ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. Jun 6th, 2020

ਬਾਈ ਭੋਲਾ ਯਮਲਾ ਆਪਣੇ ਗੀਤ ‘ਤੇਰੇ ਬਿਨ ਜੀਣਾ ਕੀ’ ਨਾਲ ਖੂਬ ਚਰਚਾ ‘ਚ

ਬਾਈ ਭੋਲਾ ਯਮਲਾ ਆਪਣੇ ਗੀਤ ‘ਤੇਰੇ ਬਿਨ ਜੀਣਾ ਕੀ’ ਨਾਲ ਖੂਬ ਚਰਚਾ ‘ਚ

ਉੱਘੇ ਸਾਹਿਤਕਾਰ ਸ਼ਰਨਜੀਤ ਬੈਂਸ ਜੀ ਅਤੇ ਰੌਸ਼ਨ ਰਿਕਾਰਡਜ਼ ਵੱਲੋਂ ਕੀਤਾ ਗਿਆ ਵਿਸ਼ਵ ਪੱਧਰ ਤੇ ਰਿਲੀਜ਼

ਬਠਿੰਡਾ 23 ਮਈ (ਗੁਰਬਾਜ ਗਿੱਲ) -ਪੰਜਾਬੀ ਵਿਰਸੇ ਦੇ ਵਾਰਿਸ ਵਜੋਂ ਜਾਣੇ ਜਾਂਦੇ ਪ੍ਰਸਿੱਧ ਸੂਫੀ ਗਾਇਕ ਬਾਈ ਭੋਲਾ ਯਮਲਾ ਦਾ ਨਵਾਂ ਗੀਤ ‘ਤੇਰੇ ਬਿਨ ਜੀਣਾ ਕੀ’ 17 ਮਈ ਨੂੰ ਉੱਘੇ ਸਾਹਿਤਕਾਰ ਸ਼ਰਨਜੀਤ ਬੈਂਸ ਜੀ ਅਤੇ ਰੌਸ਼ਨ ਰਿਕਾਰਡਜ਼ ਵੱਲੋਂ ਵਿਸ਼ਵ ਪੱਧਰ ਤੇ ਰਿਲੀਜ਼ ਕੀਤਾ ਗਿਆ। ਜਿਸ ਨੁੰ ਉਹਨਾਂ ਦੇ ਚਾਹੁੰਣ ਵਾਲਿਆ ਨੇ ਖੂਬ ਪਿਆਰ ਸਤਿਕਾਰ ਦੇ ਨਿਵਾਜਿਐ। ਇਸ ਗੀਤ ਨੂੰ ਸੰਗੀਤ ਦੀ ਤੁਰਦੀ ਫਿਰਦੀ ਯੂਨੀਵਰਸਿਟੀ ਵਜੋਂ ਜਾਣੇ ਜਾਂਦੇ ਉਸਤਾਦ ਗਾਇਕ ਬਾਈ ਭੋਲਾ ਯਮਲਾ ਨੇ ਇੱਕ ਵੱਖਰੇ ਅੰਦਾਜ ਵਿੱਚ ਗਾਇਆ ਹੈ। ਇਸ ਗੀਤ ਨੂੰ ਪੇਸ਼ਕਰਤਾ ਸ਼ਰਨਜੀਤ ਬੈਂਸ ਜੀ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕਲਮ-ਬੱਧ ਕੀਤਾ ਹੈ ਜਿਸ ਨੂੰ ਪ੍ਰਸਿੱਧ ਸੰਗੀਤਕਾਰ ਅਮਦਾਦ ਅਲੀ ਨੇ ਬਹੁਤ ਹੀ ਰੂਹ ਨਾਲ ਤਿਆਰ ਕੀਤਾ ਹੈ।

ਵੀਡੀਉ ਫਿਲਮਾਂਕਣ ਦਾ ਬ੍ਰੇਨ ਹੈਕਰਜ਼ ਫਿਲਮ ਵੱਲੋੱ ਉੱਘੇ ਨਿਰਦੇਸ਼ਕ ਜਿੰਦ ਢਿੱਲੋਂ ਦੀ ਨਿਰਦੇਸ਼ਨਾਂ ਹੇਠ ਵੱਖ ਵੱਖ ਖੂਬਸੂਰਤ ਥਾਂਵਾਂ ਤੇ ਕੀਤਾ ਗਿਆ ਹੈ। ਜੋ ਐਸ ਵੇਲੇ ਖੂਬ ਚਰਚਾ ‘ਚ ਐ ਅਤੇ ਜਿਸ ਨੂੰ ਪਹਿਲੇ ਦਿਨ ਹੀ 2 ਲੱਖ 53 ਹਜਾਰ ਤੋਂ ਉੱਪਰ ਵਿਊ ਮਿਲੇ। ਬਾਈ ਭੋਲਾ ਯਮਲਾ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਇਸ ਗੀਤ ਦੇ ਲਈ ਗੀਤਕਾਰ ਸ਼ਰਨਜੀਤ ਬੈਂਸ ਤੋਂ ਇਲਾਵਾ ਉੱਘੇ ਗਾਇਕ ਪਦਮ ਸ਼੍ਰੀ ਹੰਸ ਰਾਜ ਹੰਸ, ਫ਼ਿੳਮਪ;ਰੋਜ਼ ਖਾਨ, ਮਾਸ਼ਾ ਅਲੀ, ਅਮਰਿੰਦਰ ਬੌਬੀ, ਦਰਸ਼ਨ ਜੀਤ, ਕੰਠ ਕਲੇਰ, ਹਰਿੰਦਰ ਸੰਧੂ, ਗੁਰਮੀਤ ਸਾਜਨ, ਅਖਤਰ ਅਲੀ ਮਤੋਈ, ਹਰਕੀਰਤ ਮਾਨ,ਫ਼ਨਬਸਪ; ਬਲਜਿੰਦਰ ਚਾਹਲ,ਵਰਿੰਦਰ ਢਿੱਲੋਂ, ਦੀਪ ਸੰਧੂ, ਅਨੂਪ ਰਾਏ, ਲੱਕੀ ਆਰਟਸ, ਸਿਕੰਦਰ ਸਲੀਮ, ਪਰਮਜੀਤ ਹੰਸ, ਗੁਰਵਿੰਦਰ ਬਰਾੜ, ਸ਼ੋਂਕੀ ਕੰਬੋਜ, ਵੈਸਟਰਨ ਬੀਟ, ਭੋਲਾ ਯਮਲਾ ਆਨਲਾਈਨ ਸੰਗੀਤ ਅਕੈਡਮੀ, ਭਿੰਦਰਜੀਤ ਕੌਰ, ਲਖਵਿੰਦਰ ਬੁੱਗਾ, ਰਿਧਮਜੀਤ, ਮਨਜੀਤ ਬੁੱਕਣ ਅਤੇ ਅਮਰਜੀਤ ਫੌਜੀ ਹੋਰਾਂ ਦੀ ਬਹੁਤ ਹੀ ਸੁਲਝੀ ਹੋਈ ਟੀਮ ਦਾ ਸਹਿਯੋਗ ਹੈ’।

ਵਰਨਣਯੋਗ ਹੈ ਕਿ ਉਸਤਾਦ ਭੋਲਾ ਯਮਲਾ ਦੇ ਇਸ ਗੀਤ ਦੀ ਸੰਗੀਤ, ਸਾਹਿਤ ਤੇ ਸੱਭਿਆਚਾਰਕ ਖੇਤਰ ਨਾਲ ਜੁੜੇ ਅਨੇਕਾਂ ਕਲਾ ਪ੍ਰੇਮੀਆਂ ਵੱਲੋਂ ਚਿਰਾਂ ਤੋਂ ਉਡੀਕ ਕੀਤੀ ਜਾ ਰਹੀ ਸੀ। ਬਾਈ ਭੋਲਾ ਯਮਲਾ ਨੇ ਕਿਹਾ ਕਿ ‘ਮੇਰੇ ਪ੍ਰਸਿੱਧ ਗੀਤ ‘ਤੂੰਬੀ ਵਰਸਿਜ ਰਫ਼ਲਾਂ’ ਵਾਂਗੂੰ ਇਸ ਗੀਤ ਨੇ ਵੀ ਸੰਗੀਤ ਜਗਤ ਵਿੱਚ ਵੱਖਰੀ ਪਿਰਤ ਪਾਈ’।

Leave a Reply

Your email address will not be published. Required fields are marked *

%d bloggers like this: