ਬਾਦਲ ਤੇ ਕੇਜਰੀਵਾਲ ਧੋਖੇਵਾਜ ਤੇ ਲੁੱਟੇਰੇ ਹਨ-ਮਨਪ੍ਰੀਤ ਬਾਦਲ

ਬਾਦਲ ਤੇ ਕੇਜਰੀਵਾਲ ਧੋਖੇਵਾਜ ਤੇ ਲੁੱਟੇਰੇ ਹਨ-ਮਨਪ੍ਰੀਤ ਬਾਦਲ
ਅੱਜ ਦਾ ਇੱਕਠ ਕਾਗਰਸ ਦੀ ਜਿੱਤ ਵੱਲ ਇਸ਼ਾਰਾ-ਚੰਨੀ

18-42ਗੜ੍ਹਸ਼ੰਕਰ 8 ਅਗਸਤ (ਅਸ਼ਵਨੀ ਸ਼ਰਮਾ) ਇਥੋ ਹੁਸ਼ਿਆਰਪੁਰ ਜਰਨੈਲੀ ਸੜਕ ਤੇ ਪੈਦੇ ਮਹਾਰਾਜਾ ਪੈਲਸ ਦਦਿਆਲ ਵਿਖੇ ਕਾਗਰਸ ਪਾਰਟੀ ਦੇ ਸੂਬਾ ਜਰਨਲ ਸਕੱਤਰ ਅਤੇ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਦੀ ਅਗਵਾਈ ‘ਚ ਕਾਗਰਸ ਪਾਰਟੀ ਦੀ “ਕੈਪਟਨ ਲਿਆਉ, ਪੰਜਾਬ ਬਚਾਉ’ ਦੀ ਵਿਸ਼ਾਲ ਰੈਲੀ ਕੀਤੀ ਗਈ। ਜਿਸ ‘ਚ ਕਾਗਰਸ ਪਾਰਟੀ ਦੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਚਰਨਜੀਤ ਸਿੰਘ ਚੰਨੀ, ਸੂਬਾਈ ਆਗੂ ਮਨਪ੍ਰੀਤ ਸਿੰਘ ਬਾਦਲ, ਯੂਥ ਕਾਗਰਸ ਦੇ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬੜਿੰਗ, ਕਾਗਰਸ ਦੀ ਬੁਲਾਰਾ ਨਮਿਸ਼ਾ ਮਹਿਤਾ, ਯੂਥ ਕਾਗਰਸ ਦੇ ਸੂਬਾ ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ, ਉਬੀਸੀ ਸੈਲ ਦੇ ਸੂਬਾ ਚੇਅਰਮੈਨ ਰਾਕੇਸ਼ ਕੁਮਾਰ ਸ਼ਿਮਰਨ ਤੇ ਹੋਰ ਸਖਸੀਅਤਾ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ।
ਇਸ ਮੌਕੇ ਸੰਬੋਧਨ ਕਰਦਿਆ ਚਰਨਜੀਤ ਸਿੰਘ ਚੰਨੀ, ਮਨਪ੍ਰੀਤ ਸਿੰਘ ਬਾਦਲ, ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਕਿਹਾ ਕਿ ਸੂਬੇ ਦੀ ਅਕਾਲੀ ਦਲ-ਭਾਜਪਾ ਦੀ ਸਰਕਾਰ ਨੇ ਨੌਜਵਾਨਾ ਨੂੰ ਨਸ਼ਿਆ ਦੇ ਮਕੜਜਾਲ ‘ਚ ਫਸਾਇਆ ਹੋਇਆ ਹੈ, ਪੜਿਆ ਲਿਖਿਆ ਨੋਜਵਾਨ ਬੇਰੁਜਗਾਰੀ ਨਾਲ ਸੜਕਾ ਤੇ ਧੱਕੇ ਖਾ ਰਿਹਾ ਹੈ ਤੇ ਜਦੋ ਉਹ ਸੜਕਾ ਤੇ ਆਪਣੇ ਹੱਕਾ ਦੀ ਪ੍ਰਾਪਤੀ ਲਈ ਉਤਰਦਾ ਹੈ ਤਾ ਸਰਕਾਰ ਉਹਨਾ ਨੂੰ ਡੰਡਿਆ ਨਾਲ ਮਾਰਕੁਟ ਕਰਵਾਉਦੀ ਹੈ। ਮੌਜੂਦਾ ਸਰਕਾਰ ਨੇ ਲੋਕਾਂ ਨੂੰ ਲਾਰੇ ਲੱਪਿਆ ਤੋ ਸਿਵਾਏ ਕੁਝ ਨਹੀ ਦਿਤਾ, ਉਹਨਾ ਵਲੋ ਸਿਰਫ ਆਪਣੀ ਕੁਰਸੀ ਨੂੰ ਬਚਾਉਣ ਤੱਕ ਦਾ ਮਸਲਾ ਰਿਹਾ ਹੈ। ਆਗੂਆ ਨੇ ਕਿਹਾ ਕਿ ਬਾਦਲਾ ਨੇ ਰੇਤ, ਬਜਰੀ, ਟਰਾਸਪੋਰਟ, ਕੇਬਲ ਨੈਟਵਰਕ ਤੇ ਕਬਜਾ ਕੀਤਾ ਹੋਇਆ ਹੈ। ਉਹਨਾ ਨੇ ਕਿਹਾ ਕਿ ਗੜ੍ਹਸ਼ੰਕਰ ‘ਚ ਅੱਜ ਹੋਈ ਵਿਸ਼ਾਲ ਰੈਲੀ ਤੋ ਸਪਸੱਟ ਹੋ ਗਿਆ ਹੈ ਕਿ ਇਥੇ ਕਾਗਰਸ ਪਾਰਟੀ ਦੀ ਜਿੱਤ ਪੱਕੀ ਹੈ। ਇਸ ਮੌਕੇ ਠਾਕੁਰ ਕ੍ਰਿਸ਼ਨ ਦੇਵ ਸਿੰਘ ਗੁੱਡੀ, ਦਰਸ਼ਨ ਸਿੰਘ ਮੰਗੁਪੁਰ, ਹਰਵੇਲ ਸਿੰਘ ਸੈਣੀ, ਪਵਨ ਕਟਾਰੀਆ, ਕੁਲਵਿੰਦਰ ਬਿੱਟੂ, ਯੂਥ ਪ੍ਰਧਾਨ ਕਮਲ ਕਟਾਰੀਆ, ਵਰਿੰਦਰ ਮਿੰਟੂ, ਸਰਪੰਚ ਹਰਮਨਦੀਪ ਸਿੰਘ, ਬਖਤਾਵਰ ਸਿੰਘ, ਕੇਵਲ ਸਿੰਘ, ਸੰਦੀਪ ਰਾਣਾ, ਪਿੰਕਰਾਜ ਪੁਰੀ, ਦਵਿੰਦਰ ਸਿੰਘ, ਬਲਵੀਰ ਸਿੰਘ ਰਾਣਾ, ਬਲਵੀਰ ਸਿੰਘ ਢਿੱਲੋ, ਅਨਮੋਲ ਸ਼ਰਮਾ, ਯੂਥ ਕਾਗਰਸ ਦੀ ਗੜ੍ਹਸ਼ੰਕਰ ਤੋ ਸਾਬਕਾ ਪ੍ਰਧਾਨ ਸਰਿਤਾ ਸ਼ਰਮਾ ਆਦਿ ਤੋ ਇਲਾਵਾ ਭਾਰੀ ਗਿਣਤੀ ਕਾਗਰਸੀ ਵਰਕਰ ਹਾਜਰ ਸਨ।

Share Button

Leave a Reply

Your email address will not be published. Required fields are marked *

%d bloggers like this: