Tue. Apr 23rd, 2019

ਬਾਦਲ ਪਰਿਵਾਰ ਦਾ ਨਜ਼ਦੀਕੀ ਸਾਥੀਆਂ ਸਮੇਤ ਟਕਸਾਲੀਆਂ ‘ਚ ਸ਼ਾਮਲ

ਬਾਦਲ ਪਰਿਵਾਰ ਦਾ ਨਜ਼ਦੀਕੀ ਸਾਥੀਆਂ ਸਮੇਤ ਟਕਸਾਲੀਆਂ ‘ਚ ਸ਼ਾਮਲ

ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਅਤੇ ਲੰਬਾ ਸਮਾਂ ਅਕਾਲੀ ਦਲ ਨੂੰ ਆਪਣੀਆਂ ਸੇਵਾਵਾਂ ਦੇਣ ਵਾਲੇ ਹਰਸੁਖਇੰਦਰ ਸਿੰਘ ਬੱਬੀ ਬਾਦਲ ਅੱਜ ਆਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋ ਗਏ। ਇਸ ਮੌਕੇ ਰਣਜੀਤ ਸਿੰਘ ਬ੍ਰਹਮਪੁਰਾ ਨੇ ਬੱਬੀ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਯੂਥ ਵਿੰਗ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਹੈ।

 ਬੱਬੀ ਬਾਦਲ ਸ.ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰਾਂ ‘ਚੋਂ ਇੱਕ ਹੈ। ਬੱਬੀ ਬਾਦਲ ਸਵ. ਸੁਰਿੰਦਰ ਸਿੰਘ ਬਾਦਲ ਦੇ ਸਪੁੱਤਰ ਹਨ। ਬੱਬੀ ਬਾਦਲ ਕਾਫੀ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਲਈ ਆਪਣੀ ਪੂਰੀ ਤਨਦੇਹੀ ਨਾਲ ਕੰਮ ਕਰਦਾ ਆ ਰਿਹਾ ਸੀ, ਪਰ ਸ਼ਾਇਦ ਇੰਨਾ ਸਮਾਂ ਲੰਘਾ ਕੇ ਵੀ ਕਿਸੇ ਕੰਢੇ ਵੱਟੇ ਲੱਗਣ ਦੇ ਅਸਾਰ ਨਾ ਦਿਸਦਿਆਂ ਬੱਬੀ ਬਾਦਲ ਨੇ ਬ੍ਰਹਮਪੁਰਾ ਟੀਮ ‘ਚ ਆਉਂਦਿਆਂ ਹੀ ਯੂਥ ਵਿੰਗ ਦੀ ਪ੍ਰਧਾਨਗੀ ਆਪਣੇ ਹੱਥ ਲੈ ਲਈ।

Share Button

Leave a Reply

Your email address will not be published. Required fields are marked *

%d bloggers like this: