ਬਾਦਲ ਨੇ ਮੋਦੀ ਨੂੰ ‘ਬਹਾਦਰ’ ਦਾ ਖਿਤਾਬ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਅਪਮਾਨ ਕੀਤਾ: ਪੰਥਕ ਤਾਲਮੇਲ ਸੰਗਠਨ

ss1

ਬਾਦਲ ਨੇ ਮੋਦੀ ਨੂੰ ‘ਬਹਾਦਰ’ ਦਾ ਖਿਤਾਬ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਅਪਮਾਨ ਕੀਤਾ: ਪੰਥਕ ਤਾਲਮੇਲ ਸੰਗਠਨ

ਅਕਾਲੀ ਦਲ ਦੇ ਇਤਿਹਾਸ ਨੂੰ ਕਾਲਾ ਕਰਨ ਦਾ ਕੀਤਾ ਕਾਰਾ

VLUU L100, M100  / Samsung L100, M100
VLUU L100, M100 / Samsung L100, M100

ਸ਼੍ਰੀ ਅਨੰਦਪੁਰ ਸਾਹਿਬ, 6 ਜੁਲਾਈ (ਸੁਰਿੰਦਰ ਸਿੰਘ ਸੋਨੀ ):ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਵਲੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਆਯੋਜਿਤ ਪ੍ਰੋਗਰਾਮ ਦੌਰਾਨ ਸਿੱਖ ਸਿਧਾਂਤਾਂ ਅਤੇ ਨੈਤਿਕਤਾ ਦੀਆਂ ਉੱਡੀਆਂ ਧੱਜੀਆਂ ਨੇ ਸਿੱਖ ਸੰਗਤਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਬਹਾਦਰ’ ਦਾ ਖਿਤਾਬ ਦੇ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਰਾਬਰੀ ਕਰਾਉਣ ਦਾ ਸ਼ਰਮਨਾਕ ਹਥਕੰਡਾ ਅਪਣਾਇਆ ਗਿਆ। ਜਿਸ ਨਾਲ ਜਿੱਥੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਦਾ ਅਪਮਾਨ ਕੀਤਾ ਗਿਆ ਉੇੱਥੇ ਸ਼ਹੀਦੀਆਂ ਦੇ ਕੇ ਸਿਰਜੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਕਾਲਾ ਕਰਨ ਦਾ ਕਾਰਾ ਕੀਤਾ ਗਿਆ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਕੀਤਾ। ਉਨਾਂ ਕਿਹਾ ਕਿ ਖਾਲਸਾਈ ਰਵਾਇਤਾਂ ਨੂੰ ਤਿਲਾਂਜਲੀ ਦਿੰਦਿਆਂ ਲੱਚਰ ਮੰਚਾਂ ਦੇ ਗਾਇਕਾਂ ਤੇ ਕਾਰਕੁਨਾਂ ਦੀ ਪੇਸ਼ਕਾਰੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਕਮੇਟੀ ਨੇ ਆਪਣੇ ਪ੍ਰਚਾਰ ਮਿਆਰ ਦਾ ਜਨਾਜ਼ਾ ਕੱਢ ਕੇ ਵਿਖਾ ਦਿੱਤਾ ਹੈ। ਇਕ ਮਨੁੱਖ ਪਾਸੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਕਿਰਦਾਰ ਨਿਭਾਅ ਕੇ ਅਤੇ ਲੇਜ਼ਰ ਸ਼ੋ ਵਿਚ ਘੋੜੇ ਉੱਪਰ ਚੜ੍ਹ ਕੇ ਆਮਦ ਵਿਖਾ ਕੇ ਸਿੱਖ ਧਰਮ ਦੀਆਂ ਹੱਦਾਂ ਨੂੰ ਵੰਗਾਰ ਪਾਈ ਹੈ।

ਇਸ ਜ਼ਬਰ ਤੋਂ ਜ਼ਾਹਰ ਹੁੰਦਾ ਹੈ ਕਿ ਕੌਮ ਦੇ ਸਬਰ ਦਾ ਇਮਤਿਹਾਨ ਲੈਣ ਵਾਲੀਆਂ ਸ਼ਕਤੀਆਂ ਭਾਰੂ ਹੋ ਚੁੱਕੀਆਂ ਹਨ। ਜਿਸ ਨੂੰ ਸਿੱਖ ਸੰਗਤਾਂ ਸਵੀਕਾਰ ਨਹੀਂ ਕਰਨਗੀਆਂ ਅਤੇ ਇਹ ਸਬੂਤ ਹੈ ਕਿ ਚੱਲਦੇ ਪ੍ਰੋਗਰਾਮ ਦੌਰਾਨ ਸੰਗਤਾਂ ਅੰਦਰ ਭਾਰੀ ਰੋਸ ਨਜ਼ਰ ਆ ਰਿਹਾ ਸੀ। ਇਸ ਸਬੰਧੀ ਕੋਰ ਕਮੇਟੀ ਮੈਂਬਰ ਭਾਈ ਹਰਜੀਤ ਸਿੰਘ ਸੰਪਾਦਕ ਸਿੱਖ ਫੁਲਵਾੜੀ ਸਿੱਖ ਮਿਸ਼ਨਰੀ ਕਾਲਜ, ਜਸਵਿੰਦਰ ਸਿੰਘ ਐਡਵੋਕੇਟ ਅਕਾਲ ਪੁਰਖ ਕੀ ਫੌਜ, ਖੁਸ਼ਹਾਲ ਸਿੰਘ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ, ਅਰਵਿੰਦਰ ਸਿੰਘ ਗੁਰਸਿੱਖ ਫੈਮਿਲੀ ਕਲੱਬ, ਪਰਮਿੰਦਰਪਾਲ ਸਿੰਘ ਖਾਲਸਾ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ, ਰਾਣਾ ਇੰਦਰਜੀਤ ਸਿੰਘ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਅਮਰਜੀਤ ਸਿੰਘ ਸਾਹਿਬਜਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਜਸਬੀਰ ਸਿੰਘ ਸੁਖਮਨੀ ਸੁਸਾਇਟੀਆਂ, ਕਰਤਾਰ ਸਿੰਘ ਗਿੱਲ ਇੰਟਰਨੈਸ਼ਨਲ ਸਿੱਖ ਕਨਫੈਡਰੇਸ਼ਨ, ਸੁਰਿੰਦਰਜੀਤ ਸਿੰਘ ਪਾਲ ਕੇਸ ਸੰਭਾਲ ਪ੍ਰਚਾਰ ਸੰਸਥਾ, ਕੁਲਵੰਤ ਸਿੰਘ ਸਿੱਖ ਫਰੰਟ, ਰਸ਼ਪਾਲ ਸਿੰਘ ਸ਼ੁਭ ਕਰਮਨ ਸੁਸਾਇਟੀ , ਸਰਮੁਖ ਸਿੰਘ ਗੁਰਮਤਿ ਪ੍ਰਚਾਰ ਟਰੱਸਟ, ਮਹਿੰਦਰ ਸਿੰਘ ਭਾਈ ਘਨੱਈਆ ਸੇਵਾ ਦਲ, ਗੁਰੂ ਮਾਨਯੋ ਗ੍ਰੰਥ ਸੇਵਕ ਜੱਥਾ, ਕਲਗੀਧਰ ਸੇਵਕ ਜੱਥਾ ਅਤੇ ਅਕਾਲੀ ਕੌਰ ਸਿੰਘ ਮੈਮੋਰੀਅਲ ਟਰੱਸਟ ਨੇ ਸਮੁੱਚੀ ਕੌਮ ਨੂੰ ਅਪੀਲ ਕੀਤੀ ਕਿ ਪ੍ਰੋਗਰਾਮ ਪ੍ਰਬੰਧਕਾਂ ਪਾਸੋਂ ਮੁਆਫੀ ਮੰਗਵਾਈ ਜਾਣੀ ਚਾਹੀਦੀ ਹੈ। ਜੇਕਰ ਆਪਣਾ ਗੁਨਾਹ ਕਬੂਲ ਨਹੀਂ ਕਰਦੇ ਤਾਂ ਇਹਨਾਂ ਤੋਂ ਗੁਰੂ ਘਰਾਂ ਦੀ ਸੇਵਾ ਵਾਪਸ ਲੈਣ ਲਈ ਵਿਉਂਤਬੰਦੀ ਕਰਨੀ ਚਾਹੀਦੀ ਹੈ।

Share Button

Leave a Reply

Your email address will not be published. Required fields are marked *