Thu. Jul 18th, 2019

ਬਾਕਸਰ ਵਿਜੇਂਦਰ ਦਾ DSP ਦੇ ਅਹੁਦੇ ਤੋਂ ਅਸਤੀਫ਼ਾ, ਲੜਣਗੇ ਚੋਣ

ਬਾਕਸਰ ਵਿਜੇਂਦਰ ਦਾ DSP ਦੇ ਅਹੁਦੇ ਤੋਂ ਅਸਤੀਫ਼ਾ, ਲੜਣਗੇ ਚੋਣ

ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਰਾਜਧਾਨੀ ਦਿੱਲੀ ਦੀ ਸੱਤਾਂ ਲੋਕ ਸਭਾ ਸੀਟਾਂ ’ਤੇ 12 ਮਈ ਨੂੰ ਵੋਟਿੰਗ ਹੋਣੀ ਹੈ। ਕਾਂਗਰਸ ਪਾਰਟੀ ਦਿੱਲੀ ਦੀ 7 ਚੋਂ 6 ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ ਜਦਕਿ ਆਖਰੀ 7ਵੀਂ ਸੀਟ ’ਤੇ ਉਮੀਦਵਾਰ ਦੇ ਨਾਂ ਦਾ ਐਲਾਨ ਵੀ ਅੱਜ ਸੋਮਵਾਰ ਦੀ ਸ਼ਾਮ ਨੂੰ ਹੋ ਹੀ ਗਿਆ।

ਜਾਣਕਾਰੀ ਮੁਤਾਬਕ ਦੇਸ਼ ਦੇ ਮਸ਼ਹੂਰ ਬਾਕਸਰ ਬਾਕਸਰ ਵਿਜੇਂਦਰ ਸਿੰਘ ਨੇ ਹਰਿਆਣਾ ਪੁਲਿਸ ਚ ਡੀਐਸਪੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਜਿਸ ਨੂੰ ਅੱਜ ਦੇਰ ਰਾਤ ਹਰਿਆਣਾ ਸਰਕਾਰ ਨੇ ਪ੍ਰਵਾਨ ਵੀ ਕਰ ਲਿਆ ਹੈ ਜਦਕਿ ਕਾਂਗਰਸ ਨੇ ਵੀਆਈਪੀ ਸੀਟ ਦੱਖਣੀ ਦਿੱਲੀ ’ਤੇ ਚੋਣ ਲੜਣ ਲਈ ਵਿਜੇਂਦਰ ਸਿੰਘ ’ਤੇ ਦਾਅ ਲਗਾ ਦਿੱਤਾ ਹੈ। ਅਜਿਹੇ ਚ ਚੱਲ ਰਹੀ ਕਿਆਸਅਰਾਈਆਂ ਦਾ ਅੰਤ ਵੀ ਹੋ ਹੀ ਗਿਆ।

ਦੱਸਣਯੋਗ ਹੈ ਕਿ ਦੱਖਣੀ ਦਿੱਲੀ ਸੀਟ ’ਤੇ ਕਾਂਗਰਸ ਪਹਿਲਾਂ ਤੋਂ ਹੀ ਸੈਲੀਬ੍ਰੀਟੀ ਉਮੀਦਵਾਰ ਵਜੋਂ ਓਲੰਪਿਅਨ ਸੁਸ਼ੀਲ ਕੁਮਾਰ ਦੇ ਨਾਲ ਹੀ ਓਲੰਪਿਅਨ ਵਿਜੇਂਦਰ ਦੇ ਨਾਂ ਤੇ ਵੀ ਗੰਭੀਰਤਾ ਨਾਲ ਵਿਚਾਰ ਕਰ ਰਹੀ ਸੀ। ਪਾਰਟੀ ਦੇ ਸੂਤਰਾਂ ਮੁਤਾਬਕ ਪਹਿਲਵਾਨ ਸੁਸ਼ੀਲ ਕੁਮਾਰ ਪੱਛਮੀ ਦਿੱਲੀ ਤੋਂ ਹੀ ਚੋਣ ਲੜਣਾ ਚਾਹੁੰਦੇ ਹਨ ਜਦਕਿ ਪਾਰਟੀ ਨੇ ਇਸ ਸੀਟ ਤੋਂ ਆਪਣਾ ਇਕੋ ਇਕ ਪੂਰਬੀ ਖੇਤਰ ਦਾ ਆਗੂ ਮਹਾਬਲ ਮਿਸ਼ਰ ਨੂੰ ਚੋਣ ਮੈਦਾਨ ਚ ਉਤਾਰ ਦਿੱਤਾ ਹੈ।

Leave a Reply

Your email address will not be published. Required fields are marked *

%d bloggers like this: