ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

ਬਾਪ ਹੀ ਨਿਕਲਿਆ ਆਪਣੇ 10 ਸਾਲਾ ਬੱਚੇ ਦਾ ਅਪਹਰਣ ਕਰਤਾ

ਬਾਪ ਹੀ ਨਿਕਲਿਆ ਆਪਣੇ 10 ਸਾਲਾ ਬੱਚੇ ਦਾ ਅਪਹਰਣ ਕਰਤਾ

17-26 (2)

ਰਾਜਪੁਰਾ 16 ਜੂਨ (ਧਰਮਵੀਰ ਨਾਗਪਾਲ) ਬੀਤੀ ਦੇਰ ਸ਼ਾਮ ਰਾਜਪੁਰਾ ਦੇ ਵਾਰਡ ਨੰ; 27 ਨਲਾਸ ਰੋਡ ਵਿੱਖੇ ਹੋਈ ਅਪਹਰਣ ਦੀ ਵਾਰਦਾਤ ਵਿੱਚ 10 ਸਾਲਾ ਦਿਲਪ੍ਰੀਤ ਦਾ ਅਪਹਰਣ ਕਰਤਾ ਆਖਿਰ ਉਸਦਾ ਪਿਤਾ ਰਣਬੀਰ ਸਿੰਘ ਹੀ ਨਿਕਲਿਆ। ਇਹ ਖੁਲਾਸਾ ਅੱਜ ਰਾਜਪੁਰਾ ਦੇ ਮਿਨੀ ਸੈਕਟਰੀਏਟ ਵਿੱਚ ਬਣੇ ਕਾਨਫਰੰਸ ਹਾਲ ਵਿੱਚ ਐਸ ਪੀ ੳਪ੍ਰੇਸ਼ਨ ਕਮ ਸਰਕਲ ਅਫਸਰ ਰਾਜਪੁਰਾ ਸ੍ਰ. ਮਨਜੀਤ ਸਿੰਘ ਬਰਾੜ ਵਲੋਂ ਰੱਖੀ ਗਈ ਪੱਤਰਕਾਰ ਮੀਟਿੰਗ ਵਿੱਚ ਕੀਤਾ ਗਿਆ। ਇਸ ਦੌਰਾਨ ਐਸ ਪੀ ਮਨਜੀਤ ਸਿੰਘ ਬਰਾੜ, ਐਸ ਐਚ ੳ ਸਿਟੀ ਇੰਸਪੈਕਟਰ ਗੁਰਜੀਤ ਸਿੰਘ ਅਤੇ ਸਹਾਇਕ ਐਸ ਐਚ ੳ ਇੰਸਪੈਕਟਰ ਕੰਵਲਪਾਲ ਸਿੰਘ ਹਾਜਰ ਰਹੇ ਜਿਹਨਾ ਵਿੱਚੋ ਪੱਤਰਕਾਰਾ ਦੀ ਹਾਜਰੀ ਵਿੱਚ 10 ਸਾਲਾ ਦਿਲਪ੍ਰੀਤ ਸਿੰਘ ਨੂੰ ਉਸਦੇ ਦਾਦੇ ਦੇ ਹਵਾਲੇ ਕੀਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਅਪਹਰਣ ਕਰਤਾ ਰਵਿੰਦਰ ਸਿੰਘ ਦਾ ਪਿਤਾ ਰਣਵੀਰ ਸਿੰਘ ਜੋ ਕਿ ਪੇਸ਼ੇ ਤੋਂ ਟੈਕਸੀ ਡਰਾਈਵਰ ਸੀ ਤੇ ਉਸਨੇ ਕਰੀਬ 25 ਸਾਲ ਆਪਣੀ ਜਿੰਦਗੀ ਵਿੱਚ ਸਖਤ ਮਿਹਨਤ ਕਰਕੇ ਮੁੰਬਈ ਸ਼ਹਿਰ ਵਿੱਚ ਟੈਕਸੀ ਚਲਾ ਕੇ 10 ਤੋਂ 12 ਲੱਖ ਦੇ ਕਰੀਬ ਰਕਮ ਜੋੜੀ ਹੋਈ ਸੀ ਜਿਸ ਰਕਮ ਤੇ ਉਸਦਾ ਪੁੱਤਰ ਰਵਿੰਦਰ ਨਜਰ ਰੱਖੀ ਬੈਠਾ ਸੀ। ਅਪਹਰਣ ਕਰਤਾ ਰਵਿੰਦਰ ਜੋ ਕਿ ਨਲਾਸ ਰੋਡ ਤੇ ਮੋਬਾਈਲ ਰਿਚਾਰਜ ਦਾ ਕੰਮ ਕਰਦਾ ਸੀ ਤੇ ਉਸਦਾ ਕੰਮ ਧੰਧਾ ਵੀ ਮੰਦਾ ਸੀ ਅਤੇ ਉਸਦੀ ਪਤਨੀ ਵੀ ਕੁਝ ਵਰਿਆਂ ਪਹਿਲਾ ਉਸਨੂੰ ਛੱਡ ਕੇ ਤੁਰ ਗਈ ਸੀ ਜਿਸਤੇ ਰਵਿੰਦਰ ਦਾ ਬਜੁਰਗ ਪਿਤਾ ਹੀ ਉਸਦਾ ਪਾਲਨ ਪੋਸ਼ਨ ਕਰ ਰਿਹਾ ਸੀ ਜਿਸਨੂੰ ਆਪਣੇ ਪੋਤੀ ਅਤੇ ਪੋਤੇ ਨਾਲ ਬਹੁਤ ਪਿਆਰ ਵੀ ਸੀ, ਜਿਸਦਾ ਫਾਇਦਾ ਰਵਿੰਦਰ ਸਿੰਘ ਵਲੋਂ ਚੁਕਣਾ ਚਾਹੀਆ ਗਿਆ ਅਤੇ ਰਵਿੰਦਰ ਨੇ ਆਪਣੇ ਹੀ 10 ਸਾਲਾ ਬੱਚੇ ਦਿਲਪ੍ਰੀਤ ਦਾ ਅਪਹਰਣ ਕਰਨ ਦਾ ਇਹ ਸਾਰਾ ਡਰਾਮਾ ਰਚਿਆ।
ਪੱਤਰਕਾਰ ਵਾਰਤਾ ਦੌਰਾਨ ਐਸ ਪੀ ੳਪ੍ਰੇਸ਼ਨ ਮਨਜੀਤ ਸਿੰਘ ਬਰਾੜ ਨੇ ਦਸਿਆ ਕਿ ਰਣਜੀਤ ਨੇ ਆਪਣੇ ਦੋਸਤ ਭੁਪਿੰਦਰ ਸਿੰਘ ਨਾਲ ਮਿਲਕੇ ਇਹ ਸਭ ਸਾਜਿਸ ਰਚੀ ਸੀ ਅਤੇ ਆਪਣੇ ਪਿਤਾ ਤੋਂ 10 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਵੀ ਕੀਤੀ ਸੀ ਜਿਸ ਵਿਚੋਂ ਕੁਝ ਰਕਮ ਇਸ ਵਲੋਂ ਭੁਪਿੰਦਰ ਸਿੰਘ ਨੂੰ ਵੀ ਦੇਣੀ ਸੀ। ਰਣਜੀਤ ਸਿੰਘ ਆਪਣੇ ਪੁੱਤਰ ਦਿਲਪ੍ਰੀਤ ਦਾ ਅਪਹਰਣ ਕਰਨ ਮਗਰੋਂ ਭੁਪਿੰਦਰ ਦੇ ਘਰ (ਜੋ ਕਿ ਨਲਾਸ ਰੋਡ ਤੇ ਹੀ ਬਣੇ ਕਾਕਾ ਹੋਟਲ ਦੇ ਪਿਛੇ ਹੈ) ਉਥੇ ਛੱਡ ਆਇਆ ਸੀ ਅਤੇ ਫੋਨ ਕਰ ਆਪਣੇ ਪਿਤਾ ਤੋਂ ਫਿਰੋਤੀ ਦੀ ਮੰਗ ਕਰਨ ਮਗਰੋਂ ਉਸ ਵਲੋਂ ਇਸ ਗੱਲ ਦੀ ਸੂਚਨਾ ਨਵਾ ਬਸ ਸਟੈਂਡ ਚੌਕੀ ਵਿੱਖੇ ਇਤਲਾਹ ਵੀ ਦਿੱਤੀ ਗਈ ਸੀ ਜਿਸ ਤੇ ਰਾਜਪੁਰਾ ਪੁਲਿਸ ਵਲੋਂ ਤੁਰੰਤ ਐਕਸ਼ਨ ਲੈਂਦੇ ਹੋਏ ਇਸ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਅਤੇ ਪੁਲਿਸ ਵਲੋਂ ਫਿਰੋਤੀ ਲਈ ਆਏ ਹੋਏ ਫੋਨਾ ਦੀ ਕਾਲ ਡੀਟੇਲ ਅਤੇ ਨੰਬਰ ਦੀ ਵੈਰੀਫੀਕੇਸ਼ਨ ਦੀ ਜਾਂਚ ਜਦੋਂ ਕੀਤੀ ਗਈ ਤਾਂ ਇਹ ਨੰਬਰ ਰਵਿੰਦਰ ਸਿੰਘ ਦਾ ਹੀ ਨਿਕਲਿਆ, ਜਿਸ ਤੋਂ ਬਾਅਦ ਸ਼ੱਕ ਦੀ ਸੂਈ ਰਵਿੰਦਰ ਤੇ ਹੀ ਆ ਕੇ ਰੁੱਕ ਗਈ।ਪੁਲਸ ਵਲੋਂ ਸਖਤੀ ਨਾਲ ਕੀਤੀ ਗਈ ਪੁੱਛਗਿੱਛ ਵਿੱਚ ਉਸਨੇ ਜਲਦ ਆਪਣੇ ਗੁਨਾਹ ਨੂੰ ਕਬੂਲ ਕਰ ਲਿਆ। ਦੋਵੇੰ ਮੁਜਰਮਾ ਤੇ ਪੁਲਿਸ ਵਲੋਂ ਧਾਰਾ 342-420-506 ਆਈ ਪੀ ਸੀ ਤਹਿਤ ਮੁਕਦਮਾ ਦਰਜ ਕਰ ਲਿਆ ਹੈ ਤੇ ਅਗੇਰਲੀ ਕਾਰਵਾਈ ਅਮਲ ਵਿੱਚ ਲਿਆਈ ਜਾ ਰਹੀ ਹੈ।

Leave a Reply

Your email address will not be published. Required fields are marked *

%d bloggers like this: