ਬਾਦਲ ਦੇ ਸੰਗਤ ਦਰਸ਼ਨ ਤੋਂ ਭਦੌੜੀਆਂ ਨੂੰ ਵੱਡੀਆਂ ਆਸਾਂ !!

ss1

ਬਾਦਲ ਦੇ ਸੰਗਤ ਦਰਸ਼ਨ ਤੋਂ ਭਦੌੜੀਆਂ ਨੂੰ ਵੱਡੀਆਂ ਆਸਾਂ !!

28-2 (2)

ਭਦੌੜ 28 ਜੁਲਾਈ (ਵਿਕਰਾਂਤ ਬਾਂਸਲ) ਅੱਜ ਭਦੌੜ ਵਿਖੇ ਸੰਗਤ ਦਰਸ਼ਨ ਕਰਨ ਆ ਰਹੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਭਦੌੜੀਏ ਵੱਡੀਆ ਆਸਾਂ ਲਾਈ ਬੈਠੇ ਹਨ। ਭਦੌੜ ਵਿਖੇ ਕਰੋੜਾਂ ਦੀ ਲਾਗਤ ਬਣੇ ਹਸਪਤਾਲ ਜੋ ਰੈਫ਼ਰ ਸੈਂਟਰ ਬਣਕੇ ਰਹਿ ਗਿਆ ਹੈ ਨੂੰ ਪ੍ਰਮੋਟ ਕਰਵਾਉਣਾ ਇਲਾਕੇ ਦੀ ਸਭ ਤੋਂ ਵੱਡੀ ਮੰਗ ਬਣ ਕੇ ਉੱਭਰੀ ਹੈ। ਭਾਵੇਂ ਕਿ ਹਲਕਾ ਕਾਂਗਰਸੀ ਵਿਧਾਇਕ ਮੁਹੰਮਦ ਸਦੀਕ ਹਸਪਤਾਲ ਦੀ ਮਾੜੀ ਹਾਲਤ ਦਾ ਮੁੱਦਾ ਵਿਧਾਨ ਸਭਾ ’ਚ ਵੀ ਉਠਾ ਚੁੱਕੇ ਹਨ ਅਤੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਲੰਬੇ ਸਮੇਂ ਤੋਂ ਇਸ ਹਸਪਤਾਲ ਨੂੰ ਪੰਜਾਬ ਦੇ ਅਤਿ ਅਧਿੁਨਕ 100 ਹਸਪਤਾਲਾਂ ਚ ਸ਼ਾਮਲ ਕਰਵਾਉਣ ਲਈ ਸਿਰਤੋੜ ਯਤਨ ਕਰਦੇ ਆ ਰਹੇ ਹਨ ਪ੍ਰੰਤੂ ਹਾਲੇ ਤੱਕ ਇਹਨਾਂ ਦੀ ਮਿਹਨਤ ਨੂੰ ਬੂਰ ਨਹੀਂ ਪੈ ਸਕਿਆ। ਲੋਕ ਆਸ ਲਗਾਈ ਬੈਠੇ ਹਨ ਕਿ ਮੁੱਖ ਮੰਤਰੀ ਹਸਪਤਾਲ ਨੂੰ ਜ਼ਰੂਰ 100 ਹਸਪਤਾਲਾਂ ਚ ਸ਼ਾਮਲ ਕਰਕੇ ਜਾਣਗੇ। ਭਦੌੜ ਲਈ ਸਰਕਾਰੀ ਕਾਲਜ ਦੀ ਮੰਗ ਵੀ ਬੜੀ ਪੁਰਾਣੀ ਹੈ ਇੱਥੇ ਕਾਲਜ ਨਾ ਹੋਣ ਕਰਕੇ ਲੜਕੀਆਂ ਨੂੰ ਬਰਨਾਲਾ, ਰਾਮਪੁਰਾ ਜਾਂ ਮਸਤੂਆਣਾ ਸਾਹਿਬ ਵਿਖੇ ਉਚੇਰੀ ਵਿੱਦਿਆ ਹਾਸਲ ਕਰਨ ਲਈ ਜਾਣਾ ਪੈਂਦਾ ਹੈ। ਤੀਸਰੀ ਵੱਡੀ ਮੰਗ ਆਰ.ਓ. ਪਲਾਂਟ ਦੀ ਉੱਭਰਕੇ ਸਾਹਮਣੇ ਆ ਰਹੀ ਹੈ ਕਿਉਂਕਿ ਇੱਥੋਂ ਦਾ ਪਾਣੀ ਪੀਣਯੋਗ ਨਾ ਹੋਣ ਕਾਰਨ ਇਹ ਇਲਾਕਾ ਕੈਂਸਰ ਗ੍ਰਸਤ ਇਲਾਕਾ ਬਣਕੇ ਰਹਿ ਗਿਆ ਹੈ ਅਤੇ ਇੱਥੇ ਪਿਛਲੇ 6 ਸਾਲਾਂ ਚ ਸੈਂਕੜੇ ਲੋਕ ਕੈਂਸਰ ਨਾਲ ਮੌਤ ਦੇ ਮੂੰਹ ਚ ਜਾ ਚੁੱਕੇ ਹਨ ਅਤੇ ਸੈਂਕੜੇ ਇਸ ਬੀਮਾਰੀ ਨਾਲ ਜੂਝਦੇ ਹੋਏ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਭਦੌੜ ਇਲਾਕੇ ਦੀ ਤਰੱਕੀ ਲਈ ਨਰਮਾ, ਕਪਾਹ ਦੀ ਇੱਥੇ ਪੱਕੀ ਮੰਡੀ ਚਾਲੂ ਕਰਨ ਦੀ ਵੀ ਮੰਗ ਹੈ ਤਾਂ ਕਿ ਕਿਸਾਨਾਂ ਨੂੰ ਦੂਰ ਦੀਆਂ ਮੰਡੀਆਂ ਚ ਨਾ ਰੁਲਣਾ ਪਵੇ। ਇਸ ਤੋਂ ਇਲਾਵਾ ਸਟੇਡੀਅਮ ਦੇ ਨਿਰਮਾਣ ਲਈ, ਗਲੀਆਂ-ਨਾਲੀਆਂ ਪੱਕੀਆਂ ਕਰਨ ਲਈ, ਸੜਕਾਂ ਦੇ ਨਿਰਮਾਣ ਲਈ, ਪਾਰਕ ਬਣਾਉਣ ਲਈ ਵੀ ਲੋਕਾਂ ਨੂੰ ਆਸ ਹੈ ਕਿ ਬਾਦਲ ਸਾਹਿਬ ਗਰਾਂਟਾ ਦੇ ਗੱਫ਼ੇ ਦੇ ਕੇ ਜਾਣਗੇ।

Share Button

Leave a Reply

Your email address will not be published. Required fields are marked *