ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ

ਬਾਜੇਵਾਲਾ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਇੱਕ ਕਰੋੜ ਰੁਪਏ ਦੇ ਵਿਕਾਸ ਕੀਤੇ :ਬਿਕਰਮ

ਬਾਜੇਵਾਲਾ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਲਈ ਇੱਕ ਕਰੋੜ ਰੁਪਏ ਦੇ ਵਿਕਾਸ ਕੀਤੇ :ਬਿਕਰਮ

ਭੰਮੇਕਲਾਂ ਤੋਂ ਬਾਜੇਵਾਲਾ, ਬਾਜੇਵਾਲਾ ਤੋਂ ਭਲਾਈਕੇ ਦਾ ਕੱਚਾ ਰਸਤਾ ਪੱਕਾ ਕਰਨ ਦਾ ਵਿਸ਼ਵਾਸ ਦਿਵਾਇਆ

ਸਮਾਰਟ ਕਾਰਡਾਂ ਦੀ ਕੀਤੀ ਵੰਡ

ਮਾਨਸਾ 27 ਅਕਤੂਬਰ (ਗੁਰਜੀਤ ਸ਼ੀਹ): ਪੰਜਾਬ ਦੀ ਕੈਪਟਨ ਸਰਕਾਰ ਨੇ ਜੋ ਚੋਣਾਂ ਸਮੇਂ ਲੋਕਾਂ ਨਾਲ ਵਾਅਦੇ ਕੀਤੇ ਉਨ੍ਹਾਂ ਨੂੰ ਆਪਣੇ ਰਾਜ ਭਾਗ ਦੇ ਅੰਦਰ ਪੂਰੇ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗੀ ਇਹ ਪ੍ਰਗਟਾਵਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਬਿਕਰਮ ਮੋਫਰ ਨੇ ਵਿਧਾਨ ਸਭਾ ਹਲਕਾ ਸਰਦੂਲਗਡ਼੍ਹ ਦੇ ਦਰਜਨਾਂ ਪਿੰਡਾਂ ਚ ਆਟਾ ਦਾਲ ਸਕੀਮ ਦੇ 6 ਸੋ ਸਮਾਰਟ ਕਾਰਡ ਤਕਸੀਮ ਕਰਨ ਮੌਕੇ ਪਿੰਡ ਬਾਜੇਵਾਲਾ ਦੀ ਧਰਮਸ਼ਾਲਾ ਚ ਚੋਣਵੇਂ ਪਤਰਕਾਰਾਂ ਕੋਲ ਕੀਤੇ।

ਉਨ੍ਹਾਂ ਕਿਹਾ ਕਿ ਪਿੰਡ ਬਾਜੇਵਾਲਾ ਦੇ ਵਿਕਾਸ ਲਈ ਜਿੱਥੇ ਇਕ ਕਰੋੜ ਤੋਂ ਵੱਧ ਰਾਸ਼ੀ ਕੈਪਟਨ ਸਰਕਾਰ ਦੇ ਰਾਜ ਅੰਦਰ ਖਰਚ ਹੋਈ ਹੈ। ਉੱਥੇ ਇਸ ਪਿੰਡ ਦੇ ਅਧੂਰੇ ਵਿਕਾਸ ਕਾਰਜ ਵੀ ਬਹੁਤ ਥੋੜ੍ਹੇ ਸਮੇਂ ਚ ਪੂਰੇ ਕਰ ਦਿੱਤੇ ਜਾਣਗੇ ।ਉਨ੍ਹਾਂ ਪਿੰਡ ਭੰਮੇ ਕਲਾ ,ਭਲਾਈਕੇ ਅਤੇ ਬਾਜੇਵਾਲਾ ਦੀ ਪੰਚਾਇਤ ਦੀ ਮੰਗ ਨੂੰ ਸੁਣਦਿਆਂ ਪਿੰਡ ਭੰਮੇ ਕਲਾਂ ਤੋਂ ਬਾਜੇਵਾਲਾ ,ਬਾਜੇਵਾਲਾ ਤੋਂ ਭਲਾਈਕੇ ਦੇ ਕੱਚੇ ਰਸਤੇ ਨੂੰ ਵੀ ਪੱਕਾ ਕਰਨ ਦਾ ਵਿਸ਼ਵਾਸ਼ ਦਿਵਾਇਆ।ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਵਿਧਾਨ ਸਭਾ ਚ ਬਿੱਲ ਪਾਸ ਕਰਕੇ ਜਿੱਥੇ ਕਿਸਾਨ ਹਿਤੈਸ਼ੀ ਹੋਣ ਦਾ ਸਬੂਤ ਦਿੱਤਾ ਹੈ ਉਥੇ ਪਹਿਲਾਂ ਵੀ ਪੰਜਾਬ ਚ ਕਾਂਗਰਸ ਸਰਕਾਰ ਨੇ 2004 ਚ ਸਾਡੇ ਪਾਣੀਆਂ ਦੀ ਰਾਖੀ ਲਈ ਮਤਾ ਪਾਸ ਕੀਤਾ ਸੀ।

ਚੇਅਰਮੈਨ ਨੇ ਕਿਹਾ ਅੱਜ ਸਮੂਹ ਕਿਸਾਨਾਂ ਨੂੰ ਸਿਆਸਤ ਤੋਂ ਉੱਪਰ ਉੱਠ ਅੱਜ ਸਾਡੇ ਦੇਸ਼ ਦੀ ਕਿਸਾਨੀ ਅਤੇ ਜ਼ਮੀਨ ਬਚਾਉਣ ਕੈਪਟਨ ਸਰਕਾਰ ਦਾ ਸਾਥ ਦੇ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਅੱਗੇ ਆਉਣ ਦੀ ਜ਼ਰੂਰਤ ਹੈ ।ਇਸ ਮੌਕੇ ਉਨ੍ਹਾਂ ਪਿੰਡ ਮੀਆਂ 174, ਝੇਰਿਆਵਾਲੀ 380, ਬਾਜੇਵਾਲਾ 600, ਰਾਮਾਨੰਦੀ 239 ਆਦਿ ਪਿੰਡਾਂ ਚ ਸਮਾਰਟ ਕਾਰਡ ਤਕਸੀਮ ਦੇ ਨਾਲ ਨਾਲ ਵਿਕਾਸ ਕਾਰਜਾਂ ਦੇ ਵੀ ਐਲਾਨ ਕੀਤਾ ।ਇਸ ਮੌਕੇ ਉਨ੍ਹਾਂ ਦੇ ਨਾਂਲ ਫੂਡ ਸਪਲਾਈ ਇੰਸਪੈਕਟਰ ਮੁਨੀਸ਼ ਕੁਮਾਰ,ਮਨਿੰਦਰ ਸਿੰਘ , ਐੱਸ ਐਚ ਓ ਸੁਰਜਨ ਸਿੰਘ , ਸੰਦੀਪ ਭੰਗੂ ਪੀ ਏ, ਬਿਕਰਮ ਮੋਫਰ ,ਸਰਪੰਚ ਕੁਲਦੀਪ ਸਿੰਘ ਰੰਧਾਵਾ ਝੇਰਿਆਵਾਲੀ ,ਸਰਪੰਚ ਸੁਖਵਿੰਦਰ ਸਿੰਘ ਰਾਮਨੰਦੀ ,ਸਰਪੰਚ ਪੋਲੋਜੀਤ ਸਿੰਘ ਬਾਜੇਵਾਲਾ,ਰਾਜ ਕੁਮਾਰ ਡੀਪੂ ਹੋਲਡਰ ਆਦਿ ਹਾਜਰ ਸਨ।

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: