ਬਾਦਲ ਸਰਕਾਰ ਨੇ ਆਪਣੇ 9 ਸਾਲਾਂ ਦੇ ਰਾਜ ਦੌਰਾਨ ਸ਼ਹੀਦਾਂ ਦੀਆਂ ਯਾਂਦਗਾਰਾ ਬਣਾਉਣ ਲਈ 3200 ਕਰੋੜ ਰੁਪਏ ਖਰਚ ਕੀਤੇ : ਗੁਲਜ਼ਾਰ ਰਣੀਕੇ

ss1

ਬਾਦਲ ਸਰਕਾਰ ਨੇ ਆਪਣੇ 9 ਸਾਲਾਂ ਦੇ ਰਾਜ ਦੌਰਾਨ ਸ਼ਹੀਦਾਂ ਦੀਆਂ ਯਾਂਦਗਾਰਾ ਬਣਾਉਣ ਲਈ 3200 ਕਰੋੜ ਰੁਪਏ ਖਰਚ ਕੀਤੇ :- ਗੁਲਜ਼ਾਰ ਰਣੀਕੇ
ਰਿੰਕਾ ਕੁਤਬਾ-ਬਾਹਮਣੀਆਂ ਦੀ ਅਗਵਾਈ ਚ ਰਣੀਕੇ ਦਾ ਕੀਤਾ ਸਵਾਗਤ

27-5

ਮਹਿਲ ਕਲਾਂ 27 ਅਗਸਤ (ਗੁਰਭਿੰਦਰ ਗੁਰੀ)- ਡਾ ਬੀ ਆਰ ਅੰਬੇਦਕਰ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਰਿੰਕਾ ਕੁਤਬਾ-ਬਾਹਮਣੀਆਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਯੂਥ ਵਰਕਰਾਂ ਵੱਲੋਂ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਦਾ ਭਰਵਾਂ ਸਵਾਗਤ ਕਰਨ ਉਪਰੰਤ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਬਾਅਦ ਵਿੱਚ ਮੋਟਰਸਾਈਕਲ ਤੇ ਕਾਰਾਂ ਦੇ ਵਿਸਾਲ ਕਾਫਲੇ ਨਾਲ ਮੀਟਿੰਗ ਵਾਲੇ ਸਥਾਨ ਤੇ ਪੁੱਜੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਐਸ ਸੀ ਵਿੰਗ ਦੇ ਕੌਮੀ ਪ੍ਰਧਾਨ ਤੇ ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਗਰੀਬ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਨ੍ਹਾਂ ਨੂੰ ਵਧੇਰੇ ਸਹੂਲਤਾਂ ਦੇ ਕੇ ਪੂਰੇ ਦੇਸ਼ ਵਿੱਚੋਂ ਇੱਕ ਨੰਬਰ ਦਾ ਸੂਬਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਆਪਣੇ 9 ਸਾਲਾਂ ਦੇ ਕਾਰਜਕਾਲ ਦੌਰਾਨ ਸ਼ਹੀਦਾਂ ਦੀਆਂ ਯਾਂਦਗਾਰਾ ਬਣਾਉਣ ਦੇ ਲਈ 3200 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਗਰੀਬ ਵਰਗ ਦੀ ਲਾਲ ਲਕੀਰ ਵਾਲੇ ਪਲਾਟਾਂ ਤੇ ਜਾਇਦਾਦ ਦੀ ਮਾਲਕੀ ਦੇ ਹੱਕ ਵਾਲੀ ਲਟਕਦੀ ਆ ਰਹੀ ਮੰਗ ਵੀ ਛੇਤੀ ਪੂਰੀ ਕੀਤੀ ਜਾ ਰਹੀ ਹੈ। ਮਾਲਕੀ ਦੇ ਹੱਕ ਦਿਵਾਉਣ ਲਈ ਇੱਕ ਮਤਾ ਵਿਧਾਨ ਸਭਾ ਵਿੱਚ ਪਾਸ ਕਰਵਾਇਆ ਜਾ ਚੁੱਕਾ ਹੈ। ਰਣੀਕੇ ਨੇ ਅਕਾਲੀ ਭਾਜਪਾ ਸਰਕਾਰ ਦੀਆ ਪ੍ਰਾਪਤੀਆਂ ਦਾ ਵਿਸਥਾਰ ਪੂਰਵਕ ਜਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਪਿੰਡਾਂ ਸ਼ਹਿਰਾਂ ਦਾ ਵਿਕਾਸ ਤੇ ਵਧੇਰੇ ਸਹੂਲਤਾਂ ਸ.ਬਾਦਲ ਦੀਆਂ ਸਰਕਾਰਾਂ ਸਮੇਂ ਹੀ ਹੋਇਆਂ ਹੈ। ਪਰ ਕਾਂਗਰਸ ਦੀਆਂ ਸਰਕਾਰਾਂ ਨੇ ਹਮੇਸ਼ਾਂ ਹੀ ਦਲਿਤਾਂ ਨੂੰ ਸਹੂਲਤਾਂ ਦੇਣ ਦੀ ਬਜਾਏ ਸਿਰਫ਼ ਚੋਣਾਂ ਸਮੇਂ ਆਪਣੇ ਹਿੱਤਾਂ ਲਈ ਵਰਤਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਅੰਦਰ ਐਸ ਸੀ ਵਰਗ ਨੂੰ ਅਕਾਲੀ ਦਲ ਨਾਲ ਜੋੜਨ ਲਈ ਹੁਣ ਤੱਕ ਮੈਂ 65 ਹਲਕਿਆਂ ਵਿੱਚ ਮੀਟਿੰਗਾਂ ਕਰ ਚੁੱਕਿਆ ਹਾਂ। ਮੀਟਿੰਗਾਂ ਵਿੱਚ ਆਪਮੁਹਾਰੇ ਲੋਕਾਂ ਦੇ ਜੁੜ ਰਹੇ ਇਕੱਠਾ ਨੇ ਸਾਬਤ ਕਰਕੇ ਰੱਖ ਦਿੱਤਾ ਕਿ ਪੰਜਾਬ ਦੇ ਲੋਕ ਚੋਣਾਂ ਵਿਚ ਅਕਾਲੀ ਦਲ ਦੇ ਹੱਕ ਵਿੱਚ ਤੀਸਰੀ ਵਾਰ ਫਤਵਾ ਦੇਣਗੇ। ਇਸ ਮੌਕੇ ਸੁੰਦਰਪਾਲ,ਪਵਨ ਕੁਮਾਰ ਸਰੋਏ,ਪੰਚ ਭਰਪੂਰ ਸਿੰਘ ਪੰਡੋਰੀ,ਕੋਰ ਪਾਲ , ਮਨਜੀਤ ਸਿੰਘ,ਡਾ ਜਰਨੈਲ ਸਿੰਘ ਗਿੱਲ ਸਹੌਰ,ਬੇਅੰਤ ਸਿੰਘ, ਕ੍ਰਿਸਨਪਾਲ, ਲਖਵੀਰ ਸਿੰਘ,ਜੱਸੀ ਮੱਝੂਕੇ,ਰਵਿੰਦਰ ਸਿੰਘ ਅਤੇ ਪ੍ਰਧਾਨ ਜਗਸੀਰ ਸਮੇਤ ਵੱਡੀ ਗਿਣਤੀ ਚ ਨੌਜਵਾਨ ਹਾਜਰ ਸਨ।

Share Button

Leave a Reply

Your email address will not be published. Required fields are marked *