ਬਾਦਲ ਦੇ ਸੰਗਤ ਦਰਸ਼ਨਾਂ ਤੋਂ ਸੰਗਤ ਨੂੰ ਰੱਖਿਆ ਗਿਆ ਦੂਰ: ਜਗਦੇਵ ਗਾਗਾ

ss1

ਬਾਦਲ ਦੇ ਸੰਗਤ ਦਰਸ਼ਨਾਂ ਤੋਂ ਸੰਗਤ ਨੂੰ ਰੱਖਿਆ ਗਿਆ ਦੂਰ: ਜਗਦੇਵ ਗਾਗਾ
ਵੋਟਾਂ ਨੇੜੇ ਆਉਣ ਤੇ ਬਾਦਲ ਨੂੰ ਯਾਦ ਆਇਆ ਦਿੜ੍ਹਬਾ ਹਲਕਾ: ਰਾਜਵੀਰ ਖਡਿਆਲ

8-6

ਦਿੜ੍ਹਬਾ ਮੰਡੀ 07 ਜੁਲਾਈ (ਰਣ ਸਿੰਘ ਚੱਠਾ): ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਵਿਧਾਨ ਸਭਾ ਹਲਕਾ ਦਿੜ੍ਹਬਾ ਵਿੱਚ ਕੀਤੇ ਗਏ ਦੋ ਦਿਨਾ ਸੰਗਤ ਦਰਸ਼ਨਾਂ ਤੋਂ ਆਮ ਸੰਗਤਾਂ ਨੂੰ ਦੂਰ ਹੀ ਰੱਖਿਆ ਗਿਆ ਇਹਨਾਂ ਸਬਦਾਂ ਦਾ ਪ੍ਰਗਟਾਵਾ ਕਾਂਗਰਸ ਦੇ ਹਲਕਾ ਯੂਥ ਪ੍ਰਧਾਨ ਜਗਦੇਵ ਸਿੰਘ ਗਾਗਾ ਤੇ ਕਾਂਗਰਸ ਦੇ ਨੋਜਵਾਨ ਆਗੂ ਰਾਜਵੀਰ ਸਿੰਘ ਖਡਿਆਲ ਨੇ ਪਹਿਰੇਦਾਰ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਲੋਕ ਰੋਹ ਤੋਂ ਡਰਦਿਆਂ ਇਹਨਾਂ ਸੰਗਤ ਦਰਸ਼ਨਾਂ ਵਿੱਚ ਸਿਰਫ ਅਕਾਲੀ ਆਗੂਆਂ ਵਲੋਂ ਆਪਣੇ ਪੱਖੀ ਪੰਚਾਇਤਾਂ ਤੇ ਕਲੱਬਾਂ ਦੇ ਆਗੂਆਂ ਨੂੰ ਹੀ ਮੁੱਖ ਮੰਤਰੀ ਦੇ ਦਰਸ਼ਨਾਂ ਲਈ ਲਿਆਂਦਾ ਗਿਆ। ਦੋ ਦਿਨਾਂ ਵਿੱਚ ਕਈ ਪਿੰਡਾਂ ਵਿੱਚ ਕੀਤੇ ਗਏ ਸੰਗਤ ਦਰਸ਼ਨਾਂ ਵਿੱਚ ਆਸ ਮੁਤਾਬਕ ਲੋਕ ਨਹੀਂ ਪਹੁੰਚੇ।ਮੁੱਖ ਮੰਤਰੀ ਵਲੋਂ ਹਲਕੇ ਵਿੱਚ ਦੋ ਦਰਜਨ ਤੋਂ ਵੱਧ ਪਿੰਡਾਂ ਵਿੱਚ ਸੰਗਤ ਦਰਸ਼ਨ ਕੀਤੇ ਗਏ ਅਤੇ ਹਰ ਥਾਂ ‘ਤੇ ਸਿਰਫ ਪੰਚਾਇਤਾਂ ਤੇ ਯੂਥ ਕਲੱਬਾਂ ਦੇ ਆਗੂ ਹੀ ਸੱਦੇ ਜਾਂਦੇ ਰਹੇ। ਪਿੰਡਾਂ ਨੂੰ ਵਿਕਾਸ ਲਈ ਗ੍ਰਾਂਟਾਂ ਦੇ ਖੁਲ੍ਹੇ ਗੱਫਿਆਂ ਦੇ ਝਾਂਸੇ ਵਿੱਚ ਲੈਕੇ ਲੋਕਾਂ ਦੇ ਗੁੱਸੇ ਨੂੰ ਠੰਡਾ ਕਰਨ ਦੇ ਯਤਨ ਕੀਤੇ ਗਏ। ਸੰਗਤ ਦਰਸ਼ਨਾਂ ਵਿੱਚ ਮੁੱਖ ਮੰਤਰੀ ਹਲਕੇ ਦੇ ਆਮ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦੀ ਬਜਾਏ ਸਿਰਫ ਅਕਾਲੀ ਆਗੂਆਂ ਵਲੋਂ ਲਿਆਂਦੇ ਗਏ ਪੰਚਾਇਤਾਂ ਦੇ ਨੁਮਾਇੰਦਿਆਂ ਨਾਲ ਹੀ ਗੱਲਬਾਤ ਕੀਤੀ ਗਈ। ਗਾਗਾ ਨੇ ਕਿਹਾ ਕਿ ਮੁੱਖ ਮੰਤਰੀ ਹੌਲੀ-ਹੌਲੀ ਲੋਕਾਂ ਵਿੱਚ ਜਾ ਕੇ ਉਹਨਾਂ ਦਾ ਗੁੱਸਾ ਠੰਡਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਮੁੱਖ ਮੰਤਰੀ ਲੋਕਾਂ ਦੇ ਗੁੱਸੇ ਦੇ ਡਰੋਂ ਪਹਿਲਾਂ ਹੀ ਹੌਲੀ-ਹੌਲੀ ਲੋਕਾਂ ਵਿੱਚ ਆ ਕੇ ਉਹਨਾਂ ਨੂੰ ਸ਼ਾਂਤ ਕਰਨਾ ਚਾਹੁੰਦੇ ਹਨ ਤਾਂ ਜੋ ਚੋਣਾਂ ਸਮੇਂ ਲੋਕਾਂ ਨੂੰ ਇਹ ਕਹਿ ਸਕਣ ਕਿ ਉਹਨਾਂ ਨੇ ਹਲਕੇ ਦੇ ਵਿਕਾਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਹਨ ਅਤੇ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ।ਰਾਜਵੀਰ ਖਡਿਆਲ ਨੇ ਕਿਹਾ ਕਿ ਪਿਛਲੇ ਦਿਨੀਂ ਕਰਵਾਏ ਸੰਗਤ ਦਰਸ਼ਨਾਂ ਦੌਰਾਨ ਕਾਫੀ ਕੁਰਸੀਆਂ ਖਾਲੀ ਰਹੀਆਂ। ਪ੍ਰਸ਼ਾਸਨ ਨੇ ਸੰਗਤ ਦਰਸ਼ਨ ਕਾਮਯਾਬ ਕਰਨ ਲਈ ਪੂਰੀ ਵਾਹ ਲਾਈ ਪਰ ਲੋਕਾਂ ਨੇ ਕੋਈ ਖਾਸ ਉਤਸ਼ਾਹ ਨਹੀਂ ਵਿਖਾਇਆ।ਉਨਾਂ ਕਿਹਾ ਸਖ਼ਤ ਸੁਰੱਖਿਆ ਪ੍ਰਬੰਧਾਂ ‘ਤੇ ਵਾਰ-ਵਾਰ ਤਲਾਸ਼ੀ ਲੈਣ ਕਰਕੇ ਲੋਕ ਇਨ੍ਹਾਂ ਪ੍ਰੋਗਰਾਮਾਂ ਵਿੱਚ ਜਾਣ ਤੋਂ ਹੀ ਗੁਰੇਜ਼ ਕਰਦੇ ਰਹੇ।ਦਿੜ੍ਹਬਾ ਹਲਕੇ ਦੇ ਸੂਝਵਾਨ ਲੋਕਾਂ ਨੇ ਮੁੱਖ ਮੰਤਰੀ ਦੇ ਸੰਗਤ ਦਰਸ਼ਨਾਂ ਨੂੰ ਚੋਣ ਸਟੰਟ ਕਰਾਰ ਦਿੱਤਾ। ਇਸ ਲਈ ਲੋਕਾਂ ਨੇ ਬਾਦਲ ਦੇ ਪ੍ਰੋਗਰਾਮਾਂ ਤੋਂ ਦੂਰੀ ਬਣਾਈ ਹੈ।ਅਕਾਲੀ ਦਲ ਪਹਿਲਾਂ ਲੋਕ ਰੋਹ ਕਾਰਨ ਪ੍ਰੇਸ਼ਾਨ ਸੀ ਅਤੇ ਹੁਣ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਧਾਨ ਬਣਨਾ ਵੀ ਨਵੀਂ ਸਿਰਦਰਦੀ ਪੈਦਾ ਕਰ ਗਿਆ ਹੈ ।ਕਾਂਗਰਸੀ ਹਲਕਿਆਂ ਵਿੱਚ ਆਮ ਲੋਕਾਂ ਦੇ ਹੌਸਲੇ ਬੁਲੰਦ ਨਜ਼ਰ ਆ ਰਹੇ ਹਨ ਪਹਿਲਾਂ ਜਿੱਥੇ ਆਮ ਲੋਕਾਂ ਨੂੰ ਕੋਈ ਹੋਰ ਧਿਰ ਨਜ਼ਰ ਨਹੀਂ ਸੀ ਆ ਰਹੀ ਹੁਣ ਉਹਨਾਂ ਨੂੰ ਕੈਪਟਨ ਦੇ ਆਉਣ ਨਾਲ ਕੁਝ ਆਸ ਬੱਝੀ ਹੈ। ਉਨ੍ਹਾਂ ਸਵਾਲ ਉਠਾਇਆ ਹੈ ਕਿ ਪਿਛਲੇ ਚਾਰ ਸਾਲ ਬਾਦਲ ਨੂੰ ਦਿੜ੍ਹਬਾ ਹਲਕਾ ਯਾਦ ਕਿਉਂ ਨਹੀ ਆਇਆ ਹੁਣ ਵੋਟਾਂ ਹਾਸਿਲ ਕਰਨ ਲਈ ਇਹ ਡਰਾਮੇਬਾਜੀ ਕੀਤੀ ਜਾ ਰਹੀ ਹੈ।ਇਸ ਮੋਕੇ ਨੋਜਵਾਨ ਕਾਂਗਰਸੀ ਆਗੂ ਕਲੱਬ ਪ੍ਰਧਾਨ ਜਗਤਾਰ ਸਿੰਘ ਜਨਾਲ,ਮਲਕੀਤ ਸਿੰਘ ਬਿੱਲਾ ਜਿਲਾ ਚੇਅਰਮੈਨ ਪ੍ਰਚਾਰ ਸੈੱਲ,ਪ੍ਰਿਤਪਾਲ ਸਿੰਘ ਜਨਾਲ ਜਿਲਾ ਚੇਅਰਮੈਨ ਐਸ ਸੀ ਸੈੱਲ, ਵਿੱਕੀ ਖਡਿਆਲ,ਰਿਟਾ ਕੈਪਟਨ ਲਾਭ ਸਿੰਘ,ਰੱਬਦਾਸ ਛਾਜਲੀ,ਗੁਰਧਿਆਨ ਸਿੰਘ,ਦਵਿੰਦਰ ਛਾਜਲੀ,ਹਰਜੀਤ ਦੁਲੱਟ ਮਹਿਲਾਂ,ਕਾਕਾ ਰਟੋਲ,ਬਿੱਟੂ ਔਲਖ,ਬੋਬੀ ਖਡਿਆਲ ਆਦਿ ਹਾਜਿਰ ਸਨ।

Share Button

Leave a Reply

Your email address will not be published. Required fields are marked *