ਬਾਦਲ ਸਰਕਾਰ ਵਲੋਂ ਸਿੱਖ ਗੁਰੂਆਂ, ਸਿੱਖ ਸਿਧਾਂਤਾਂ ਅਤੇ ਸਿੱਖ ਸ਼ਹੀਦਾਂ ਨੂੰ ਪਿੱਠ ਦੇ ਕੇ ਪਖੰਡੀ ਸੌਦਾ ਅਸਾਧ ਦਾ ਪੱਖ ਪੂਰਨਾ ਅਤਿ ਨਿੰਦਣਯੋਗ ਹੈ: ਜਥੇਦਾਰ ਦਾਦੂਵਾਲ

ss1

ਬਾਦਲ ਸਰਕਾਰ ਵਲੋਂ ਸਿੱਖ ਗੁਰੂਆਂ, ਸਿੱਖ ਸਿਧਾਂਤਾਂ ਅਤੇ ਸਿੱਖ ਸ਼ਹੀਦਾਂ ਨੂੰ ਪਿੱਠ ਦੇ ਕੇ ਪਖੰਡੀ ਸੌਦਾ ਅਸਾਧ ਦਾ ਪੱਖ ਪੂਰਨਾ ਅਤਿ ਨਿੰਦਣਯੋਗ ਹੈ: ਜਥੇਦਾਰ ਦਾਦੂਵਾਲ

6-36-3

ਜੰਡਿਆਲਾ ਗੁਰੂ 5 ਜੁਲਾਈ ਵਰਿਦਰ ਸਿਂਘ :- ਸੌਦਾ ਅਸਾਧ ਗੁਰਮੀਤ ਰਾਮ ਰਹੀਮ ਦੇ ਪਾਪਾਂ ਦਾ ਘੜਾ ਹੁਣ ਲੱਗਦਾ ਪੂਰੀ ਤਰਾਂ ਭਰ ਚੁੱਕਿਆ ਹੈ,ਉਸ ਵਲੌੰ ਕੀਤੇ ਕਤਲਾਂ ਕੁਕਰਮਾਂ ਦੇ ਫੈਸਲੇ ਮਾਣਯੋਗ ਅਦਾਲਤਾਂ ਵਲੌਂ ਆਖਰੀ ਪੜਾਅ ਤੇ ਆ ਚੁੱਕੇ ਹਨ,ਜਿਸ ਕਰਕੇ ਡੇਰਾ ਸਿਰਸਾ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਲੂਜ਼ ਮੋਸਨ ਲੱਗੇ ਹੋਏ ਹਨ ਤੇ ਅਦਾਲਤੀ ਫੈਸਲਾ ਆਪਣੇ ਵਿਰੁੱਧ ਆਉਦਾਂ ਵੇਖਕੇ ਉਸਨੂੰ ਲਮਕਾਉਣ ਤੇ ਲੱਗਿਆ ਹੋਇਆ ਹੈ,ਅਤੇ ਅਦਾਲਤ ਦੀ ਪੇਸ਼ੀ ਤੋਂ ਛੋਟ ਲੈਣ ਵਾਸਤੇ ਬਹਾਨਾ ਵੀ ਲੂਜ਼ ਮੋਸ਼ਨਾ ਦਾ ਹੀ ਗਾਉਦਾਂ ਹੈ,ਪਰ ਪੰਜਾਬੀ ਦੀ ਕਹਾਵਤ ਅਨੁਸਾਰ ‘ਬੱਕਰੇ ਦੀ ਮਾਂ ਕਦ ਤੱਕ ਖੈਰ ਮਨਾਊਂ ਇੱਕ ਦਿਨ ਤਾਂ ਬਲੀ ਚੜਣਾ ਹੀ ਪੈਣਾ’,ਇਨਾਂ ਵਿਚਾਰਾਂ ਦਾ ਪਰਗਟਾਵਾ ਆਪਣੇ ਪੰਜਾਬ ਵਿੱਚਲੇ ਮੁੱਖ ਅਸਥਾਨ ਗੁਰਦੁਆਰਾ ਜੰਡਾਲੀਸਰ ਸਾਹਿਬ ਪਾਤਸ਼ਾਹੀ ਦਸਵੀਂ ਕੋਟ ਸ਼ਮੀਰ ਤੋਂ ਸਰਬੱਤ ਖਾਲਸਾ ਵਲੋਂ ਤਖ਼ਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਸਿੰਘ ਸਾਹਿਬ ਭਾਈ ਬਲਜੀਤ ਸਿੰਘ ਦਾਦੂਵਾਲ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ,ਉਨਾਂ ਕਿਹਾ ਕੇ ਸੌਦਾ ਅਸਾਧ ਦੇ ਗੁਨਾਹਾਂ ਦਾ ਚਿੱਠਾ ਬਹੁਤ ਵੱਡਾ ਹੈ,ਪਰ ਵੋਟਾਂ ਦੀ ਰਾਜਨੀਤੀ ਕਾਰਣ ਇਨਾਂ ਗੁਨਾਹਾਂ ਤੇ ਪੜਦਾ ਪੈਂਦਾ ਆ ਰਿਹਾ ਹੈ,ਸੌਦਾਂ ਅਸਾਧ.ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਲਿਬਾਸ਼ ਨਕਲ ਦੀ ਕੋਸਿਸ਼,ਅੰਮ੍ਤਿਿ ਸੰਚਾਰ ਦੀ ਨਕਲ,ਹਿੰਦੂ ਦੇਵੀ ਦੇਵਤਿਆਂ ਦੀ ਨਕਲ,ਮੁਸਲਮਾਨ ਪੈਗੰਬਰਾਂ ਦੀ ਨਕਲ,ਛੱਤਰਪਤੀ ਦਾ ਕਤਲ,ਰਣਜੀਤ ਸਿੰਘ ਦਾ ਕਤਲ,ਫਕੀਰ ਚੰਦ ਦਾ ਕਤਲ,ਸਾਧਵੀਆਂ ਨਾਲ ਬਲਾਤਕਾਰ,ਸਰਧਾਲੂਆਂ ਨੂੰ ਨਪੁੰਸਕ ਬਣਾਉਣਾ,ਸਿੱਖ ਨੌਜ਼ਵਾਨਾ ਦਾ ਕਤਲ ਤੇ ਹੋਰ ਅਨੇਕਾਂ ਸਮੂੰਹ ਧਰਮ ਵਿਰੋਧੀ ਕਾਰਵਾਈਆ ਦਾ ਦੋਸ਼ੀ ਹੈ,ਪਰ ਬਾਦਲ ਸਰਕਾਰ ਅਤੇ ਕੇਂਦਰ ਸਰਕਾਰ ਦੀ ਮਿਹਰਬਾਨੀ ਸਦਕਾ ਬਚਦਾ ਆ ਰਿਹਾ ਹੈ,ਬਾਦਲ ਸਰਕਾਰ ਸਿੱਖ ਗੁਰੂਆਂ,ਸਿੱਖ ਸਿਧਾਂਤਾਂ ਅਤੇ ਸਿੱਖ ਸ਼ਹੀਦਾਂ ਨੂੰ ਪਿੱਠ ਦੇ ਕੇ ਪਖੰਡੀ ਸੌਦਾ ਅਸਾਧ ਦਾ ਪੱਖ ਪੂਰਦੀ ਆ ਰਹੀ ਹੈ,ਜੋ ਕੇ ਅਤਿ ਨਿੰਦਣਯੋਗ ਹੈ,ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ 2007 ਵਿੱਚ ਸਵਾਂਗ ਰਚਣ ਵਾਲੇ ਮਸਲੇ ਵਿੱਚ 17 ਮਈ ਨੂੰ ਤਖ਼ਤ ਦਮਦਮਾ ਸਾਹਿਬ ਵਿਖੇ ਸੌਦਾ ਅਸਾਧ ਵਿਰੁੱਧ ਹੋਏ ਖਾਲਸਾ ਪੰਥ ਦੇ ਇਕੱਠ ਵਿੱਚ ਅਤੇ ਹੁਕਮਨਾਮਾਂ ਜ਼ਾਰੀ ਹੋਣ ਵਿੱਚ ਬਾਦਲਾਂ ਨੇ ਕੋਈ ਵਿਘਣ ਨਹੀ ਪਾਇਆ,ਸਗੌਂ ਪੰਥ ਵਿੱਚੋਂ ਛੇਕਣ ਲਈ ਪੂਰਾ ਜ਼ੋਰ ਲਵਾ ਦਿੱਤਾ,ਕਿਉਂਕੇ ਉਦੋ ਉਸਨੇ ਕਾਂਗਰਸ ਪਾਰਟੀ ਨੂੰ ਵੋਟਾਂ ਲਈ ਮੱਦਦ ਦਾ ਐਲਾਨ ਕੀਤਾ ਸੀ,ਤੇ ਅਕਾਲੀ ਰਜਿੰਦਰ ਸਿੰਘ ਸਿੱਧੂ ਬਠਿੰਡਾ ਰਾਂਹੀ ਸਿੱਖ ਭਾਵਨਾਂਵਾ ਭੜਕਾਉਣ ਦਾ ਪਰਚ ਵੀ ਦਰਜ਼ ਕਰਵਾ ਦਿੱਤਾ,ਤੇ ਸੌਦਾ ਅਸਾਧ ਨੂੰ ਆਪਣੀ ਪੁਲਿਸ ਰਾਹੀ ਡਰਾਕੇ ਬਾਅਦ ਵਿੱਚ ਪਰਚਾ ਤੇ ਹੁਕਮਨਾਮਾ ਵਾਪਸ ਵੀ ਕਰਵਾ ਦਿੱਤਾ,ਪਰ ਸਿੱਖ ਪੰਥ ਨੇ ਇਸਨੂੰ ਨਹੀ ਮੰਨਿਆ,ਜਿਸ ਕਰਕੇ ਬਾਦਲਾਂ ਦੇ ਹੰਕਾਰ ਨੂੰ ਠੇਸ ਲੱਗੀ ਤੇ ਉਨਾਂ ਨੂੰ ਨਮੋਸ਼ੀ ਝੱਲਣੀ ਪਈ,ਜਥੇਦਾਰ ਸਾਹਿਬ ਨੇ ਅੱਗੇ ਕਿਹਾ ਕੇ ਡੀ ਐਸ ਪੀ ਸੁਰਿੰਦਰਪਾਲ ਸਿੰਘ ਸੌਦਾ ਅਸਾਧ ਦੀ ਪੁੱਛਗਿੱਛ ਕਰਨ ਵੀ ਸਿਰਸੇ ਜ਼ਾਦਾਂ ਰਿਹਾ,ਕਦੇ ਉਸਨੂੰ ਇੱਕ ਦਿਨ ਵੀ ਬਠਿੰਡਾ ਥਾਣੇ ਨਹੀ ਬੁਲਾਇਆ,ਸੌਦਾ ਅਸਾਧ ਦਾ ਜਾਮ ਵਾਲਾ ਕੜਾਹਾ ਪੁਸ਼ਾਕ ਜੋ ਪੰਜਾਬ ਪੁਲਿਸ ਨੇ ਪਰਾਪਤ ਕੀਤੀ ਸੀ ਤੇ ਕੇਸ ਪਰੋਪਰਟੀ ਸੀ ਪਤਾ ਨਹੀ ਉਹ ਹੁਣ ਬਾਦਲਾਂ ਨੇ ਧੂਫ ਬੱਤੀ ਕਰਨ ਲਈ ਕਿਥੇ ਸੰਭਾਲ ਲਈ ਹੈ,ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਜੇ ਅਦਾਲਤਾਂ ਨੇ ਇਨਸਾਫ ਕਰ ਦਿੱਤਾ ਤਾਂ ਸੌਦਾ ਅਸਾਧ ਨੂੰ ਲੱਗਣ ਵਾਲੇ ਦਸਤਾਂ ਦਾ ਕੋਈ ਇਲਾਜ਼ ਨਹੀ ਹੋਣਾ।

Share Button

Leave a Reply

Your email address will not be published. Required fields are marked *