ਬਾਦਲ ਵੱਲੋ ਸਰਬੱਤ ਖਾਲਸਾ ਵਾਲਿਆ ਨੂੰ ਢਾਈ ਟੋਟਰੂ ਦੱਸਣ ਦਾ ਗੰਭੀਰ ਨੋਟਿਸ

ss1

ਬਾਦਲ ਵੱਲੋ ਸਰਬੱਤ ਖਾਲਸਾ ਵਾਲਿਆ ਨੂੰ ਢਾਈ ਟੋਟਰੂ ਦੱਸਣ ਦਾ ਗੰਭੀਰ ਨੋਟਿਸ

ਜੂਝਾਰੂ ਝੂੰਡਾਂ ਵਿੱਚ ਨਹੀ ਸਗੋ ਲੱਖਾਂ ‘ਚੋ ਚੰਦ ਹੁੰਦੇ ਹਨ- ਪਰਮਜੀਤ ਸਿੰਘ ਜਿਜੇਆਣੀ

ਜੰਡਿਆਲਾ ਗੁਰੂ 12 ਦਸੰਬਰ ( ਵਰਿਦਰ ਸਿਂਘ ) ਸ੍ਰ ਪਰਮਜੀਤ ਸਿੰਘ ਜਿਜੇਆਣੀ ਜਨਰਲ ਸਕੱਤਰ ਯੂਨਾਈਟਿਡ ਅਕਾਲੀ ਦਲ ਨੇ ਸਰਬੱਤ ਖਾਲਸਾ ਦੀ ਕਾਮਯਾਬੀ ‘ਤੇ ਖੁਸ਼ੀ ਪ੍ਰਗਟ ਕਰਦਿਆ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਵੱਲੋ ਸਰਬੱਤ ਖਾਲਸਾ ਵਾਲਿਆ ਨੂੰ ਢਾਈ ਟੋਟਰੂ ਦੱਸਣ ਦਾ ਗੰਭੀਰ ਨੋਟਿਸ ਲੈਦਿਆ ਕਿਹਾ ਕਿ ਸ੍ਰ ਬਾਦਲ ਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਜੁਝਾਰੂਆ ਦੇ ਝੂੰਡ ਨਹੀ ਹੁੰਦੇ ਸਗੋ ਲੱਖਾਂ ਵਿੱਚੋ ਚੰਦ ਹੀ ਹੁੰਦੇ ਹਨ ਜਿਹੜੇ ਵਗਦੇ ਪਾਣੀਆ ਦੇ ਮੁਹਾਣ ਮੋੜ ਕੇ ਇਤਿਹਾਸ ਨੂੰ ਨਵਾਂ ਰੂਪ ਦੇ ਦਿੰਦੇ ਹਨ।
ਜਾਰੀ ਇੱਕ ਬਿਆਨ ਰਾਹੀ ਸ੍ਰ ਜਿਜੇਆਣੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਆਦੇਸ਼ਾਂ ਅਤੇ ਡਿਪਟੀ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੀ ਫਾਸ਼ੀਵਾਦੀ ਸੋਚ ਨੂੰ ਲੈ ਕੇ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਨੂੰ ਤਾਂ ਭਾਂਵੇ ਥਾਣਿਆ ਵਿੱਚ ਡੱਕ ਦਿੱਤਾ ਗਿਆ ਪਰ ਲੋਕਾਂ ਵੱਲੋ ਫਿਰ ਵੀ ਸਰਬੱਤ ਖਾਲਸਾ ਵਾਲੇ ਸਥਾਨ ਤੇ ਇਕੱਠੇ ਹੋ ਕੇ ਸਾਬਤ ਕਰ ਦਿੱਤਾ ਕਿ ਅਕਾਲੀ ਭਾਜਪਾ ਸਰਕਾਰ ਹੁਣ ਚੰਦ ਦਿਨਾਂ ਦੀ ਪ੍ਰਾਹੁਣੀ ਹੈ ਸਿੱਖਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਰੋਸ ਬਹੁਤ ਜਿਆਦਾ ਹੈ। ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੱਲੋ ਸਰਬੱਤ ਖਾਲਸਾ ਵਾਲੀਆ ਧਿਰਾਂ ਨੂੰ ਢਾਈ ਟੋਟਰੂ ਦੱਸਣ ਦਾ ਕੜਾ ਨੋਟਿਸ ਲੈਦਿਆ ਉਹਨਾਂ ਕਿਹਾ ਕਿ ਜੁਝਾਰੂਆ ਦੀ ਗਿਣਤੀ ਬਹੁਤ ਜਿਆਦਾ ਨਹੀ ਹੁੰਦੀ ਕਿਉਕਿ ਮੱਸੇ ਰੰਘੜ ਦਾ ਸਿਰ ਲਾਹੁਣ ਵਾਲੇ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨਾਲ ਕੋਈ ਫੌਜਾਂ ਨਹੀ ਲੈ ਕੇ ਗਏ ਸਨ ਸਗੋ ਉਹਨਾਂ ਦੀ ਅਣਖ ਤੇ ਉਹਨਾਂ ਦੀ ਦਲੇਰੀ ਹੀ ਉਹਨਾਂ ਨੂੰ ਮੱਸੇ ਦਾ ਸਿਰ ਲਾਹੁਣ ਲਈ ਪ੍ਰੇਰਰ ਕੇ ਲੈ ਕੇ ਗਈ ਸੀ। ਉਹਨਾਂ ਕਿਹਾ ਕਿ ਮੁਗਲ ਸਾਮਰਾਜ ਦੇ ਲਾਹੌਰ ਦੇ ਸੂਬੇਦਾਰ ਜ਼ਕਰੀਆ ਖਾਂ ਨੂੰ ਵੀ ਵੰਗਾਰਨ ਵਾਲੇ ਭਾਈ ਬੋਤਾ ਸਿੰਘ ਤੇ ਭਾਈ ਗਰਚਾ ਸਿੰਘ ਕੋਲ ਵੀ ਫੌਜਾਂ ਨਹੀ ਸਨ ਸਗੋ ਉਹਨਾਂ ਦੀ ਬੀਰਤਾ ਨੇ ਅਜਿਹਾ ਇਤਿਹਾਸ ਸਿਰਜਿਆ ਜਿਸ ਦੀ ਹੋਰ ਕਿਧਰੇ ਮਿਸਾਲ ਨਹੀ ਮਿਲਦੀ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਵੀ ਗੁਰੂ ਸਾਹਿਬ ਨੇ ਸਿਰਫ ਪੰਜ ਸਿੰਘ ਦੇ ਕੇ ਪੰਜਾਬ ਵੱਲ ਤੋਰਿਆ ਸੀ ਤੇ ਉਸ ਨੇ ਮੁਗਲ ਸਾਮਰਾਜ ਦੇ 800 ਸਾਲ ਦੇ ਕਿਲੇ ਸਿਰਫ ਅੱਠਾ ਮਹੀਨਿਆ ਵਿੱਚ ਵੀ ਪੁੱਟ ਦਿੰਦੇ ਸਨ। ਉਹਨਾਂ ਕਿਹਾ ਕਿ ਬਾਦਲ ਸਾਹਿਬ ਭੇਡਾਂ ਬੱਕਰੀਆ ਦੀ ਤਾਂ ਗਿਣਤੀ ਨਹੀ ਕੀਤੀ ਜਾ ਸਕਦੀ ਪਰ ਕਿਸੇ ਵੀ ਕੌਮ ਦੇ ਜੁਝਾਰੂ ਜੋ ਚੰਦ ਗਿਣਤੀ ਦੇ ਹੁੰਦੇ ਹਨ ਉਹ ਕਿਸੇ ਵੀ ਕੌਮ ਦਾ ਸਰਮਾਇਆ ਹੁੰਦੇ ਹਨ। ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਸਰਬੱਤ ਖਾਲਸਾ ਵਾਲੀਆ ਧਿਰਾਂ ਵੱਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਸਹਾਰਦਿਆ ਸਰਬੱਤ ਖਾਲਸਾ ਬੁਲਾ ਕੇ ਸੰਗਤਾਂ ਦੀਆ ਭਾਵਨਾਵਾਂ ਦੀ ਤਰਜ਼ਮਾਨੀ ਕੀਤੀ ਜਾਂਦੀ ਹੈ ਤਾਂ ਦੂਸਰੇ ਪਾਸੇ ਬਾਦਲ ਪਰਿਵਾਰ ਸੱਤਾ ਤੇ ਕੁਰਸੀ ਦੀ ਖਾਤਰ ਸਿੱਖਾਂ ਦੀ ਦੂਸ਼ਮਣ ਜਮਾਤ ਆਰ.ਐਸ.ਐਸ ਦੇ ਕੁਹਾੜੇ ਦਾ ਦਸਤਾ ਬਣ ਤੇ ਸਿੱਖੀ ਨੂੰ ਬਰਬਾਦ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡਦਾ। ਉਹਨਾਂ ਕਿਹਾ ਕਿ ਇਤਿਹਾਸ ਕਦੇ ਮੁਆਫ ਨਹੀ ਕਰਦਾ ਤੇ ਸਮਾਂ ਆਉਣ ਤੇ ਇਤਿਹਾਸਕਾਰ ਸਪੱਸ਼ਟ ਕਰ ਦੇਣਗੇ ਕਿ ਕੌਮ ਪ੍ਰਸਤ ਕੌਣ ਹੈ ਅਤੇ ਕੌਮ ਨਸ਼ਟ ਕੌਣ ਹੈ?

Share Button

Leave a Reply

Your email address will not be published. Required fields are marked *