ਬਾਕੀ

ss1

ਬਾਕੀ

ਕੀ ਹੋਇਆ ਜੇ ਸਭ ਕੁਝ ਗੁਆਚ ਗਿਆ
ਮੇਰੀ ਕਲਮ ਦੀ ਨੁਹਾਰ ਅਜੇ ਬਾਕੀ ਏ
ਬਹੁਤ ਕੁਝ ਗੁਆਚ ਗਿਆ ਲੰਘਾ ਪਲਾਂ ਚ
ਪਰ ਮੇਰੇ ਹੰਝੂਆਂ ਦੀ ਬਹਾਰ ਅਜੇ ਬਾਕੀ ਏ
ਗੁਆਚ ਗਏ ਨੇ ਰਸਤੇ ਤੇਰੇ ਸ਼ਹਿਰ ਦੇ
ਮੇਰੇ ਨੈਣਾਂ ਦਾ ਇੰਤਜ਼ਾਰ ਅਜੇ ਬਾਕੀ ਏ
ਖੋ ਗਏ ਨੇ ਸੁਪਨਿਆਂ ਦੇ ਮਹਿਲ ਭਾਵੇਂ
ਤੇਰੇ ਲਈ ਦਿਲ ਦੀ ਪੁਕਾਰ ਅਜੇ ਬਾਕੀ ਏ
ਕਦੇ ਫੁਰਸਤ ਮਿਲੀ ਤਾਂ ਗੌਰ ਕਰੀ
ਜਿੰਦਾ ਲਾਸ਼ ਚ ਸਾਹ ਅਜੇ ਬਾਕੀ ਏ ।

Amandeep Kaur

Share Button

Leave a Reply

Your email address will not be published. Required fields are marked *