ਬਾਦਲ ਦੇ ਜੰਗਲ ਰਾਜ ਤੋਂ ਮੁਕਤੀ ਪਾਉਣ ਲਈ ਲੋਕ ਕਾਂਗਰਸ ਦਾ ਸਾਥ ਦੇਣ-ਬੀਬੀ ਸਹੋਤਾ

ss1

ਬਾਦਲ ਦੇ ਜੰਗਲ ਰਾਜ ਤੋਂ ਮੁਕਤੀ ਪਾਉਣ ਲਈ ਲੋਕ ਕਾਂਗਰਸ ਦਾ ਸਾਥ ਦੇਣ-ਬੀਬੀ ਸਹੋਤਾ

vikrant-bansal-2ਭਦੌੜ 17 ਅਕਤੂਬਰ (ਵਿਕਰਾਂਤ ਬਾਂਸਲ) ਪੰਜਾਬ ਦੇ ਲੋਕ ਬਾਦਲ ਪਿਉ ਪੁੱਤਾਂ ਦੇ ਜੰਗਲ ਰਾਜ ਤੋਂ ਮੁਕਤੀ ਪਾਉਣ ਲਈ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ਦਾ ਸਾਥ ਦੇਣ ਤਾਂ ਕਿ ਪੰਜਾਬ ਨੂੰ ਮੁੜ ਤੋਂ ਖੁਸ਼ਹਾਲ ਸੂਬਾ ਬਣਾਇਆ ਜਾ ਸਕੇ ਇਹ ਸ਼ਬਦ ਮਹਿਲਾ ਕਾਂਗਰਸ ਦੀ ਸੂਬਾ ਮੀਤ ਪ੍ਰਧਾਨ ਬੀਬੀ ਮਲਕੀਤ ਕੌਰ ਸਹੋਤਾ ਨੇ ਕਸਬਾ ਸ਼ਹਿਣਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੇ ਉਨਾਂ ਕਿਹਾ ਕਿ ਪਿਛਲੇ ਦਿਨੀ ਪਾਰਟੀ ਹਾਈਕਮਾਂਡ ਦੀ ਚੰਡੀਗੜ ਵਿਖੇ ਹੋਈ ਮੀਟਿੰਗ ਵਿਚ ਵੀ ਉਨਾਂ ਦੀ ਡਿਉਟੀ ਹਲਕੇ ‘ਚ ਪਾਰਟੀ ਨੂੰ ਮਜਬੂਤ ਕਰਨ ਅਤੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਵਾਉਣ, ਕੁਰਕੀ ਦੀ ਪ੍ਰਥਾ ਮਿਟਾਉਣ, ਸਹੀ ਸਮੇਂ ਫਸਲ ਦੀ ਪੂਰੀ ਰਕਮ ਦਿਵਾਉਣ ਸਬੰਧੀ ਕਿਸਾਨਾਂ ਦੇ ਮੰਗ ਪਤਰ ਭਰਕੇ ਭੇਜਣ ਵਿਚ ਵੀ ਲਗਾਈ ਗਈ ਹੈ ਉਨਾਂ ਕਿਹਾ ਕਿ ਪਾਰਟੀ ਹਾਈਕਮਾਂਡ ਦੇ ਦਿਸ਼ਾ ਨਿਰਦੇਸ਼ਾਂ ਤੇ ਹਲਕੇ ਵਿਚ ਪ੍ਰਚਾਰ ਕਰਕੇ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਉਹ ਦਿਨ ਰਾਤ ਸਖਤ ਮਿਹਨਤ ਕਰਨਗੇ ਉਨਾਂ ਕਿਹਾ ਕਿ ਪਾਰਟੀ ਇਕਜੁਟ ਹੈ ਅਤੇ ਇਕਜੁਟਤਾ ਨਾਲ ਹੀ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਜਾਣਗੀਆਂ ਉਨਾਂ ਕਿਹਾ ਕਿ ਹਲਕੇ ਭਦੌੜ ਅੰਦਰ ਸੜਕਾਂ ਦਾ ਜੋ ਬੁਰਾ ਹਾਲ ਹੈ ਉਹ ਬਾਦਲ ਸਰਕਾਰ ਦੇ ਵਿਕਾਸ ਦੇ ਮੂੰਹ ਬੋਲਦੀ ਤਸਵੀਰ ਹੈ ਅਤੇ ਹਲਕੇ ਦੇ ਲੋਕ ਅਜੇ ਵੀ ਆਪਣੇ ਜਾਇਜ ਕੰਮ ਕਰਵਾਉਣ ਲਈ ਤਰਸ ਰਹੇ ਹਨ, ਪਰ ਅਕਾਲੀ ਲੀਡਰ ਸਮੱਸਿਆਵਾਂ ਸੁਨਣ ਦੀ ਬਜਾਏ ਆਪਣੀਆਂ ਅੱਖਾਂ ਬੰਦ ਕਰਕੇ ਚੁੱਪ ਵੱਟ ਲੈਂਦੇ ਹਨ
ਫੋਟੋ ਵਿਕਰਾਂਤ ਬਾਂਸਲ 2, ਬੀਬੀ ਮਲਕੀਤ ਕੌਰ ਸਹੋਤਾ।

Share Button

Leave a Reply

Your email address will not be published. Required fields are marked *