ਬਾਪੂ ਦੇਵ ਥਰੀਕੇ ਦੇ ਲਿਖੇ ਕਿੱਸੇ ਕਲੀਆ ਤੇ ਲੋਕ ਗਥਾਵਾਂ ਗਾਉਣ ਵਾਲਾ ਪੰਜਾਬੀ ਗਾਇਕ ਗੁਰਮੀਤ ਮੀਤ

ss1

ਬਾਪੂ ਦੇਵ ਥਰੀਕੇ ਦੇ ਲਿਖੇ ਕਿੱਸੇ ਕਲੀਆ ਤੇ ਲੋਕ ਗਥਾਵਾਂ ਗਾਉਣ ਵਾਲਾ ਪੰਜਾਬੀ ਗਾਇਕ ਗੁਰਮੀਤ ਮੀਤ

919888732809ਦੇਸਾਂ ਵਿਦੇਸਾਂ ਵਿੱਚ ਪੰਜਾਬੀ ਲੋਕ ਗਾਇਕੀ ਦਾ ਇੱਕ ਬਹੁਤ ਹੀ ਵਧੀਆ ਦੌਰ ਰਿਹਾ ਹੈ, ਜਿਸ ਨੂੰ ਉਸ ਸਮੇ ਬਾਪੂ ਦੇਵ ਥਰੀਕੇ ਵਾਲਾ ਅਤੇ ਲੋਕ ਗਾਇਕ ਕੁਲਦੀਪ ਮਾਣਕ ਦਾ ਦੌਰ ਕਿਹਾ ਜਾਂਦਾ ਸੀ। ਇਸ ਦੌਰ ਤੋਂ ਪਹਿਲਾਂ ਪੰਜਾਬੀ ਲੋਕ ਗਾਇਕੀ ਦੇ ਖੇਤਰ ਵਿੱਚ ਦੋਗਾਣਾ ਗਾਇਕੀ ਦਾ ਬਹੁਤ ਜਿਆਦਾ ਬੋਲਬਾਲਾ ਸੀ। ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਜੀ ਨੇ ਵੀ ਆਪਣੀ ਗਾਇਕੀ ਦਾ ਆਰੰਭ ਦੋਗਾਣਿਆਂ ਨਾਲ ਸੁਰੂ ਕੀਤਾ ਸੀ, ਪਰ ਬਾਪੂ ਦੇਵ ਥਰੀਕੇ ਵਾਲਾ ਨੂੰ ਮਿਲਣ ਤੋ ਬਾਅਦ ਕੁਲਦੀਪ ਮਾਣਕ ਜੀ ਦੇ ਗੀਤ ਇੱਕ ਦਮ ਬਦਲ ਗਏ, ਉਸੇ ਸਮੇ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਇੱਕ ਨਵੇਂ ਦੌਰ ਦੀ ਸੁਰੂਆਤ ਹੋ ਗਈ, ਇਸ ਤੋ ਬਾਅਦ ਇਸ ਸਮੇ ਨੂੰ ਕਿੱਸੇ ਅਤੇ ਕਲੀਆਂ ਦਾ ਯੁੱਗ ਕਿਹਾ ਜਾਣ ਲੱਗਾ। ਬਾਪੂ ਦੇਵ ਥਰੀਕੇ ਵਾਲਾ ਦੀ ਕਲਮ ਨੇ ਹਮੇਸ਼ਾ ਹੀ ਯੋਧਿਆਂ, ਸੂਰਬੀਰਾਂ, ਭਗਤਾਂ, ਲੋਕ ਨਾਇਕਾਂ, ਸੱਚੇ ਪ੍ਰੇਮੀਆਂ ਅਤੇ ਲੋਕ ਗਾਥਾਵਾਂ ਦੇ ਪਾਤਰਾਂ ਕਿੱਸੇ ਕਲੀਆਂ ਅਤੇ ਵਾਰਾਂ ਰਾਹੀ ਸਰੋਤਿਆਂ ਦੇ ਸਾਹਮਣੇ ਪੇਸ਼ ਕੀਤਾ, ਕੁਲਦੀਪ ਮਾਣਕ ਜੀ ਅਤੇ ਬਾਪੂ ਦੇਵ ਥਰੀਕੇ ਵਾਲਾ ਦੇ ਸਮੇ ਨੇ ਇੱਕ ਬਹੁਤ ਵੱਡੇ ਸਰੋਤਿਆਂ ਦੇ ਵਰਗ ਪੈਦਾ ਕਰ ਦਿੱਤਾ, ਕੁਲਦੀਪ ਮਾਣਕ ਅਤੇ ਬਾਪੂ ਦੇਵ ਥਰੀਕੇ ਵਾਲਾ ਨੂੰ ਪੂਰੇ ਵਿਸ਼ਵ ਪ੍ਰਸਿੱਧੀ ਦੇ ਮਾਲਕ ਬਣਾ ਦਿੱਤਾ। ਇਹ ਜੋੜੀ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਲੱਖਾਂ ਕਰੋੜਾਂ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣ ਗਈ। ਫਿਰ ਪ੍ਰਮਾਤਮਾ ਨੇ ਇਸ ਜੌੜੀ ਤੇ ਐਸਾ ਕਹਿਰ ਕੀਤਾ ਕਿ ਕੁਲਦੀਪ ਮਾਣਕ ਜੀ ਇਸ ਦੁਨੀਆਂ ਨੂੰ ਹਮੇਸ਼ਾ ਲਈ ਛੱਡ ਕੇ ਚਲੇ ਗਏ, ਕੁਲਦੀਪ ਮਾਣਕ ਜੀ ਦੇ ਇਸ ਦੁਨੀਆਂ ਤੋ ਚਲੇ ਜਾਣ ਕਰਕੇ ਲੋਕ ਗਥਾਵਾਂ, ਕਿੱਸੇ ਅਤੇ ਕਲੀਆਂ ਦਾ ਅੰਤ ਹੋ ਗਿਆ ਅਤੇ ਬਾਪੂ ਦੇਵ ਥਰੀਕੇ ਵਾਲਾ ਦੀ ਕਲਮ ਬਿਲਕੁਲ ਉਦਾਸ ਹੋ ਗਈ। ਇੱਕ ਵਾਰ ਫਿਰ ਗਾਇਕੀ ਦੇ ਖੇਤਰ ਵਿੱਚ ਕਾਲਜਾਂ, ਸਕੂਲਾਂ ਤੇ ਬੱਸ ਸਟੈਡਾਂ ਵਿੱਚ ਆਸ਼ਕੀ, ਹਥਿਆਰਾਂ ਦੀ ਪ੍ਰਸਿੱਧੀ ਅਤੇ ਕੁੜੀਆਂ ਤੇ ਆਧਾਰਿਤ ਇਸ ਗਾਇਕੀ ਨੂੰ ਆਪਣੇ ਮਨੋਰੰਜਨ ਦੇ ਸਾਧਨ ਵਜੋਂ ਅਪਨਾ ਲਿਆ। ਸਾਡੀ ਨੌਜੁਆਨ ਪੀੜ੍ਹੀ ਆਪਣੇ ਪੁਰਾਣੇ ਵਿਰਸੇ ਨਾਲੋਂ ਟੁੱਟ ਗਈ ਅਤੇ ਪੰਜਾਬੀ ਗਾਇਕੀ ਵਿੱਚੋਂ ਮਿਲਣ ਵਾਲਾ ਆਨੰਦ ਬਿਲਕੁਲ ਖਤਮ ਹੋ ਗਿਆ, ਸਾਡਾ ਸੱਭਿਆਚਾਰ ਪ੍ਰਦੂਸ਼ਤ ਹੋ ਗਿਆ। ਬਾਪੂ ਦੇਵ ਥਰੀਕੇ ਵਾਲਾ ਦੀ ਕਲਮ ਦੀ ਉਦਾਸੀ ਘੱਟਣ ਦੀ ਬਿਜਾਏ ਹੋਰ ਵੱਧ ਹੋ ਗਈ। ਫਿਰ ਜਲੰਧਰ ਜ਼ਿਲ੍ਹੇ ਦੇ ਪਿੰਡ ਸੋਹਲ ਖ਼ਾਲਸਾ ਵਿੱਚ ਪਿਤਾ ਸ੍ਰੀ ਜੰਗੀਰ ਸਿੰਘ ਅਤੇ ਮਾਤਾ ਨਿਰਮਲ ਕੌਰ ਦੀ ਕੁੱਖੋ ਜਨਮੇ ਗੁਰਮੀਤ ਮੀਤ ਨੇ ਪਰਿਵਾਰ ਵਿੱਚੋਂ ਆਪਣੇ ਚਾਚਾ ਅਵਤਾਰ ਸਿੰਘ ਸੋਹਲ ਤੇ ਵੱਡੇ ਭਰਾ ਜਸਵੰਤ ਸੋਹਲ ਤੋਂ ਸੰਗੀਤ ਦੀ ਮੁਢਲੀ ਸਿੱਖਿਆ ਲੈ ਕੇ ਛੱਲੇ ਮੁੰਦੀਆਂ ਵਾਲੇ ਗਾਇਕ ਸੁਖਵਿੰਦਰ ਪੰਛੀ ਨੂੰ ਉਸਤਾਦ ਧਾਰਨ ਕੀਤਾ। ਉਹ 1997 ਵਿੱਚ ਆਪਣੀ ਪਹਿਲੀ ਕੈਸਿਟ ‘ਇਹਨਾਂ ਤੋਂ ਖ਼ਤਰਾ ਹੈ’ ਨਾਲ ਸਰੋਤਿਆਂ ਦੇ ਰੂਬਰੂ ਹੋਇਆ।

ਇਸ ਕੈਸਿਟ ਨੂੰ ਜ਼ਿਆਦਾ ਹੁੰਗਾਰਾ ਤਾ ਨਹੀਂ ਮਿਲ ਸਕਿਆ, ਪਰ ਇਸ ਨੇ ਸੰਗੀਤ ਦੀ ਦੁਨੀਆਂ ਵਿੱਚ ਗੁਰਮੀਤ ਮੀਤ ਦੀ ਇੱਕ ਵੱਖਰੀ ਪਹਿਚਾਣ ਬਣਾਉਣੀ ਸ਼ੁਰੂ ਕਰ ਦਿੱਤੀ। ਉਸ ਨੇ ਮੇਲਿਆਂ ਅਤੇ ਅਖਾੜਿਆਂ ’ਤੇ ਕੁਲਦੀਪ ਮਾਣਕ ਦੇ ਗੀਤ ਗਾ ਕੇ ਆਪਣੀ ਰੀਝ ਪੂਰੀ ਕੀਤੀ।ਗੁਰਮੀਤ ਮੀਤ ਨੇ ਸੰਨ 1997 ਤੋਂ 2011 ਤਕ ਕੁੱਲ ਚਾਰ ਕੈਸਿਟਾਂ ਪੰਜਾਬੀ ਸੰਗੀਤ ਜਗਤ ਦੀ ਝੋਲੀ ਵਿੱਚ ਪਾਈਆਂ। ਉਸ ਨੇ ਸੁਦੇਸ਼ ਕੁਮਾਰੀ ਅਤੇ ਗੁਰਲੇਜ਼ ਅਖ਼ਤਰ ਨਾਲ ਦੋਗਾਣੇ ਵੀ ਗਾਏ, ਪਰ ਮਕਬੂਲੀਅਤ ਗੁਰਮੀਤ ਤੋਂ ਕੋਹਾਂ ਦੂਰ ਸੀ। ਇੱਕ ਸੱਭਿਆਚਾਰਕ ਸਮਾਗਮ ਦੌਰਾਨ ਕੇ. ਇੰਟਰਟੇਨਰਜ਼ ਕੰਪਨੀ ਦੇ ਮਾਲਕ ਗੁਰਧਿਆਨ ਸਿੰਘ ਖਰੌੜ ਨੇ ਗੁਰਮੀਤ ਮੀਤ ਦੀ ਆਵਾਜ਼ ਦੀ ਵਿਲੱਖਣਤਾ ਨੂੰ ਪਛਾਣਦਿਆਂ ਉਸ ਨੂੰ ਬਾਪੂ ਦੇਵ ਥਰੀਕੇ ਵਾਲੇ ਦੇ ਲੜ ਲੱਗਣ ਦੀ ਸਲਾਹ ਦਿੱਤੀ। ਗੁਰਮੀਤ ਮੀਤ ਨੇ ਇਸ ’ਤੇ ਅਮਲ ਕਰਦੇ ਹੋਏ ਪਿੰਡ ਥਰੀਕੇ ਜਾ ਬਾਪੂ ਦੇਵ ਥਰੀਕੇ ਦਾ ਬੂਹਾ ਖੜਕਾਇਆ। ਗੁਰਮੀਤ ਮੀਤ ਨੇ ਕੁਲਦੀਪ ਮਾਣਕ ਦੇ ਕੁਝ ਗੀਤ ਬਾਪੂ ਦੇਵ ਥਰੀਕੇ ਵਾਲਾ ਨੂੰ ਸੁਣਾਏ ਤਾਂ ਬਾਪੂ ਦੇਵ ਥਰੀਕੇ ਨੂੰ ਉਸ ਵਿੱਚੋਂ ਉਮੀਦ ਦੀ ਕਿਰਨ ਦਿਖਾਈ ਦਿੱਤੀ ਅਤੇ ਉਸ ਨੂੰ ਅਗਲੇ ਦਿਨ ਵਾਜਾ ਢੋਲਕੀ ਲੈ ਕੇ ਥਰੀਕੇ ਆਉਣ ਦਾ ਸੱਦਾ ਦੇ ਦਿੱਤਾ।2013 ਵਿੱਚ ਦੇਵ ਥਰੀਕਿਆਂ ਵਾਲੇ ਦੀ ਕਲਮ ਵਿੱਚੋਂ ਜਨਮੇ ਅਤੇ ਗੁਰਮੀਤ ਮੀਤ ਦੀ ਆਵਾਜ਼ ਨਾਲ ਸ਼ਿੰਗਾਰੇ 10 ਗੀਤਾਂ ਦੀ ਸੀ ਡੀ ਕੇ. ਇੰਟਰਟੇਨਰਜ਼ ਕੰਪਨੀ ਵੱਲੋਂ ‘ਸੁਣੀ ਕਰਨੈਲ ਸਿੰਆਂ’ ਦੇ ਨਾਂ ਨਾਲ ਜਾਰੀ ਕੀਤੀ ਗਈ। ਇਸ ਵਿੱਚ ਪੰਜਾਬ ਦੀਆਂ ਲੋਕ-ਗਾਥਾਵਾਂ ਅਤੇ ਕਿੱਸਿਆਂ ਦੇ ਪਾਤਰ ਇੱਕ ਵਾਰ ਫਿਰ ਸਰੋਤਿਆਂ ਦੇ ਸਨਮੁਖ ਆ ਖੜ੍ਹੇ ਹੋਏ। ਗੁਰਮੀਤ ਦੀ ਆਵਾਜ਼ ਵਿੱਚ ਲੋਕ-ਤੱਥ, ਹੀਰ ਰਾਂਝਾ, ਦੁੱਲਾ ਭੱਟੀ, ਸ਼ੀਰੀ ਫਰਿਹਾਦ, ਜਿਉਣਾ ਮੌੜ ਆਦਿ ਤੋਂ ਇਲਾਵਾ ਮਹਾਰਾਣੀ ਜਿੰਦਾਂ ਅਤੇ ਸ਼ਾਮੋ ਨਾਰ ਦਾ ਕਿੱਸਾ ਪਹਿਲੀ ਵਾਰ ਸਰੋਤਿਆਂ ਨੂੰ ਸੁਣਨ ਨੂੰ ਮਿਲਿਆ। ਇਸ ਸੀਡੀ ਦੇ ਜਾਰੀ ਹੋਣ ਤੋਂ ਬਾਅਦ ਗੁਰਮੀਤ ਮੀਤ ਨੂੰ ਦੇਸ਼ਾਂ ਵਿਦੇਸ਼ਾਂ ਤੋ ਸਰੋਤਿਆਂ ਦਾ ਬਹੁਤ ਪਿਆਰ ਮਿਲਿਆ। ਬਾਪੂ ਦੇਵ ਥਰੀਕੇ ਵਾਲਾ ਦੀ ਉਦਾਸ ਕਲਮ ਨੂੰ ਖੁਸੀ ਮਿਲ ਗਈ। ਉਸਤੋ ਬਾਅਦ ਗੁਰਮੀਤ ਮੀਤ, ਬਾਪੂ ਦੇਵ ਥਰੀਕੇ ਵਾਲਿਆਂ ਦੇ ਲਿਖੇ ਕਿੱਸੇ ਕਲੀਆਂ ਤੇ ਲੋਕ ਗਥਾਵਾਂ ਨਾਲ ਸਰੋਤਿਆਂ ਵਿੱਚ ਲਗਾਤਾਰ ਹਾਜ਼ਰੀ ਲਵਾ ਰਿਹਾ ਹੈ। ਗੁਰਮੀਤ ਮੀਤ ਅਤੇ ਬਾਪੂ ਦੇਵ ਥਰੀਕੇ ਦੀ ਜੋੜੀ ਕੁਲਦੀਪ ਮਾਣਕ ਵਾਗ ਅੱਜ ਫਿਰ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੇ ਲੱਖਾਂ ਕਰੋੜਾਂ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਬਣ ਗਈ, ਉਸਤੋ ਬਾਅਦ ਬਾਪੂ ਦੇਵ ਥਰੀਕੇ ਦੇ ਲਿਖੇ 10 ਗੀਤਾਂ ਦੀ ਇੱਕ ਹੋਰ ਨਵੀਂ ਸੀਡੀ ‘ਬੁਰੀ ਹੁੰਦੀ ਆ’ ਟਾਈਟਲ ਅਧੀਨ ਗੁਰਮੀਤ ਮੀਤ ਦੀ ਆਵਾਜ਼ ਵਿੱਚ ਰਿਲੀਜ਼ ਕੀਤੀ ਗਈ ਹੈ ਜਿਸ ਨੂੰ ਸਰੋਤਿਆਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ ਅਤੇ ਜਲਦ ਹੀ ਬਾਪੂ ਦੇਵ ਥਰੀਕੇ ਵਾਲਾ ਦੇ ਲਿਖੇ ਅੱਠ ਹੋਰ ਕਿੱਸੇ ਕਲੀਆਂ ਤੇ ਲੋਕ ਗਥਾਵਾਂ ਦੀ ਸੀ ਡੀ ਲੈ ਕੇ ਗੁਰਮੀਤ ਮੀਤ ਸਰੋਤਿਆਂ ਦੀ ਕਚਹਿਰੀ ਵਿੱਚ ਹਾਜਰ ਹੋ ਰਿਹਾ, ਆਸ ਆ ਸਰੋਤੇ ਪਹਿਲਾ ਨਾਲੋ ਵੀ ਜਿਆਦਾ ਪਿਆਰ ਦੇਣਗੇ।

 

DSC_97jkkjjਤੇਜੀ ਢਿੱਲੋ
9915645003

Share Button

Leave a Reply

Your email address will not be published. Required fields are marked *