Sat. Aug 17th, 2019

ਬਾਗੜੀਆਂ ਸਕੂਲ ਦੇ ਮੈਗਜ਼ੀਨ ‘ਕਾਫ਼ਲਾ’ ਨੇ ਬਣਾਈ ਨਿਵੇਕਲੀ ਥਾਂ

ਬਾਗੜੀਆਂ ਸਕੂਲ ਦੇ ਮੈਗਜ਼ੀਨ ‘ਕਾਫ਼ਲਾ’ ਨੇ ਬਣਾਈ ਨਿਵੇਕਲੀ ਥਾਂ

ਹਰੇਕ ਬੱਚੇ ਦੇ ਮਨ ਅੰਦਰ ਛੁਪੀਆਂ ਹੋਈਆਂ ਰੁਚੀਆਂ,ਖਿਆਲ,ਵਲਵਲੇ ਆਦਿ ਹੁੰਦੇ ਹਨ ਜੋ ਕਿ ਉਸਦੀ ਸਖਸ਼ੀਅਤ ਨੂੰ ਨਿਖਾਰਨ ਵਿੱਚ ਸਹਾਈ ਹੋ ਸਕਦੇ ਹਨ,ਜੇਕਰ ਇਨ੍ਹਾਂ ਨੂੰ ਬਾਹਰ ਕੱਢਕੇ ਇਨ੍ਹਾਂ ਦਾ ਵਿਸਲੇਸ਼ਣ ਕਰਕੇ ਬੱਚੇ ਨੂੰ ਸਹੀ ਸੇਧ ਦਿੱਤੀ ਜਾਵੇ ਤਾਂ ਬੱਚਾ ਚੰਗੀ ਸੋਚ ਦਾ ਮਾਲਕ ਬਣ ਸਕਦਾ ਹੈ।ਸਕੂਲ ਮੈਗਜ਼ੀਨ ਨੂੰ ਜੇ ਸਕੂਲ ਦਾ ਸ਼ੀਸ਼ਾ ਕਹਿ ਲਈਏ ਸਾਇਦ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ।
ਬੱਚੇ ਅੰਦਰਲੀ ਸੋਚ ਨਾਕਾਰਾਤਮਕ ਅਤੇ ਸਾਕਾਰਾਤਮਕ ਹੋਣੀ ਉਸ ਦੇ ਆਲੇ ਦੁਆਲੇ ਉੱਪਰ ਜਿਆਦਾ ਨਿਰਭਰ ਕਰਦੀ ਹੈ।ਵਹਿਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਜਿਹੜਾ ਕਿ ਨਾਕਾਰਾਤਮਕ ਸੋਚ ਨੂੰ ਪਹਿਲ ਦੇ ਆਧਾਰ ਤੇ ਅਪਣਾਉਂਦਾ ਹੈ।ਬੱਚੇ ਦਾ ਮਨ ਵਹਿਲੇ ਸਮੇਂ ਕਿਸੇ ਨਾ ਕਿਸੇ ਕੰਮਵਿੱਚ ਰੁਝਿਆ ਹੋਣਾ ਜਰੂਰੀ ਹੈ।ਇਨ੍ਹਾਂ ਵਿੱਚੋਂ ਹੀ ਆਪਣੇ ਵਿਚਾਰਾਂ ਨੂੰ ਦੂਸਰਿਆਂ ਸਾਹਮਣੇ ਪ੍ਰਗਟਾਉਣ ਸਮੇਂ ਬੱਚੇ ਅੰਦਰ ਅਵੱਸ਼ ਹੀ ਸਾਕਾਰਾਤਮਕ ਸੋਚ ਪੈਦਾ ਹੋਵੇਗੀ।ਇਸੇ ਸੋਚ ਨੂੰ ਅੱਗੇ ਵਧਾਉਣ ਲਈ ਸਕੂਲ ਮੈਗਜ਼ੀਨ ਦਾ ਮਹੱਤਵਪੂਰਨ ਰੋਲ ਹੈ ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗੜੀਆਂ (ਸੰਗਰੂਰ) ਦੇ ਸਾਲ 2018-19 ਦਾ ਸਕੂਲ ਮੈਗਜ਼ੀਨ ‘ਕਾਫ਼ਿਲਾ’ ਪ੍ਰਿੰਸੀਪਲ ਸ਼੍ਰੀਮਤੀ ਰੀਤਾ ਸ਼ਰਮਾ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਤੀਸਰਾ ਅੰਕ ਪ੍ਰਕਾਸ਼ਿਤ ਕਰਵਾ ਕੇ ਜਿਲ੍ਹੇ ਵਿੱਚ ਨਿਵੇਕਲੀ ਥਾਂ ਬਣਾਈ ਹੈ। ਇਸ ਮੈਗਜ਼ੀਨ ਦੇ ਮੁੱਖ ਸੰਪਾਦਕ ਅਤੇ ਪੰਜਾਬੀ ਸੈਕਸ਼ਨ ਦੀ ਸੰਪਾਦਕੀ ਦੀ ਅਹਿਮ ਜ਼ਿੰਮੇਵਾਰੀ ਸ਼. ਸਿਮਰਜੀਤ ਸਿੰਘ ਸਾਇੰਸ ਮਾਸਟਰ (ਸਟੇਟ ਅਵਾਰਡੀ) ਜੋ ਕਿ ਲੰਬੇ ਸਮੇਂ ਤੋਂ ਸਾਹਿਤ ਨਾਲ ਜੁੜੇ ਹੋਏ ਹਨ, ਨੇ ਬਾਖੂਬੀ ਨਿਭਾਈ ਹੈ। ਹਿੰਦੀ ਸੈਕਸ਼ਨ ਦੇ ਸੰਪਾਦਕ ਸ਼੍ਰੀ ਰਿਖੀ ਰਾਮ (ਹਿੰਦੀ ਮਾਸਟਰ) ਅਤੇ ਅੰਗਰੇਜ਼ੀ ਸੈਕਸ਼ਨ ਦੇ ਸੰਪਾਦਕ ਮੈਡਮ ਰਚਨਾ ਕਾਮਰਾ (ਅੰਗਰੇਜ਼ੀ ਲੈਕ:) ਨੇ ਵੀ ਵਿਦਿਆਰਥੀਆਂ ਦੇ ਮਨ ਦੇ ਵਲਵਲਿਆਂ ਨੂੰ ਕਵਿਤਾਵਾਂ,ਕਹਾਣੀਆਂ ਆਦਿ ‘ਚ ਪਰੋਅ ਕੇ ਬਹੁਰੰਗਾ ਬਣਾਉਣ ਦਾ ਵਧੀਆ ਉਪਰਾਲਾ ਕੀਤਾ ਹੈ।
ਸ਼੍ਰੀ ਗੁਰੁ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸ ਮੈਗਜ਼ੀਨ ਦੇ ਟਾਈਟਲ ਸ਼ਫੇ ਤੇ ਪ੍ਰਿੰਸ਼ੀਪਲ ਸ਼੍ਰੀਮਤੀ ਰੀਤਾ ਸ਼ਰਮਾ ਦੇ ਸੰਦੇਸ਼ ਵਿੱਚ ਇਸ ਸਾਹਿਤ ਸਿਰਜਣ ਦੇ ਸਫ਼ਰ ਨੂੰ ਅੱਗੇ ਜਾਰੀ ਰੱਖਣ ਦੀ ਕਾਮਨਾ ਕੀਤੀ ਹੈ,ਜੋ ਕਿ ਸਾਕਾਰਾਤਮਕ ਸੋਚ ਦੀ ਗਵਾਹੀ ਭਰਦੀ ਹੈ।’ਦੋ ਸ਼ਬਦ’ ਵਿੱਚ ਮੈਡਮ ਹਰਕੰਵਲਜੀਤ ਕੌਰ ਡੀ.ਈ.ਓ.(ਸੈ:ਸਿ:) ਨੇ ਮੈਗਜ਼ੀਨ ਨਾਲ ਬੱਚਿਆਂ ਦੀ ਸਾਹਿਤਕ ਰੁਚੀਆਂ ਅਤੇ ਅਧਿਆਪਕਾਂ ਦੀ ਪ੍ਰਤਿਭਾ ਵਿੱਚ ਨਿਖਾਰ ਆਉਣ ਦੀ ਗੱਲ ਕੀਤੀ ਹੈ।ਉਨ੍ਹਾਂ ਇਸ ਸਿਰਜਣਾਤਮਕ ਅਮਲ ਨੂੰ ਨੇਪਰੇ ਚਾੜ੍ਹਣ ਵਾਲੀ ਟੀਮ ਨੂੰ ਮੁਬਾਰਕਬਾਦ ਦਿੱਤੀ ਹੈ।
ਸਭ ਤੋਂ ਪਹਿਲਾਂ ਸਕੂਲ ਰਿਪੋਰਟ ਵਿੱਚ ਸਕੂਲ ਵਿੱਚ ਦਿੱਤੀ ਜਾਣ ਵਾਲੀ ਸਿੱਖਿਆ,ਸ਼ਾਨਦਾਰ ਨਤੀਜੇ, ਸਕੂਲ ਦੀ ਸ਼ਾਨਦਾਰ ਇਮਾਰਤ, ਹੈਲਥ ਚੈਕਅੱਪ, ਉਡਾਣ ਪ੍ਰੋਜੈਕਟ ,ਦੁਪਹਿਰ ਦਾ ਖਾਣਾ, ਵੋਕੇਸ਼ਨਲ ਸਿੱਖਿਆ,ਸਹਿਪਾਠੀ ਕ੍ਰਿਆਵਾਂ,ਵੱਖੁਵੱਖ ਮਨਾਏ ਜਾਂਦੇ ਦਿਹਾੜੇ ਤੇ ਦਿਵਸ,ਖੇਡਾਂ,ਵਿਗਿਆਨ ਪ੍ਰਦਰਸ਼ਨੀਆਂ,ਵਿਦਿਅਕ ਟੂਰ,ਸਾਇੰਸ ਅਤੇ ਗਣਿਤ ਮੇਲੇ,ਐਨ.ਐਸ.ਕਿਊ.ਐਫ.,ਸਮੇਂੁਸਮੇਂ ਟੇ੍ਨਿੰਗ / ਸੈਮੀਨਾਰ /ਮੀਟਿੰਗ,ਕੰਪਿਊਟਰ ਸਿੱਖਿਆ,ਐਜੈਸੈਟ,ਲਾਇਬ੍ਰੇਰੀ ਸਬੰਧੀ ਜਾਣਕਾਰੀ ਤੋਂ ਸਕੂਲ ਦੇ ਮਿਹਨਤੀ ਸਟਾਫ ਦੀ ਸਮਰਪਿਤ ਭਾਵਨਾ ਸਪਸ਼ਟ ਝਲਕਦੀ ਹੈ।ਪੰਜਾਬੀ ਟ੍ਰਿਬਿਊਨ ਵਿੱਚ ਲੰਬੇ ਸਮੇਂ ਤੋਂ ਛਪ ਰਹੇ ਕਾਲਮਨਵੀਸ਼ ਸਿਮਰਜੀਤ ਸਿੰਘ ਸਟੇਟ ਅਵਾਰਡੀ ਨੇ ‘ਸੰਪਾਦਕੀ’ ਵਿੱਚ ‘ਕਾਫ਼ਲੇ’ ਵਿੱਚ ਆਈਆਂ ਨਵੀਆਂ ਕਲਮਾਂ ਦਾ ਸੁਆਗਤ ਅਤੇ ਭਵਿੱਖ ‘ਚ ਹੋਰ ਵਧੇਰੇ ਉਸਾਰੂ ਸਿਰਜਣਾ ਦੀ ਆਸ ਕੀਤੀ ਹੈ।ਹਰਸ਼ਦੀਪ ਕੌਰ (ਛੇਵੀਂ ਏ) ਨੇ ‘ਕੰਪਿਊਟਰ’ ਬਾਰੇ ਜਾਣਕਾਰੀ ਦਿੱਤੀ ਹੈ ,ਦਲਜੀਤ ਦਾਸ ਨੇ ਗਜ਼ਲ ਨਾਲ ਹਾਜ਼ਰੀ ਲੁਆਈ ਹੈ।ਮੈਡਮ ਸੁਰਿੰਦਰ ਕੌਰ ਪੰਜਾਬੀ ਮਿਸਟ੍ਰੈਸ ਨੇ ‘ਚੰਗੇ ਸੰਸਕਾਰ’ ਵਿੱਚ ਵੱਖੁਵੱਖ ਸਰੋਤਾਂ ਤੋਂ ਚੰਗੇ ਸੰਸਕਾਰ ਪ੍ਰਾਪਤ ਕਰਨ ਬਾਰੇ ਦੱਸਿਆ ਹੈ।ਉਨ੍ਹਾਂ ਅਨੁਸਾਰ ਅਸਲੀ ਸੁੰਦਰਤਾ ਜਿਸਮ ਦਾ ਵਿਖਾਵਾ ਨਹੀਂ ਸਗੋਂ ਤੁਹਾਡੀ ਕੀਮਤ ਤਾਂ ਤੁਹਾਡੇ ਸੰਸਕਾਰ ਤਹਿ ਕਰਦੇ ਹਨ।’ਸਕੂਲ ਜਾਓ ਬੱਚਿਓ’ ਮਹਿਕਪ੍ਰੀਤ ਕੌਰ (ਛੇਵੀਂ ਏ),ਮਹਹੰਮਦ ਕਫ਼ੀਲ (ਵੋਕੇਸ਼ਨਲ ਮਾਸਟਰ) ਨੇ ‘ਬਾਰਵੀਂ ਵੋਕੇਸ਼ਨਲ ਪਾਸ ਕਰਨ ਤੋਂ ਬਾਅਦ ਦਾ ਖੇਤਰ’ ਵਿੱਚ ਵਿਦਿਆਰਥੀਆਂ ਲਈ ਨਵੇਂ ਕੋਰਸਾਂ ਦੀ ਲਾਹੇਵੰਦ ਜਾਣਕਾਰੀ ਦਿੱਤੀ ਗਈ ਹੈ।ਮੇਰੇ ਕਾਲਜ ਸਮੇਂ ਦੇ ਮਿੱਤਰ ਸ਼.ਇੰਦਰਜੀਤ ਸਿੰਘ (ਲੈਕ:ਪੰਜਾਬੀ) ਨੇ ‘ਸਾਧ ਕੌਣ ਹੈ ?’ਵਿੱਚ ਕੁਦਰਤ ਦੇ ਹੁਕਮ ਨੂੰ ਕਬੂਲ ਕਰਨ ਨੂੰ ਸਿੱਖਣ ਦੀ ਗੱਲ ਕੀਤੀ ਹੈ।ਮੈਡਮ ਕੁਲਵਿੰਦਰ ਕੌਰ (ਸ.ਸ.ਮਿਸਟ੍ਰੈਸ) ਨੇ ‘ਆਪਣਾ ਆਪ ਪਛਾਣੋ,ਜ਼ਿੰਦਗੀ ਦਾ ਅਨੰਦ ਮਾਣੋ’ ਵਿੱਚ ਵਧੀਆ ਸਿੱਖਿਆ ਦਿੱਤੀ ਹੈ।ਕਵਿਤਾਵਾਂ ਵਿੱਚ ਦੀਪਤੀ ਜੈਨ (ਕੰਪਿ: ਫੈਕਲਟੀ) ਨੇ ‘ਚਮਚੇ’, ‘ਨਕਲ’ ਅਤੇ’ਸਰਕਾਰੀ ਸਕੂਲ’,ਦਵਿੰਦਰ ਕੌਰ (ਟੀ.ਪੀ.ਟੀ.) ਨੇ ‘ਸੱਚੇ ਰੱਬਾ’,ਯੁਨਾਇਸ (ਅੱਠਵੀਂ ਏ) ਨੇ ‘ਲੇਲੇ ਅਤੇ ਬਘਿਆੜ’,ਗੁਰਚਰਨ ਸਿੰਘ ਸੋਹੀ (ਸਤਵੀਂ ਸੀ) ਨੇ ‘ਔਰਤ ਦੇ ਰੂਪ’, ਹਰਸ਼ਦੀਪ (ਛੇਵੀਂ ਏ) ਨੇ ‘ਸਰਹੱਦ ਦਾ ਰਾਖਾ’, ਰਮਨਪ੍ਰੀਤ ਕੌਰ ਨੇ ‘ਮੇਰੀ ਪਿਆਰੀ ਭੈਣ’, ਦਿਲਪ੍ਰੀਤ ਕੌਰ (ਅੱਠਵੀਂ ਬੀ) ਨੇ ‘ਪੰਜਾਬ ਦੇ ਹਾਲਾਤ’ ਰਣਦੀਪ ਸਿੰਘ (ਗਿਆਰਵੀਂ ਸੀ) ਨੇ ‘ਮਾਵਾਂ ਹੁੰਦੀ ਬੋਹੜ ਦੀਆਂ ਛਾਵਾਂ’, ਚੰਚਲਪ੍ਰੀਤ ਧੀਰ (ਟੀ.ਪੀ.ਟੀ.) ਨੇ ‘ਘਰ ਵਾਪਸੀ’, ਜਗਦੀਪ ਸਿੰਘ (ਬਾਰਹਵੀਂ ਬੀ) ਨੇ ‘ਗਰੀਬੀ ਦਾ ਅਹਿਸਾਸ’, ਮਨਜੋਤ ਕੌਰ (ਦਸਵੀਂ ਬੀ) ਨੇ ‘ਮਜ਼ਬੂਰੀ’,ਗੁਰਲੀਨ ਕੌਰ (ਛੇਵੀਂ ਏ) ਨੇ ‘ਧੀਆਂ’,ਸੁਮੀਤ (ਗਿਆਰ੍ਹਵੀਂ ਏ) ਨੇ ‘ਪਾਣੀ’,ਰਮਨਪ੍ਰੀਤ ਕੌਰ (ਗਿਆਰ੍ਹਵੀਂ ਬੀ) ਨੇ ‘ਧੰਨ ਧੰਨ ਗੁਰੁ ਗੋਬਿੰਦ ਸਿੰਘ ਜੀ’ ਅਤੇ ‘ਜੀਵਨ’,ਰਮਨਦੀਪ ਕੌਰ (ਨੌਵੀਂ ਬੀ) ਨੇ ‘ਮਾਂ ਬਾਪ ਦੀ ਅਹਿਮੀਅਤ’ ਅਤੇ ਹਰਸ਼ਵੀਰ ਸੋਹੀ ਨੇ ‘ਦੱਸ ਨੀ ਕੋਇਲੇ…’ ਨਾਲ ਹਾਜ਼ਰੀ ਲੁਆਈ ਹੈ।ਸਾਰੀਆਂ ਕਵਿਤਾਵਾਂ ਬੱਚਿਆਂ ਦੀਆਂ ਮਨ ਅੰਦਰਲੀਆਂ ਭਾਵਨਾਵਾਂ ਨੂੰ ਪ੍ਰਗਟਾ ਰਹੀਆਂ ਹਨ ਅਤੇ ਕੋਈ ਨਾ ਕੋਈ ਸ਼ੰਦੇਸ਼ ਜਰੂਰ ਦਿੰਦੀਆਂ ਨਜ਼ਰ ਆਉਂਦੀਆਂ ਹਨ।ਇਸੇ ਤਰਾਂ ਸ਼੍ਰੀਮਤੀ ਰਚਨਾ ਕਾਮਰਾ (ਅੰਗਰੇਜ਼ੀ ਲੈਕ:) ਵਲੋਂ ਸੰਪਾਦਿਤ ਅੰਗਰੇਜ਼ੀ ਸੈਕਸ਼ਨ ਵਿੱਚ ਪਰਨੀਤ ਕੌਰ (ਬਾਰ੍ਹਵੀੁਬੀ),ਜਸਵੀਰ ਕੌਰ (ਬਾਰ੍ਹਵੀਂ ਬੀ), ਗੁਰਕਰਨ ਸਿੰਘ ਸੋਹੀ (ਸੱਤਵੀਂ ਬੀ),ਸਿੰਪਲ ਕੌਰ (ਬਾਰ੍ਹਵੀਂ ਏ ਕਮਰਸ), ਪਿੰਕੀ (ਗਿਆਰਵੀਂ ਬੀ),ਵੀਰਪਾਲ ਕੌਰ (ਬਾਰ੍ਹਵੀਂ ਬੀ),ਹਰਪ੍ਰੀਤ ਕੌਰ (ਗਿਆਰਵੀਂ ਬੀ), ਰਮਨਦੀਪ ਸਿੰਘ (ਗਿਆਰਵੀਂ ਸੀ), ਗਗਨਪ੍ਰੀਤ ਕੌਰ ਸੱਤਵੀਂ ਏ) ਅਤੇ ਮੈਡਮ ਨਰਿੰਦਰ ਕੌਰ (ਲੈਕ: ਬਾਇੳਲੋਜੀ) ,ਗੁਰਜੀਤ ਸਿੰਘ (ਕੰਪਿ: ਫੈਕ:),ਮਿਸਜ਼ ਪਰਨੀਤ ਕੌਰ (ਲੈਕ: ਕੈਮਿਸਟਰੀ), ਅਰੁੰਧਤੀ ਸਿੰਗਲਾ (ਲੈਕ: ਕਮਰਸ), ਪਰਨੀਤ ਕੌਰ (ਬਾਰ੍ਹਵੀਂ ਬੀ),ਦੀਪਿਕਾ ਮੈਥ ਮਿਸਟ੍ਰੈਸ, ਦੀਪਤੀ ਜੈਨ (ਕੰਪਿ: ਫੈਕ:) ਮਹਿਕ ਸੋਹੀ (ਗਿਆਰਵੀਂ ਏ), ਜਸਵੀਰ ਕੌਰ (ਬਾਰ੍ਹਵੀਂ ਬੀ) ਨੇ ਕਿਸੇ ਨਾ ਕਿਸੇ ਰੂਪ ਵਿਵਿੱਚ ਆਪਣੀ ਰਚਨਾ ਨਾਲ ਨਵਾਂ ਰੰਗ ਦਿੱਤਾ ਹੈ।
ਹਿੰਦੀ ਸੈਕਸਨ ਦੇ ਸੰਪਾਦਕ ਸ਼੍ਰੀ ਰਿਖੀ ਰਾਮ (ਹਿੰਦੀ ਮਾਸਟਰ ) ਨੇ ਰਾਸਟਰੀ ਭਾਸ਼ਾ ਪ੍ਰਤੀ ਰੁਚੀ ਵਧਾਉਣ ਲਈ ਮਹਿਕ ਸੋਹੀ ( ਗਿਆਰਵੀਂ ਏ), ਅਰਸ਼ਦੀਪ ਕੌਰ ਸੋਹੀ (ਬਾਰ੍ਹਵੀਂ ਮੈਡੀਕਲ), ਸਿਮਰਨਜੀਤ ਕੌਰ (ਨੌਵੀਂ ਏ), ਰਾਜਵੀਰ ਕੌਰ (ਛੇਵੀਂ ), ਰਜਨੀ ਕੋਰ (ਨੌਵੀਂ ਏ),ਮਨਜੋਤ ਕੌਰ (ਦਸਵੀਂ ਬੀ), ਕੋਮਲਜੀਤ ਕੌਰ ਅਤੇ ਗੁਰਲੀਨ ਕੌਰ (ਛੇਵੀਂ), ਅਰਸ਼ਦੀਪ ਕੌਰ (ਨੌਵੀਂ), ਮਨਪ੍ਰੀਤ ਕੌਰ ਅਤੇ ਅਲੀਸ਼ਾ (ਬਾਰ੍ਹਵੀਂ ਬੀ), ਗਗਨਪ੍ਰੀਤ ਕੌਰ (ਸੱਤਵੀਂ ਏ),ਗੁਰਕਰਨ ਸਿੰਘ ( ਸੱਤਵੀਂ ਬੀ ), ਸਿਮਰਨ ਕੌਰ (ਅੱਠਵੀਂ ਏ), ਪਰਦੀਪ ਸਿੰਘ (ਨੌਵੀਂ ਸੀ) ਅਤੇ ਅਧਿਆਪਕਾਂ ਦੀਆਂ ਰਚਨਾਵਾਂ ਦੀ ਸਮੂਲੀਅਤ ਕੀਤੀ ਹੈ । ਸਕੂਲ਼ ਦੀਆਂ ਗਤੀ ਵਿਧੀਆਂ ਦੀਆਂ ਅਖਬਾਰੀ ਖਬਰਾਂ ਨੂੰ ਮੈਗਜ਼ੀਨ ਵਿੱਚ ਥਾਂ ਦੇਣ ਨਾਲ ਸਕੂਲ਼ ਦੀ ਕਾਰਗੁਜ਼ਾਰੀ ਆਪਮੁਹਾਰੇ ਝਲਕਦੀ ਹੈ।ਸਕੂਲ ਸਟਾਫ ਦੀ ਫੋਟੋ ਬੱਚਿਆਂ ਲਈ ਯਾਦਗਾਰੀ ਰਿਸ਼ਤਾ ਬਣਾਉਣ ਦਾ ਕੰਮ ਕਰੇਗੀ।ਸੰਸਥਾ ਦੇ ਕੰਮਾਂ ਦੀਆਂ ਤਸਵੀਰਾਂ ਨਾਲ ਸ਼ਿਗਾਰੇ ਚਾਰ ਰੰਗਦਾਰ ਪੰਨੇ ਮੈਗਜ਼ੀਨ ਦੀ ਦਿੱਖ ਨੂੰ ਆਕਰਸ਼ਕ ਤਾਂ ਕਰਦੇ ਹੀ ਹਨ ਸਗੋਂ ਸਕੂਲ ਦੇ ਸ਼ੀਸ਼ੇ ਦਾ ਕੰਮ ਵੀ ਕਰਦੇ ਹਨ। ਪਿਛਲੇ ਟਾਈਟਲ ਪੰਨੇ ਤੇ ਚਮਕਦੇ ਸਿਤਾਰਿਆਂ ਦੀਆਂ ਫੋਟੋਆਂ ਸਕੂਲ ਦਾ ਕੱਦ ਉੱਚਾ ਤਾਂ ਕਰਦੀਆਂ ਹੀ ਹਨ ਸਗੋਂ ਛੋਟੇ ਬੱਚਿਆਂ ਲਈ ਪ੍ਰੇਰਨਾ ਸ਼੍ਰੋਤ ਵੀ ਹਨ।ਇਸ ਨਿਵੇਕਲੇ ਕਾਰਜ ਦੀ ਸਫਲਤਾ ਲਈ ਪ੍ਰਿੰਸੀਪਲ ਸ਼੍ਰੀਮਤੀ ਰੀਤਾ ਸ਼ਰਮਾ,ਮੁੱਖ ਸੰਪਾਦਕ ਸ਼z. ਸਿਮਰਜੀਤ ਸਿੰਘ,ਸਹਿੁਸੰਪਾਦਕ ਸ਼ੀਮਤੀ ਰਚਨਾ ਕਾਮਰਾ, ਸ਼੍ਰੀ ਰਿਖੀ ਰਾਮ ਅਤੇ ਐਡੀਟੋਰੀਅਲ ਬੋਰਡ ਦੇ ਅਧਿਆਪਕ ਅਤੇ ਵਿਦਿਆਰਥੀ ਮੈਂਬਰ ਵਧਾਈ ਦੇ ਪਾਤਰ ਹਨ।ਇਹ ਮੈਗਜ਼ੀਨ ਵਿਦਿਆਰਥੀਆਂ ਦੀ ਸੋਚ ਨੂੰ ਉਸਾਰੂ ਬਣਾਉਣ ਲਈ ਆਪਣੇ ਅੰਦਰ ਬਹੁਤ ਕੁਝ ਸਮਾਈ ਬੈਠਾ ਹੈ।

ਮੇਜਰ ਸਿੰਘ ਨਾਭਾ

Leave a Reply

Your email address will not be published. Required fields are marked *

%d bloggers like this: