ਬਾਦਲ ਸਰਕਾਰ ਦੀ ਹੈਟ੍ਰਿਕ ਪੱਕੀ, ਲੋਕ ਕਮਰਕੱਸੇ ਕਰ ਲੈਣ : ਹਰਪ੍ਰੀਤ ਸਿੰਘ ਸਿੱਧੂ

ss1

ਬਾਦਲ ਸਰਕਾਰ ਦੀ ਹੈਟ੍ਰਿਕ ਪੱਕੀ, ਲੋਕ ਕਮਰਕੱਸੇ ਕਰ ਲੈਣ : ਹਰਪ੍ਰੀਤ ਸਿੰਘ ਸਿੱਧੂ

fdk-2ਫ਼ਰੀਦਕੋਟ, 6 ਦਸੰਬਰ ( ਜਗਦੀਸ਼ ਬਾਂਬਾ ) ਅਕਾਲੀ ਭਾਜਪਾ ਸਰਕਾਰ ਨੇ ਪਿਛਲੇ ਨੌ ਸਾਲਾਂ ਦੌਰਾਨ ਜੋ ਪੰਜਾਬ ਦਾ ਵਿਕਾਸ ਕੀਤਾ ਹੈ,ਉਹ ਲੰਮਾ ਸਮਾਂ ਰਾਜ ਕਰਨ ਵਾਲੀਆ ਸਰਕਾਰਾਂ ਵੀ ਨਹੀ ਕਰ ਸਕੀਆ,ਇਸ ਲਈ ਗਠਜੋੜ ਦੀ ਸਰਕਾਰ 2017 ਵਿੱਚ ਬਹੁਮਤ ਨਾਲ ਬੱਨਣੀ ਲੱਗਭਗ ਤਹਿ ਹੈ । ਉਕਤ ਵਿਚਾਰਾਂ ਦਾ ਪ੍ਰਗਟਾਵਾ ਅਕਾਲੀ ਦਲ ਕੈਲੀਫੋਰਨੀਆ ਯੂਥ ਦੇ ਪ੍ਰਧਾਨ ਹਰਪ੍ਰੀਤ ਸਿੰਘ ਸਿੱਧੂ ਨੇ ਕਰਦਿਆਂ ਕਿਹਾ ਕਿ ਪੰਜਾਬ ਦੇ ਸੂਝਵਾਨ ‘ਤੇ ਅਗਾਂਹਵਧੂ ਲੋਕ 2017 ਦੀਆਂ ਪੰਜਾਬ ਵਿਧਾਨ ਸਭਾ ਚੌਣਾ ਨੂੰ ਲੈ ਕੇ ਕਰਮਕੱਸੇ ਕਰ ਲੈਣ ਤਾਂ ਜੋ ਅਕਾਲੀ ਭਾਜਪਾ ਦੀ ਸਰਕਾਰ ਬਣਾਈ ਜਾ ਸਕੇ । ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ.ਪ੍ਰਕਾਸ਼ ਸਿੰਘ ਬਾਦਲ ‘ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਨੂੰ ਉੱਚੀਆ ਬੁਲੰਦੀਆ ਤੇ ਲਿਜਾਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ,ਹਰ ਪਾਸੇ ਵਿਕਾਸ ਹੀ ਵਿਕਾਸ ਦੀ ਹਨੇਰੀ ਨੇ ਵਿਰੋਧੀ ਪਾਰਟੀਆ ਦੀ ਬੋਲਤੀ ਬੰਦ ਕਰ ਰੱਖੀ ਹੈ,ਇਸ ਲਈ ਵਿਰੋਧੀ ਪਾਰਟੀਆ ਕੋਲ ਸਰਕਾਰ ਨੂੰ ਘੇਰਨ ਦਾ ਕੋਈ ਮੁੱਦਾ ਹੀ ਨਹੀ ਹੈ । ਉਨਾਂ ਕਿਹਾ ਕਿ ਵਿਧਾਨ ਸਭਾ ਚੌਣਾ ਦੌਰਾਨ ਯੂਥ ਅਹਿਮ ਭੂਮਿਕਾ ਨਿਭਾਵੇਗਾ ,ਜਿਸਨੂੰ ਲੈ ਕੇ ਪਿੰਡ-ਪਿੰਡ ਪੱਧਰ ਸਮੇਤ ਸਹਿਰ ਦੇ ਹਰੇਕ ਵਾਰਡਾਂ ਵਿੱਚ ਜਿੰਮੇਵਾਰੀਆ ਸੌਪੀਆ ਜਾ ਰਹੀਆ ਹਨ ਤਾਂ ਜੋ ਲਗਾਤਾਰ ਤੀਸਰੀ ਵਾਰ ਗਠਜੋੜ ਦੀ ਸਰਕਾਰ ਬਣਾ ਕੇ ਰਹਿੰਦੇ ਵਿਕਾਸ ਕਾਰਜਾ ਨੂੰ ਮੁਕੰਮਲ ਕੀਤਾ ਜਾ ਸਕੇ । ਉਨਾਂ ਦੇਸ਼ ਵਿਦੇਸ਼ ਦੇ ਸਮੂਹ ਨੌਜਵਾਨ ਪੰਜਾਬੀਆ ਨੂੰ ਅਪੀਲ ਕੀਤੀ ਕਿ ਪੰਜਾਬ ਵਿੱਚ ਗਠਜੋੜ ਦੀ ਸਰਕਾਰ ਬਣਾਉਣ ਲਈ ਆਪੋ ਆਪਣੇ ਰਿਸ਼ਤੇਦਾਰਾ ਸਮੇਤ ਯਾਰਾ ਦੋਸਤਾਂ ਨੂੰ ਅਕਾਲੀ ਦਲ ਦੀ ਸਰਕਾਰ ਬਣਾਉਣ ਲਈ ਹਰ ਸੰਭਵ ਯਤਨ ਕਰਨ ਦੀ ਤਿਆਰੀ ਵਿੱਢ ਲੈਣ ਤਾਂ ਜੋ ਪੰਜਾਬ ਨੂੰ ਹੋਰ ਉੱਚੀਆ ਬੁਲੰਦੀਆ ਤੇ ਲਿਜਾਇਆ ਜਾ ਸਕੇ ।

Share Button

Leave a Reply

Your email address will not be published. Required fields are marked *