Thu. Jun 20th, 2019

ਬਾਦਲ ਨੇ ਕਾਂਗਰਸ ‘ਤੇ ਸਿੱਖ ਕੌਮ ‘ਚ ਵੰਡੀਆਂ ਪਾਉਣ ਦੀ ਸਾਜ਼ਿਸ਼ ਦੇ ਲਾਏ ਦੋਸ਼

ਬਾਦਲ ਨੇ ਕਾਂਗਰਸ ‘ਤੇ ਸਿੱਖ ਕੌਮ ‘ਚ ਵੰਡੀਆਂ ਪਾਉਣ ਦੀ ਸਾਜ਼ਿਸ਼ ਦੇ ਲਾਏ ਦੋਸ਼

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਬਦਨਾਮ ਕਰਨ ਅਤੇ ਸਿੱਖ ਕੌਮ ਵਿਚ ਵੰਡੀਆਂ ਪਾਉਣ ਲਈ ਰਚੀ ਗਈ ਇੱਕ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਅਜਿਹੀਆਂ ਫੋਨ ਕਾਲਾਂ ਦੇ ਵੇਰਵੇ ਨਸ਼ਰ ਕੀਤੇ, ਜੋ ਸਾਬਿਤ ਕਰਦੇ ਹਨ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਉਹਨਾਂ ਦੇ ਮੰਤਰੀ ਅਤੇ ਸੇਵਾਮੁਕਤ ਜੱਜ ਰਣਜੀਤ ਸਿੰਘ ਸਾਰੇ ਜਣੇ ਰਣਜੀਤ ਸਿੰਘ ਰਿਪੋਰਟ ਦੀ ਸਮੀਖਿਆ ਕਰਨ ਵਾਸਤੇ ਲਗਾਤਾਰ ਗਰਮਖ਼ਿਆਲੀ ਸਰਕਾਰੀ ਜਥੇਦਾਰਾਂ ਦੇ  ਸੰਪਰਕ ਵਿਚ ਸਨ। ਉਹਨਾਂ ਨੇ ਲੰਘੀ ਦੇਰ ਰਾਤ ਮੁੱਖ ਮੰਤਰੀ ਦੀ ਰਿਹਾਇਸ਼ ਉੱਤੇ ਹੋਈ ਮੀਟਿੰਗ ਦੇ ਵੀ ਸਬੂਤ ਜਾਰੀ ਕੀਤੇ।

ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਬਿੱਲੀ ਥੈਲੇ ਵਿਚੋਂ ਬਾਹਰ ਆ ਗਈ ਹੈ। ਸਿੱਖਾਂ ਵਿਰੁੱਧ ਕੀਤੇ ਪਾਪਾਂ ਨੂੰ ਧੋਣ ਵਿਚ ਕਾਂਗਰਸ ਦੀ ਮੱਦਦ ਕਰਨ ਲਈ ਤਿਆਰ ਹੋਇਆ ਕਾਂਗਰਸ, ਆਪ ਅਤੇ ਆਈਐਸਆਈ ਵੱਲੋਂ ਖੜ•ੇ ਕੀਤੀਆਂ ਗਰਮਖਿਆਲੀ ਜਥੇਬੰਦੀਆਂ ਦਾ ਨਾਪਾਕ ਗਠਜੋੜ ਹੁਣ ਸਾਹਮਣੇ ਆ ਗਿਆ ਹੈ। ਉਹਨਾਂ ਕਿਹਾ ਕਿ ਸਾਡੇ ਕੋਲ ਠੋਸ ਸਬੂਤ ਹਨ ਕਿ ਮੁੱਖ ਮੰਤਰੀ ਨਾ ਸਿਰਫ ਗਰਮਖ਼ਿਆਲੀਆਂ ਨੂੰ ਹੱਲਾਸ਼ੇਰੀ ਦੇ ਰਿਹਾ ਹੈ, ਸਗੋਂ ਉਹਨਾਂ ਨਾਲ ਰਲਿਆ ਹੋਇਆ ਵੀ ਹੈ। ਇਹ ਨਵੇਂ ਸਬੂਤ ਸਾਬਿਤ ਕਰਦੇ ਹਨ ਕਿ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਦੀ ਮੁੱਲਾਂਪੁਰ ਗਰੀਬਦਾਸ ਵਿਖੇ ਗਰਮਖ਼ਿਆਲੀ ਆਗੂ ਚੰਨਣ ਸਿੰਘ ਸਿੱਧੂ ਦੇ ਫਾਰਮ ਹਾਊਸ ਉੱਤੇ ਸਮੀਖਿਆ ਕੀਤੀ ਗਈ ਸੀ। 15 ਜੂਨ ਨੂੰ ਸੁਖਪਾਲ ਖਹਿਰਾ, ਰਣਜੀਤ ਸਿੰਘ ਅਤੇ ਕਮਿਸ਼ਨ ਰਜਿਸਟਰਾਰ ਜੇ ਐਸ ਮਹਿਮੀ ਫਾਰਮ ਹਾਊਸ ਉੱਤੇ ਗਏ ਸਨ ਅਤੇ ਉਹ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤਕ ਉੱੱਥੇ ਇਕੱਠੇ ਰਹੇ ਸਨ।
ਉਹਨਾਂ ਕਿਹਾ ਕਿ ਖਹਿਰਾ ਅਤੇ ਰਣਜੀਤ ਸਿੰਘ 17 ਜੂਨ ਨੂੰ ਦੁਬਾਰਾ  ਵੱਡੇ ਤੜਕੇ ਤੋਂ ਲੈ ਕੇ ਸ਼ਾਮ ਤਕ ਸਿੱਧੂ ਦੇ ਫਾਰਮ ਵਿਚ ਰਹੇ ਸਨ, ਜਿੱਥੇ ਉਹਨਾਂ ਨਾਲ ਕਾਂਗਰਸੀ ਆਗੂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਸੀ। ਉਹਨਾਂ ਕਿਹਾ ਕਿ ਤ੍ਰਿਪਤ ਬਾਜਵਾ ਦੀ ਭੂਮਿਕਾ ਅਹਿਮ ਸੀ , ਕਿਉਂਕਿ  ਉਹ ਬਰਗਾੜੀ ਵਿਚ ਧਰਨੇ ਵਾਲੀ ਥਾਂ ਉੱਤੇ ਗਿਆ ਸੀ ਅਤੇ ਉਸ ਤੋਂ ਬਾਅਦ ਪਾਕਿਸਤਾਨੀ ਏਜੰਸੀ ਵੱਲੋਂ ਖੜ•ੀ ਕੀਤੀ ਸੰਸਥਾ ਸਿੱਖਸ ਫਾਰ ਜਸਟਿਸ ਨਾਲ ਮੀਟਿੰਗਾਂ ਕਰਨ ਲਈ ਲੰਡਨ ਵੀ ਗਿਆ ਸੀ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਸਿੱਧੂ ਦੇ ਫਾਰਮ ਹਾਊਸ ਉੱਤੇ ਤੀਜੀ ਮੀਟਿੰਗ 18 ਜੁਲਾਈ ਨੂੰ ਹੋਈ ਸੀ, ਜਿਸ ਵਿਚ ਸਰਕਾਰੀ ਜਥੇਦਾਰ ਧਿਆਨ ਸਿੰਘ ਮੰਡ, ਗਰਮਖ਼ਿਆਲੀ ਆਗੂ ਗੁਰਦੀਪ ਸਿੰਘ ਬਠਿੰਡਾ ਅਤੇ ਰਣਜੀਤ ਸਿੰਘ ਤੋਂ ਇਲਾਵਾ ਕਾਂਗਰਸੀ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਭਾਗ ਲਿਆ ਸੀ। ਉਹਨਾਂ ਕਿਹਾ ਕਿ ਰੰਧਾਵਾ ਦੀ ਮੌਜੂਦਗੀ ਇਹਨਾਂ ਦੋਸ਼ਾਂ ਨੂੰ ਸਾਬਿਤ ਕਰਦੀ ਹੈ ਕਿ ਰਣਜੀਤ ਸਿੰਘ ਰਿਪੋਰਟ ਵਿਚ ਝੂਠੀਆਂ ਗਵਾਹੀਆਂ ਸ਼ਾਮਿਲ ਕਰਵਾਉਣ ਵਿਚ ਉਸ ਦੀ ਅਹਿਮ ਭੂਮਿਕਾ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ। ਮੁੱਖ ਮੰਤਰੀ ਨੇ ਵੀ ਲੰਘੀ ਰਾਤ ਚੁੱਪ ਚੁਪੀਤੇ ਬਲਜੀਤ ਸਿੰਘ ਦਾਦੂਵਾਲ ਨੂੰ ਆਪਣੀ ਰਿਹਾਇਸ਼ ਉੱਤੇ ਮਿਲਣਾ ਜਰੂਰੀ ਸਮਝਿਆ ਸੀ। ਉਹਨਾਂ ਕਿਹਾ ਕਿ ਬੇਸ਼ੱਕ ਦਾਦੂਵਾਲ ਨੇ ਦਾਅਵਾ ਕੀਤਾ ਹੈ ਕਿ ਉਹ ਬਠਿੰਡਾ ਵਿਚ ਸੀ, ਪਰ ਅਕਾਲੀ ਦਲ ਕੋਲ ਉਸ ਦੇ ਬਨੂੜ ਟੋਲ ਪਲਾਜ਼ਾ ਰਾਹੀਂ ਚੰਡੀਗੜ• ਵਿਚ ਹੋਏ ਦਾਖ਼ਲੇ ਦਾ ਸਬੂਤ ਹੈ। ਸਰਦਾਰ ਬਾਦਲ ਨੇ ਕਿਹਾ ਕਿ ਮੀਟਿੰਗ ਤੋਂ ਬਾਅਦ ਦਾਦੂਵਾਲ ਨੂੰ ਕਾਰ ਵਿਚ ਬਿਠਾ ਕੇ ਕਾਂਗਰਸ ਮੰਤਰੀ ਸੁਖਜਿੰਦਰ ਰੰਧਾਵਾ ਦੀ ਰਿਹਾਇਸ਼ ਉੱਤੇ ਛੱਡਿਆ ਗਿਆ ਸੀ। ਉਹਨਾਂ ਕਿਹਾ ਕਿ ਦਾਦੂਵਾਲ ਨੇ ਪੁੱਛਣ ਤੇ ਖੁਦ ਮੀਟਿੰਗ ਬਾਰੇ ਮੰਨਦਿਆਂ ਕਿਹਾ ਕਿ ਉਸ ਦੀ ਕਾਰ ਮੁੱਖ ਮੰਤਰੀ ਦੀ ਰਿਹਾਇਸ਼ ਉੱਤੇ ਗਈ ਸੀ, ਪਰ ਉਹ ਨਹੀਂ ਸੀ ਗਿਆ। ਕਾਂਗਰਸ ਨੂੰ ਇਹ ਪੁੱਛਦਿਆਂ ਕਿ ਉਹ ਕਿਸ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ  ਰਹੀ ਹੈ, ਸਰਦਾਰ ਬਾਦਲ ਨੇ ਦਾਦੂਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਇਕੱਠਿਆਂ ਦੀ ਖਿੱਚੀ ਗਈ ਫੋਟੋ ਵੀ ਜਾਰੀ ਕੀਤੀ। ਉਹਨਾਂ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਕਦੇ ਦੀ ਦਾਦੂਵਾਲ ਨਾਲ ਮਿਲਣ ਜਾਂ ਉਸ ਦਾ ਚਿਹਰਾ ਤਕ ਪਹਿਚਾਨਣ ਤੋਂ ਇਨਕਾਰ ਕਰ ਰਿਹਾ ਹੈ, ਜਦਕਿ ਉਹ ਲਗਾਤਾਰ ਉਸ ਨਾਲ ਗੁਪਤ ਮੀਟਿੰਗਾਂ ਕਰ ਰਿਹਾ ਹੈ।
ਇੱਕ ਹੋਰ ਵੱਡਾ ਖੁਲਾਸਾ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਬਲਜੀਤ ਸਿੰਘ ਦਾਦੂਵਾਲ ਦੇ 6 ਬੈਂਕ ਖਾਤਿਆਂ ਦੇ ਵੇਰਵੇ  ਵੀ ਜਾਰੀ ਕੀਤੇ। ਉਹਨਾਂ ਕਿਹਾ ਕਿ ਇਹਨਾਂ ਖਾਤਿਆਂ ਵਿਚ ਪਿਛਲੇ 10 ਸਾਲਾਂ ਦੌਰਾਨ 16ਥ70 ਕਰੋੜ ਰੁਪਏ ਆਏ ਹਨ। ਇਹ ਪੈਸਾ ਵੈਸਟਰਨ ਯੂਨੀਅਨ ਅਤੇ ਮਨੀ ਗਰਾਮ ਰਾਹੀਂ ਹਾਸਿਲ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਦਾਦੂਵਾਲ ਦੀ ਕੋਈ ਫੈਕਟਰੀ ਤਾਂ ਹੈ ਨਹੀਂ ਹੈ, ਇਸ ਲਈ ਸਾਬਿਤ ਹੁੰਦਾ ਹੈ ਕਿ ਉਸ ਨੂੰ ਪਾਕਿਸਤਾਨੀ ਆਈਐਸਆਈ ਵੱਲੋਂ ਪੈਸਾ ਭੇਜਿਆ ਜਾ ਰਿਹਾ ਹੈ।

Leave a Reply

Your email address will not be published. Required fields are marked *

%d bloggers like this: