ਬਾਦਲ ਸਰਕਾਰ ਵਿਕਾਸ ਦੇ ਨਾਲ-ਨਾਲ ਭਲਾਈ ਸਕੀਮਾਂ ਦੀ ਝੜੀ ਲਾਈ ਜੱਥੇਦਾਰ ਰਾਗੀ

ss1

ਬਾਦਲ ਸਰਕਾਰ ਵਿਕਾਸ ਦੇ ਨਾਲ-ਨਾਲ ਭਲਾਈ ਸਕੀਮਾਂ ਦੀ ਝੜੀ ਲਾਈ ਜੱਥੇਦਾਰ ਰਾਗੀ

vikrant-bansal-1ਭਦੌੜ 31 ਅਕਤੂਬਰ (ਵਿਕਰਾਂਤ ਬਾਂਸਲ) ਪੰਜਾਬ ਦੀ ਸਰਕਾਰ ਜਿੱਥੇ ਪੰਜਾਬ ਦਾ ਰਿਕਾਰਡਤੋੜ ਵਿਕਾਸ ਕਰਨ ਰਹੀ ਹੈ ਉੱਥੇ ਗਰੀਬ ਅਤੇ ਲੋੜਵੰਦ ਲੋਕਾਂ ਲਈ ਵੀ ਭਲਾਈ ਸਕੀਮਾਂ ਦੀ ਝੜੀ ਲਗਾ ਦਿੱਤੀ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਅਤੇ ਜਿਲਾ ਬਰਨਾਲਾ ਦੇ ਸੀਨੀਅਰ ਮੀਤ ਪ੍ਰਧਾਨ ਜੱਥੇਦਾਰ ਸਾਧੂ ਸਿੰਘ ਰਾਗੀ ਨੇ ਇੱਥੇ ਵੱਖ-ਵੱਖ ਵਾਰਡਾਂ ਚ ਲੋੜਵੰਦ ਲੋਕਾਂ ਦੇ ਬਣਕੇ ਆਏ ਨੀਲੇ ਕਾਰਡ ਵੰਡਦਿਆਂ ਕੀਤਾ। ਜੱਥੇਦਾਰ ਰਾਗੀ ਨੇ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਗਰੀਬਾਂ ਲਈ ਆਟਾ ਦਾਲ ਸਕੀਮ, 200 ਯੂਨਿਟ ਬਿਜਲੀ ਮੁਫ਼ਤ, ਸ਼ਗਨ ਸਕੀਮ, ਦੁੱਗਣੀ ਪੈਨਸ਼ਨ ਆਦਿ ਸਕੀਮਾਂ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਦੇ ਰਹੀ ਹੈ ਜਿਸ ਕਰਕੇ ਪੰਜਾਬ ਸਰਕਾਰ ਤੋਂ ਲੋਕ ਬੇਹੱਦ ਖੁਸ਼ ਹਨ ਅਤੇ ਤੀਸਰੀ ਵਾਰ ਸਰਕਾਰ ਬਣਾ ਕੇ ਹੈਟ੍ਰਿਕ ਲਗਾਉਣ ਦੇ ਮੂਡ ਵਿੱਚ ਹਨ। ਉਹਨਾਂ ਦੱਸਿਆ ਕਿ ਨੀਲੇ ਕਾਰਡ ਹਲਕਾ ਭਦੌੜ ਚ ਕਰੀਬ 4000 ਕਾਰਡ ਬਣੇ ਹਨ। ਇਸ ਮੌਕੇ ਕੌਂਸਲਰ ਭੋਲਾ ਭਲਵਾਨ, ਵਕੀਲ ਸਿੰਘ, ਗੁਰਜੰਟ ਸਿੰਘ, ਅਜੈਬ ਸਿੰਘ ਬੁੱਟਰ, ਨਛੱਤਰ ਸਿੰਘ, ਕੁਲਵਿੰਦਰ ਪੰਜੂ, ਕਾਕਾ ਖਾਂ, ਪ੍ਰਿੰਸ, ਗਫ਼ੂਰ ਖਾਂ, ਜੀਤ ਬੂਲਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *