Fri. Sep 13th, 2019

ਬਾਦਸ਼ਾਹ ਦੀ ਫਿਲਮ ‘ਦੋ ਦੂਣੀ ਪੰਜ’ ਨੇ ਤੋੜੇ ਸਭ ਰਿਕਾਰਡ

ਬਾਦਸ਼ਾਹ ਦੀ ਫਿਲਮ ‘ਦੋ ਦੂਣੀ ਪੰਜ’ ਨੇ ਤੋੜੇ ਸਭ ਰਿਕਾਰਡ

ਫਿਲਮ ਦੋ ਦੂਣੀ ਪੰਜ ਸਿਨੇਮਾ ਘਰਾਂ ਵਿੱਚ 11 ਜਨਵਰੀ ਨੂੰ ਰਿਲੀਜ਼ ਹੋ ਗਈ ਹੈ। ਇਸ ਫਿਲਮ ਦੋ ਦੂਣੀ ਪੰਜ ਦਾ ਨਿਰਮਾਣ ਬਾਦਸ਼ਾਹ ਨੇ ਕੀਤਾ ਹੈ ਅਤੇ ਇਸ ਦਾ ਨਿਰਦੇਸ਼ਨ ਹੈਰੀ ਭੱਟੀ ਨੇ ਕੀਤਾ ਹੈ।ਦੱਸ ਦੇਈਏ ਕਿ ਹਾਲ ਹੀ ਵਿੱਚ ਬਾਦਸ਼ਾਹ ਨੇ ਸੋਸ਼ਲ ਮੀਡੀਆ ਤੇ ਇੱਕ ਪਸੋਟ ਸ਼ੇਅਰ ਕੀਤੀ ਹੈ।ਜਿਸ ਵਿੱਚ ਬਾਦਾਸ਼ਹ ਨੇ ਆਪਣੀ ਫਿਲਮ ਨੇ ਪਹਿਲੇ ਦਿਨ ਦੀ ਕਮਾਈ ਦੀ ਪੋਸਟ ਸ਼ੇਅਰ ਕੀਤੀ ਹੈ।
ਜਿਸ ਵਿੱਚ ਲਿਖਿਆ ਬਾਦਸ਼ਾਹ ਦੀ ਫਿਲਮ ਦੋ ਦੂਣੀ ਪੰਜ ਨੇ ਪਹਿਲੇ ਵਰਲਡ ਵਾਈਡ ੧ ਕਰੋੜ ੧੦ ਲੱਖ ਦੀ ਕਮਾਈ ਕਰ ਲਈ ਹੈ।ਇਸ ਨਾਲ ਹੀ ਜੇਕਰ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਫਿਲਮ ਅੱਜ ਕੱਲ ਦੇ ਨੌਜਵਾਨਾਂ ਦੀ ਪੜਾਈ ਦੇ ਤਾਣੇ ਬਾਣੇ ਦੀ ਗੱਲ ਕਰ ਰਹੀ ਹੈ।
ਦੱਸ ਦੇਈਏ ਕਿ ਇਹ ਫਿਲਮ ਸਿਨੇਮਾ ਘਰਾਂ ਵਿੱਚ ੧੧ ਜਨਵਰੀ ਨੂੰ ਰਿਲੀਜ਼ ਹੋਈ ਸੀ ਅਤੇ ਇਸ ਵਿੱਚ ਨੌਜਵਾਨਾਂ ਦੀ ਸਟ੍ਰਗਲ ਲਾਈਫ ਨੂੰ ਮਜ਼ਾਕੀਏ ਰੂਪ ਵਿੱਚ ਦਿਖਾਇਆ ਹੈ। ਫਿਲਮ ਦੋ ਦੂਣੀ ਪੰਜ ਵਿੱਚ ਹਾਸਾ, ਮਜ਼ਾਕ , ਡ੍ਰਾਮਾ ਅਤੇ ਥੋੜਾ ਰੋਣਾ ਵੀ ਹੈ।
ਇਸ ਫਿਲਮ ਦਾ ਦਰਸ਼ਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਕਿਉਂਕਿ ਹੁਣ ਤੱਕ ਪਾਲੀਵੁਡ ਇੰਡਸਟਰੀ ਵਿੱਚ ਕੋਈ ਵੀ ਪੰਜਾਬੀ ਫਿਲਮ ਨਹੀਂ ਬਣੀ ਜਿਸ ਨੇ ਸਾਡੇ ਸਿੱਖਿਆ ਵਿਭਾਗ ਦੇ ਤਾਣੇ ਬਾਣੇ ਤੇ ਵਿਅੰਗ ਕੀਤਾ ਹੋਵੇ ਤੇ ਇਸ ਫਿਲਮ ਵਿੱਚ ਇਸ ਨੂੰ ਬਹੁਤ ਖੁਬਸੂਰਤ ਢੰਗ ਨਾਲ ਦਿਖਾਇਆ ਹੈ।
ਇਸ ਫਿਲਮ ਨੂੰ ਅਪਾਰ ਫਿਲਮਜ਼ ਨੇ ਪੇਸ਼ ਕੀਤਾ ਹੈ ਅਤੇ ਇਹ ਫਿਲਮ ਇਸ ਬੈਨਰ ਦੀ ਪਹਿਲੀ ਫਿਲਮ ਹੈ।ਜੇਕਰ ਇਸ ਫਿਲਮ ਦੇ ਨਿਰਮਾਤਾ ਦੀ ਗੱਲ ਕਰੀਏ ਤਾਂ ਬਾਦਸ਼ਾਹ ਹਿੰਦੀ ਫਿਲਮਾਂ ਤੇ ਵੀ ਕਰ ਰਹੇ ਹਨ ਪਰ ਉਨ੍ਹਾਂ ਦੀ ਇੱਛਾ ਸੀ ਕਿ ਉਹ ਪਾਲੀਵੁਡ ਇੰਡਸਟਰੀ ਵਿੱਚ ਕਦਮ ਰੱਖੀਈ ਤੇ ਕੋਈ ਪੰਜਾਬੀ ਫਿਲਮ ਬਣਾਉਣ ਜਿਸ ਵਿੱਚ ਕੋਈ ਸੰਦੇਸ਼ ਵਿੱਚ ਲੁਕਿਆ ਹੋਵੇ ਅਤੇ ਨਾਲ ਨਾਲ ਦਰਸ਼ਕਾਂ ਦਾ ਮਨੋਰੰਜਨ ਵੀ ਕਰੇ।
ਇਸ ਫਿਲਮ ਦੇ ਨਾਇਕ ਅੰਮ੍ਰਿਤ ਮਾਨ ਹਨ ਤਾਂ ਫਿਲਮ ਦੇ ਪ੍ਰਚਾਰ ਦੇ ਲਈ ਉਨ੍ਹਾਂ ਨੇ ਬੇਹੱਦ ਮਿਹਨਤ ਕੀਤੀ ਹੈ ਅਤੇ ਈਸ਼ਾ ਰਿਖੀ ਇਸ ਫਿਲਮ ਦੀ ਅਦਾਕਾਰਾ ਹੈ। ਇਸ ਨਾਲ ਜੇ ਬਾਕੀ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਕਰਮਜੀਤ ਅਨਮੋਲ,ਸਰਦਾਰ ਸੋਹੀ , ਮਲਕੀਤ ਰੌਣੀ, ਰਾਣਾ ਰਣਬੀਰ,ਹਾਰਬੀ ਸੰਘਾ, ਨਿਰਮਲ ਰਿਸ਼ੀ ਆਦਿ ਹਨਪ ਫਿਲਮ ਦੇ ਟ੍ਰੇਲਰ ਨੂੰ ਵੀ ਦਰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਗਿਆ ਸੀ।

Leave a Reply

Your email address will not be published. Required fields are marked *

%d bloggers like this: