Thu. Apr 18th, 2019

ਬਾਦਲ ਨੇ ਆਪਣੇ ਭ੍ਰਿਸ਼ਟ ਮੰਤਰੀਆਂ ਨੂੰ ਦੁਬਾਰਾ ਫੇਰ ਟਿਕਟਾਂ ਦੇ ਕੇ ਨਿਵਾਜਿਆ -ਪ੍ਰੋ. ਬਲਜਿੰਦਰ ਕੌਰ

ਬਾਦਲ ਨੇ ਆਪਣੇ ਭ੍ਰਿਸ਼ਟ ਮੰਤਰੀਆਂ ਨੂੰ ਦੁਬਾਰਾ ਫੇਰ ਟਿਕਟਾਂ ਦੇ ਕੇ ਨਿਵਾਜਿਆ -ਪ੍ਰੋ. ਬਲਜਿੰਦਰ ਕੌਰ
ਪਿੰਡ ਗਹਿਲ ਵਿਖੇ ਆਪ ਵੱਲੋਂ ਭਰਵੀਂ ਜਨ ਸਭਾ

ਮਹਿਲ ਕਲਾਂ 10 ਦਸੰਬਰ(ਗੁਰਭਿੰਦਰ ਗੁਰੀ) ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚੱਲ ਰਹੀ ਲਹਿਰ ਨੂੰ ਦੇਖਦੇ ਹੋਏ ਇਹ ਯਕੀਨੀ ਹੈ ਕਿ ਇਸ ਵਾਰ ਪੰਜਾਬ ਦੇ ਲੋਕ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਵਾਂ ਇਤਿਹਾਸ ਸਿਰਜਣਗੇ। ਇਨਾਂ ਦਾ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੀ ਸੂਬਾ ਪ੍ਰਧਾਨ ਪ੍ਰੋ.ਬਲਜਿੰਦਰ ਕੌਰ ਨੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਦੇ ਹੱਕ ਵਿੱਚ ਪਿੰਡ ਗਹਿਲ ਵਿਖੇ ਰੱਖੀ ਇੱਕ ਜਨਸਭਾ ਨੂੰ ਸੰਬੋਧਨ ਕਰਦੇ ਹੋਏ ਕੀਤਾ। ਉਨਾਂ ਕਿਹਾ ਕਿ ਬਾਦਲਾਂ ਵੱਲੋਂ ਪੰਜਾਬ ਵਿੱਚ ਵਿਕਾਸ ਕਾਰਜਾਂ ਅਤੇ ਐਸ ਵਾਈ ਐਲ ਦੇ ਮੁੱਦੇ ਦਾ ਢਿੰਡੋਰਾ ਪਿੱਟ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਜਦਕਿ ਐਸ ਵਾਈ ਐਲ ਦਾ ਮਾਮਲਾ ਇਨਾਂ ਬਾਦਲਾਂ ਦੀ ਹੀ ਦੇਣ ਹੈ। ਦੂਜੇ ਪਾਸੇ ਇਸ ਗੱਲ ਦਾ ਬਾਦਲਾਂ ਕੋਲ ਕੋਈ ਜਵਾਬ ਨਹੀਂ ਹੈ ਕਿ ਕੇਂਦਰ,ਹਰਿਆਣਾ ਅਤੇ ਪੰਜਾਬ ਵਿੱਚ ਇਨਾਂ ਦੀ ਸਰਕਾਰ ਹੋਣ ਦੇ ਬਾਵਜੂਦ ਵੀ ਲਿੰਕ ਨਹਿਰ ਦਾ ਮੁੱਦਾ ਕਿਉਂ ਹੱਲ ਨਹੀਂ ਹੋਇਆ। ਉਨਾਂ ਕਿਹਾ ਕਿ ਇੱਕ ਪਾਸੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਹਨ ਜਿਨਾਂ ਨੂੰ ਜੇਕਰ ਆਪਣੇ ਮੰਤਰੀ ਦੀ ਛੋਟੀ ਜਿਹੀ ਸ਼ਿਕਾਇਤ ਵੀ ਮਿਲ ਜਾਵੇ ਤਾਂ ਉਹ ਤੁਰੰਤ ਆਪਣੇ ਮੰਤਰੀ ਨੂੰ ਸਸਪੈਂਡ ਕਰ ਦਿੰਦੇ ਹਨ ਪ੍ਰੰਤੂ ਦੂਜੇ ਪਾਸੇ ਬਾਦਲ ਨੇ ਆਪਣੇ ਭ੍ਰਿਸ਼ਟ ਮੰਤਰੀਆਂ ਨੂੰ ਦੁਬਾਰਾ ਫੇਰ ਟਿਕਟਾਂ ਦੇ ਕੇ ਨਿਵਾਜਿਆ ਹੈ। ਉਨਾਂ ਕਿਹਾ ਕਿ ਇਹ ਆਪ ਦੀ ਚੜਤ ਬਦੌਲਤ ਹੀ ਹੈ ਕਿ ਕੈਪਟਨ ਵਰਗੇ ਰਾਜਿਆਂ ਨੂੰ ਮਹਿਲਾਂ ਤੋਂ ਬਾਹਰ ਨਿਕਲਣਾ ਪਿਆ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੇ ਸਿਸਟਮ ਨੂੰ ਬਦਲਣ ਲਈ ਹਲਕਾ ਮਹਿਲ ਕਲਾਂ ਤੋਂ ਪਾਰਟੀ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਨੂੰ ਕਾਮਯਾਬ ਕਰਨ ਲਈ ਵੋਟ ਅਤੇ ਸਪੋਟ ਦੇਣ ਲਈ ਅੱਗੇ ਆਉਣ ਤਾਂ ਜੋ ਪੰਜਾਬ ਵਿੱਚੋਂ ਲੋਕ ਵਿਰੋਧੀ ਸਰਕਾਰ ਨੂੰ ਚੱਲਦਾ ਕੀਤਾ ਜਾ ਸਕੇ। ਇਸ ਮੌਕੇ ਆਪ ਉਮੀਦਵਾਰ ਕੁਲਵੰਤ ਸਿੰਘ ਪੰਡੋਰੀ ਨੇ ਲੋਕਾਂ ਨੂੰ ਯਕੀਨ ਦਿਵਾਇਆ ਕਿ ਆਪ ਦੀ ਸਰਕਾਰ ਬਨਣ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਅਤੇ ਨਸ਼ੇ ਦੇ ਸਮਗਲਰਾਂ ਨੂੰ ਫੜਕੇ ਜੇਲਾਂ ਵਿੱਚ ਸੁੱਟਿਆ ਜਾਵੇਗਾ। ਇਸ ਮੌਕੇ ਪਿੰਡ ਗਹਿਲ ਦੇ ਪਾਰਟੀ ਵਰਕਰਾਂ ਵੱਲੋਂ ਬੀਬੀ ਬਲਜਿੰਦਰ ਕੌਰ ਅਤੇ ਕੁਲਵੰਤ ਸਿੰਘ ਪੰਡੋਰੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮਹਿਲਾ ਵਿੰਗ ਦੀ ਸੂਬਾ ਆਗੂ ਬੀਬੀ ਅਮਨ ਗੋਸਲ, ਮਹਿਲਾ ਵਿੰਗ ਦੀ ਜ਼ੋਨ ਇੰਚਾਰਜ ਬੀਬੀ ਜਸਵੀਰ ਕੌਰ, ਦਂਿਵੰਦਰ ਸਿੰਘ ਬੀਹਲਾ,ਮਾਸਟਰ ਪ੍ਰੇਮ ਕੁਮਾਰ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਗੁਲਵੰਤ ਸਿੰਘ ਔਲਖ, ਦਰਸ਼ਨ ਸਿੰਘ ਠੀਕਰੀਵਾਲ, ਪ੍ਰਗਟ ਸਿੰਘ ਮਹਿਲ ਖੁਰਦ, ਰੁਲਦੂ ਸਿੰਘ ਮੂੰਮ, ਰਾਜਿੰਦਰ ਸਿੰਘ ਮੂੰਮ ਅਤੇ ਪਿੰਡ ਗਹਿਲ ਦੇ ਦਰਸ਼ਨ ਸਿੰਘ ਮਾਨ,ਨੰਬਰਦਾਰ ਹਰਪਾਲ ਸਿੰਘ, ਕਮਲਜੀਤ ਸਿੰਘ ਪਰਮਜੀਤ ਸਿੰਘ ਸਿੱਧੂ ਹਰਪਾਲ ਸਿੰਘ ਆਦਿ ਵੀ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: