ਬਾਦਲ ਸਰਕਾਰ ਦੇ ਜ਼ੁਲਮਾ ਦਾ ਹਿਸਾਬ 2017 ਵਿੱਚ ਜਰੂਰ ਹੋਵੇਗਾ: ਡਾ ਗੁਰਜਿੰਦਰ ਸਿੰਘ

ss1

ਬਾਦਲ ਸਰਕਾਰ ਦੇ ਜ਼ੁਲਮਾ ਦਾ ਹਿਸਾਬ 2017 ਵਿੱਚ ਜਰੂਰ ਹੋਵੇਗਾ: ਡਾ ਗੁਰਜਿੰਦਰ ਸਿੰਘ

19-5-2

ਜੰਡਿਆਲਾ ਗੁਰੂ 18 ਜੁਲਾਈ ਵਰਿਦਰ ਸਿਂਘ :- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਹਰਾਵਲ ਦਸਤੇ ਵੱਜੋ ਜਾਣੀ ਜਾਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ (ਅ) ਦੇ ਕੌਮੀ ਪ੍ਰਧਾਨ ਡਾ ਗੁਰਜਿੰਦਰ ਸਿੰਘ ਨੇ ਕਿਹਾ ਕਿ ਪਿਛਲੇ 13 ਮਹੀਨੇ ਤੋ ਲਗਾਤਾਰ ਪਾਵਨ ਗੁਰਬਾਣੀ ਦੀ ਪੰਜਾਬ ਦੇ ਕੋਨੇ ਕੋਨੇ ਵਿੱਚ ਹੋ ਰਹੀ ਨਿਰਾਦਰੀ ਦੇ ਅਸਲ ਦੋਸ਼ੀਆ ਦੀ ਪੁਸ਼ਤ ਪਨਾਹੀ ਕਰਦੀ ਆ ਰਹੀ ਬਾਦਲ ਸਰਕਾਰ ਹੁਣ ਗੁਰਬਾਣੀ ਤੇ ਆਸਥਾ ਰੱਖਣ ਵਾਲੀਆਂ ਸਿੱਖ ਸੰਗਤਾ ਨੂੰ ਰੋਸ ਵੀ ਪ੍ਰਗਟਾਉਣ ਨਹੀ ਦਿਂਦੀ ਉਹਨਾ ਦੋਸ਼ ਲਾਇਆ ਕਿ ਸਰਕਾਰ ਜਾਣ ਬੁੱਜ ਕੇ ਦੋਸ਼ੀਆ ਨੂੰ ਬਚਾਉਣਾ ਚਾਹੁੰਦੀ ਹੈ ਉਹਨਾ ਕਿਹਾ ਕਿ ਬਰਗਾੜੀ ਤੋ ਸ਼ੁਰੂ ਹੋਇਆ ਨਿਰਾਦਰੀ ਦਾ ਇਹ ਸਿਲਸਲਾ ਅਜੇ ਵੀ ਰੁਕਦਾ ਦਿਖਾਈ ਨਹੀ ਦੇ ਰਿਹਾ ਉਹਨਾ ਕਿਹਾ ਕਿ ਧਰਮ ਦੇ ਨਾ ਤੇ ਰਾਜਨੀਤੀ ਹਾਕਮ ਧਿਰ ਲਈ ਨੁਖਤਾ ਦਾ ਘਾਣ ਸਾਬਤ ਹੋਵੇਗੀ ! ਡਾ ਗੁਰਜਿੰਦਰ ਸਿੰਘ ਨੇ ਕਿਹਾ ਕਿ ਬਰਗਾੜੀ ਵਿਚੋ ਚੋਰੀ ਹੋਏ ਸਰੂਪ,ਬਹਿਬਲ ਕਲਾ ਵਿੱਚ ਦੋ ਸਿੱਖਾ ਦੀ ਸ਼ਹਾਦਤ, ਕੋਟਕਪੂਰੇ ਦਾ ਲਾਠੀਚਾਰਜ, ਮਲੇਰਕੋਟਲੇ ਵਿੱਚ ਹੋਈ ਕੁਰਾਨ ਸ਼ਰੀਫ਼ ਦੀ ਬੇਅਦਬੀ, ਭਗਤਾ ਭਾਈ ਕਾ ਵਿੱਚ ਤਿੰਨ ਵਾਰ ਹੋਈ ਨਿਰਾਦਰੀ ਪੰਜ ਗ੍ਰੰਥੀ ਦੇ ਪੱਤਰਿਆ ਤੇ ਲਿਖੀ ਭੱਦੀ ਸ਼ਬਦਾਵਲੀ ਦੇ ਰੋਸ ਨੂੰ ਡੰਡੇ ਦੇ ਜੋਰ ਤੇ ਦਬਾਉਣ ਦਾ ਜਤਨ ਕਰਨਾ ਸਿੱਖ ਸੰਗਤਾ ਨੂੰ ਗਿਰਫਤਾਰ ਕਰਕੇ ਜੇਲਾ ਵਿੱਚ ਡੱਕਣਾ, ਸਿੱਖ ਆਗੂਆ ਨੂੰ ਘਰਾ ਵਿੱਚ ਬੰਦੀ ਬਨਾਉਣਾ ਜਿਥੇ ਬਾਦਲ ਸਰਕਾਰ ਲਈ ਮਨੁਖੀ ਅਧਿਕਾਰਾ ਦੀ ਉਲੰਘਨਾ ਹੈ ਉਥੇ ਹੀ ਜਾਲਮ ਤੇ ਜਾਬਰ ਮੁਗਲ ਸਲਤਨਤ ਦੇ ਸ਼ਾਸ਼ਨਕਾਰ ਅਹਿਮਦ ਸ਼ਾਹ ਅਬਦਾਲੀ, ਮੀਰ ਮੰਨੂੰ, ਔਰੰਗਜੇਬ ਦੇ ਜੁਲਮੀ ਕੁਹਾੜੇ ਤੋ ਕਈ ਗੁੱਣਾ ਅੱਗੇ ਲੰਘਣ ਦੇ ਤੁੱਲ ਵੀ ਹੈ ਡਾ ਗੁਰਜਿੰਦਰ ਸਿੰਘ ਨੇ ਕਿਹਾ ਕਿ ਬਾਦਲ ਸਰਕਾਰ ਦੇ ਜ਼ੁਲਮਾ ਦਾ ਹਿਸਾਬ 2017 ਵਿੱਚ ਜਰੂਰ ਹੋਵੇਗਾ l

Share Button

Leave a Reply

Your email address will not be published. Required fields are marked *