ਬਾਦਲ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਸਮੁੱਚਾ ਪੰਜਾਬ ਸਰਬੱਤ ਖਾਲਸਾ ਵਿੱਚ ਹੁੰਮ-ਹੁੰਮਾ ਕੇ ਪਹੁੰਚੇ : ਅਕਾਲੀ ਦਲ (ਅ) ਕੈਨੇਡਾ

ਬਾਦਲ ਸਰਕਾਰ ਦੀ ਧੱਕੇਸ਼ਾਹੀ ਦੇ ਬਾਵਜੂਦ ਸਮੁੱਚਾ ਪੰਜਾਬ ਸਰਬੱਤ ਖਾਲਸਾ ਵਿੱਚ ਹੁੰਮ-ਹੁੰਮਾ ਕੇ ਪਹੁੰਚੇ : ਅਕਾਲੀ ਦਲ (ਅ) ਕੈਨੇਡਾ

fdk-3ਫਰੀਦਕੋਟ/ਟਰਾਂਟੋ, 7 ਨਵੰਬਰ ( ਜਗਦੀਸ਼ ਬਾਂਬਾ ) ਪੰਜਾਬ ਤੇ ਭਾਰਤ ਸਰਕਾਰ ਵਲੋਂ ਪੰਥਕ ਮਸਲਿਆਂ ਵਿੱਚ ਕੀਤੀ ਜਾ ਰਹੀ ਸਿੱਧੀ ਦਖਲਅੰਦਾਜ਼ੀ ਹੁਣ ਹੱਦਾਂ ਪਾਰ ਕਰ ਗਈ ਹੈ,ਸਰਕਾਰੀ ਤੰਤਰ ਸਰਬੱਤ ਖਾਲਸਾ ਬਾਰੇ ਲੋਕਾਂ ਵਿੱਚ ਉਤਸ਼ਾਹ ਵੇਖ ਕੇ ਬੁਖਲਾਹਟ ਵਿੱਚ ਆ ਗਿਆ ਹੈ ਅਤੇ ਸ਼ਰੇਆਮ ਧੱਕੇਸ਼ਾਹੀ ਕਰਨ ਤੇ ਉਤਰ ਆਇਆ ਹੈ,ਇਸ ਦੇ ਬਾਵਜੂਦ ਸਮੂਹ ਸੰਗਤ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 10 ਨਵੰਬਰ ਨੂੰ ਸਰਬੱਤ ਖਾਲਸਾ ਵਿੱਚ ਵਹੀਰਾਂ ਘੱਤ ਕੇ ਪਹੁੰਚੋ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕੈਨੇਡਾ ਈਸਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਅਤੇ ਯੂਥ ਦੇ ਪ੍ਰਧਾਨ ਪਰਮਿੰਦਰ ਸਿੰਘ ਪਾਂਗਲੀ ਨੇ ਸਾਂਝੇ ਪ੍ਰੈਸ ਬਿਆਨ ਵਿੱਚ ਜਾਰੀ ਕਰਦਿਆਂ ਕਹੇ। ਹੰਸਰਾ ਅਤੇ ਪਾਂਗਲੀ ਨੇ ਕਿਹਾ ਕਿ ਹੁਣ ਸਰਕਾਰ ਨੂੰ ਸਰਬੱਤ ਖਾਲਸਾ ਤੋਂ ਡਰ ਲੱਗਣ ਲੱਗ ਪਿਆ ਹੈ ਕਿਉਂਕਿ ਪੰਜਾਬ ਦੇ ਹੁਕਮਰਾਨ ਪ੍ਰਕਾਸ਼ ਅਤੇ ਸੁਖਬੀਰ ਬਾਦਲ ਦੇ ਪਾਪਾਂ ਦਾ ਘੜਾ ਭਰ ਚੁੱਕਾ ਹੈ ਅਤੇ ਇਹ ਆਪ ਮੁਹਾਰੇ ਬਾਹਰ ਡੁੱਲਣ ਲੱਗ ਪਿਆ ਹੈ। ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਆਗੂ ਪਰਮਿੰਦਰ ਸਿੰਘ ਪਾਂਗਲੀ ਨੇ ਕਿਹਾ ਕਿ ਸਰਬੱਤ ਖਾਲਸਾ ਲਈ ਲਗਾਏ ਜਾ ਰਹੇ ਟੈਂਟਾਂ ਨੂੰ ਪੁੱਟ ਸੁੱਟਣਾ, ਸਰਕਾਰ ਦੀ ਅਤਿ ਘਟੀਆ ਕਾਰਵਾਈ ਹੈ ਜਦਕਿ ਅਗਰ ਸੰਗਤ ਦਾ ਮੈਂਬਰ ਕੋਈ ਨਿੱਕੀ ਜਿਹੀ ਵੀ ਗੱਲ ਕਰਦਾ ਹੈ ਤਾਂ ਇਹ ਲੋਕ ਅਤੇ ਮੀਡੀਏ ਦੇ ਇੱਕ ਹਿੱਸਾ ਗਰਮ ਖਿਆਲੀ ਅਤੇ ਅੱਤਵਾਦੀ ਵਰਗੇ ਖਿਤਾਬ ਦੇਣ ਲਈ ਮਿੰਟ ਨਹੀਂ ਲਾਉਂਦੇ। ਸਰਬੱਤ ਖਾਲਸਾ ਵਿੱਚ ਕੈਨੇਡਾ ਦੀ ਨੁੰਮਾਇੰਦਗੀ ਕਰ ਰਹੇ ਭਾਈ ਮਨਬੀਰ ਸਿੰਘ ਨੇ ਕਿਹਾ ਕਿ ਪੰਜਾਬ ਅੰਦਰ ਸਰਬੱਤ ਖਾਲਸਾ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਹੈ ਉਨਾਂ ਕਿਹਾ ਕਿ ਸੰਗਤਾਂ 8 ਨਵੰਬਰ ਤੋਂ ਹੀ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਤਲਵੰਡੀ ਸਾਬੋ ਪੁੱਜਣੀਆਂ ਸ਼ੁਰੂ ਹੋ ਜਾਣਗੀਆਂ। ਉਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਨਾਲ ਫੱਸਣ ਦੀ ਬਜਾਏ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੇ ਧੰਨ ਸ੍ਰੀ ਗੁਰੁ ਗੋਬਿੰਦ ਸਿੰਘ ਮਹਾਰਾਜ਼ ਦੀ ਚਰਨਛੋਹ ਧਰਤੀ ਤਲਵੰਡੀ ਸਾਬੋ ਵਿਖੇ ਪੁੱਜਣ। ਉਨਾਂ ਕਿਹਾ ਕਿ ਭਾਈ ਗੁਰਦਾਸ ਜੀ ਲਿਖਦੇ ਹਨ ਕਿ “ਆਦਲੁ ਅਦਲੁ ਚਲਾਇਦਾ ਜਾਲਮੁ ਜੁਲਮੁ ਨ ਜੋਰ ਜਰਾਬਾ“ ਭਾਵ ਸੱਚਾ ਗੁਰੂ ਮੁਨਸਫ ਹੈ, ਇਨਸਾਫ ਕਰਦਾ ਹੈ ਉਸਦੇ ਰਾਜ ਵਿੱਚ ਜ਼ੁਲਮ ਅਤੇ ਜ਼ਾਲਮ ਨੂੰ ਕੋਈ ਢੋਈ ਨਹੀਂ ਮਿਲਦੀ। ਹੰਸਰਾ ਨੇ ਦੋਸ਼ ਲਾਇਆ ਕਿ ਪੰਜਾਬ ਦੇ ਲੋਕਾਂ ਉਪਰ ਜ਼ੁਲਮ ਢਾਹੁਣ ਵਾਲੀ ਬਾਦਲ ਸਰਕਾਰ ਵਲੋਂ ਹਰ ਤਰਾਂ ਦੇ ਹੱਥ ਕੰਡੇ ਵਰਤ ਕੇ ਸਰਬੱਤ ਖਾਲਸਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖ ਸਰਬੱਤ ਖਾਲਸਾ ਰਾਹੀਂ ਜਾਲਮ ਸਰਕਾਰ ਦੀਆਂ ਜੜਾਂ ਪੁੱਟਣ ਲਈ ਕਾਹਲੇ ਹਨ। ਉਨਾਂ ਪੰਜਾਬ ਪੁਲੀਸ ਦੇ ਕਾਰਕੁੰਨਾਂ ਨੂੰ ਅਪੀਲ ਕੀਤੀ ਕਿ ਤੁਸੀਂ ਵੀ ਗੁਰੂ ਸਾਹਿਬ ਅਤੇ ਗੁਰੁ ਪੰਥ ਦਾ ਹਿੱਸਾ ਹੋ, ਇਹ ਜਰੂਰੀ ਨਹੀਂ ਕਿ ਤੁਸੀਂ ਸਰਕਾਰ ਦੀਆਂ ਗੈਰਵਾਜਿਬ ਹਦਾਇਤਾਂ ਤੇ ਅਮਲ ਕਰੋ। ਉਨਾਂ ਅੱਗੇ ਕਿਹਾ ਕਿ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸz ਸਿਮਰਨਜੀਤ ਸਿੰਘ ਮਾਨ ਵਲੋਂ ਸਿੱਖਾਂ ਵਿਰੁੱਧ ਕੀਤੇ ਜਾ ਰਹੇ ਧੱਕਿਆਂ ਵਿਰੁੱਧ ਵਿੱਢੀ ਜੰਗ ਵਿੱਚ ਸਮੁੱਚਾ ਖਾਲਸਾ ਪੰਥ ਉਨਾਂ ਦੇ ਹੱਕ ਵਿੱਚ ਨਿੱਤਰ ਰਿਹਾ ਹੈ।

Share Button

Leave a Reply

Your email address will not be published. Required fields are marked *

%d bloggers like this: