Thu. Jul 18th, 2019

ਬਾਦਲ ਸਾਹਿਬ ਕਣਕ ਤਾ ਮਿਲ ਗਈ ਪਰ ਹੁਣ ਤੁਹਾਡੀ ਦਾਲ ਕਿਥੇ ਗਈ

ਬਾਦਲ ਸਾਹਿਬ ਕਣਕ ਤਾ ਮਿਲ ਗਈ ਪਰ ਹੁਣ ਤੁਹਾਡੀ ਦਾਲ ਕਿਥੇ ਗਈ

 

ਖਾਲੜਾ 27 ਜੂਨ ( ਗੁਰਪ੍ਰੀਤ ਸਿੰਘ ਅਰੋੜਾ ) ਕਸਬਾ ਖਾਲੜਾ ਦੇ ਆਸ ਪਾਸ ਪਿੰਡਾ ਦੇ ਲੋਕਾ ਦਾ ਕਹਿਣਾ ਹੈ ।ਕਿ ਅਕਾਲੀ ਭਾਜਪਾ ਸਰਕਾਰ ਵੱਲੋ ਦਿਤੀ ਜਾਣ ਵਾਲੀ 2 ਰੁਪਏ ਕਿਲੋ ਵਾਲੀ ਕਣਕ ਪ੍ਰਤੀ ਜੀਆ 30 ਕਿਲੋ ਦੇ ਹਿਸਾਬ ਨਾਲ ਵੰਡੀ ਜਾ ਰਹੀ ਹੈ। ਪਰ ਕਣਕ ਲੈਣ ਵਾਲੇ ਕਾਰਡ ਹੋਲਡਰ ਵੱਲੋ ਥਾ ਥਾ ਪਿੰਡਾ ਵਿੱਚ ਚਰਚਾ ਦਾ ਵਿਸਾ ਬਣਿਆ ਹੋਇਆ ਹੈ ਬਾਦਲ ਸਾਹਿਬ ਕਣਕ ਤਾ ਤੁਸੀ ਦੇ ਦਿਤੀ ਹੈ। ਪਰ ਦਾਲ ਕਿਉ ਨਹੀ ਦੇ ਰਹੇ ਪਿਛਲੇ 2-3 ਸਾਲ ਤੋ ਦਾਲ ਨਹੀ ਮਿਲ ਰਹੀ ।ਪਰ ਚੋਣਾ ਜਿਤਣ ਤੋ ਪਹਿਲਾ ਵਾਅਦਾ ਕੀਤਾ ਸੀ ਕਿ ਗਰੀਬ ਲੋਕਾ ਨੂੰ ਮਾਹ ਦਾਲ ,ਕਾਲੇ ਛੋਲੇ,ਮੁੰਗੀ ਦਾਲ ,20 ਰੁਪਏ ਕਿਲੋ ਦੇ ਹਿਸਾਬ ਦੇਵਾਗੇ ਪਰ ਉਹ ਚੋਣਾ ਜਿਤਣ ਦਾ ਸਟੰਟ ਸੀ ।ਪਰ ਅੱਤ ਦੀ ਮਹਿਗਾਈ ਹੋਣ ਕਰਕੇ ਗਰੀਬ ਕੋਲ ਹੁਣ ਦਾਲ ਨਾਲ ਰੋਟੀ ਖਾਣੀ ਔਖੀ ਹੋ ਗਈ ਹੈ ਅਤੇ ਵੱਖ ਵੱਖ ਪਿੰਡਾ ਦੇ ਵਿੱਚ ਅਜੇ ਵੀ ਲੋਕ ਇਸ ਆਟਾ-ਦਾਲ ਸਕੀਮ ਤੋ ਵਾਝੇ ਰਹਿ ਰਹੇ ਹਨ ਪਰ ਲੋਕ ਦਾ ਇੰਤਜਾਰ ਕਰ ਰਹੇ ਹਨ ।ਜਦ ਇਸ ਸਬੰਧ ਮਹਿਕਮਾ ਫੂਡ ਸਪਲਾਈ ਦੇ ਇਸਪੈਕਟਰ ਨਾਲ ਫੋਨ ਤੇ ਰਾਬਤਾ ਕਾਇਮ ਕੀਤੀ ਤਾ ਉਹਨਾ ਕਿਹਾ ਥੋੜੇ ਦਿਨਾ ਵਿੱਚ ਹੀ ਕਾਲੇ ਛੋਲੇ ਦਿਤੇ ਜਾਣਗੇ ।

Leave a Reply

Your email address will not be published. Required fields are marked *

%d bloggers like this: