਰਨਾਥ ਸੇਵਾ ਦਲ ਦੇ ਚੇਅਰਮੈਨ ਸ੍ਰੀ ਸਤੀਸ਼ ਅਸੀਜਾ ਨੇ ਦੱਸਿਆ ਕਿ ਅਮਰਨਾਥ ਯਾਤਰੀਆਂ ਲਈ ਲੰਗਰ ਲਈ ਪੂਰਾ ਸਾਲ ਤਿਆਰੀਆਂ ਕੀਤੀਆਂ ਜਾਂਦੀਆਂ ਹਨ ਅਤੇ ਸ਼ਹਿਰ ਵਾਸੀਆਂ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਂਦਾ ਹੈ। ਇਸੇ ਤਹਿਤ ਅੱਜ 3 ਟਰੱਕ ਰਾਸ਼ਨ ਸਮੱਗਰੀ ਦੇ ਰਵਾਨਾ ਕੀਤੇ ਗਏ ਹਨ। ਲੰਗਰ ਦੀ ਰਵਾਨਗੀ ਤੋਂ ਪਹਿਲਾਂ ਸ਼ਹਿਰ ਵਿਚ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਜੋ ਸ਼ਹਿਰ ਦੇ ਸੁਪਰ ਬਜਾਰ, ਗੁਰਦੁਆਰਾ ਰੋਡ, ਮੇਨ ਬਜ਼ਾਰ ਤੋਂ ਹੁੰਦੀ ਹੋਈ ਗਾਂਧੀ ਚੌਂਕ ਵਿਖੇ ਪਹੁੰਚੀ। ਉਸ ਉਪਰੰਤ ਲੰਗਰ ਦੀ ਰਵਾਨਗੀ ਹੋਈ। ਇਸ ਮੌਕੇ ਸੰਦੀਪ ਪਾਰਿਕ ਉਰਫ਼ ਜੂਰੀ, ਵਿਜੇ ਪਾਰਿਕ, ਸਰਪੰਚ ਰਣਜੀਤ ਸਿੰਘ ਸਿੱਖਵਾਲਾ, ਬਿੱਟੂ ਪੰਜਾਵਾ, ਕੌਂਸਲਰ ਪ੍ਰਕਾਸ਼ ਚੰਦ ਟੈਣੀ, ਪ੍ਰਧਾਨ ਅਨਿਲ ਗੋਦਾਰਾ, ਹੈਪੀ ਅਕਾਸ਼ਵਾਨੀ, ਸੇਵਾ ਦਲ ਦੇ ਵਾਈਸ ਪ੍ਰਧਾਨ ਦਿਨੇਸ਼ ਸੇਠੀ, ਬਿੱਟਾ ਬਾਵਾ, ਯੂਥ ਆਗੂ ਪ੍ਰਿੰਸ ਭੁੱਲਰ ਸਮੇਤ ਸ਼ਹਿਰ ਦੀਆਂ ਸੰਗਤਾਂ ਹਾਜ਼ਰ ਸਨ।

Share Button

Leave a Reply

Your email address will not be published. Required fields are marked *