ਬਾਂਰਾ ਸਾਲ ਵਿੱਚ ਚੌਥੀ ਵਾਰ ਸ੍ਰੋ.ਗੁ.ਪ.ਕ ਦੇ ਸਕੂਲ ਦਾ ਮਹੂਰਤ ਹੋਇਆ

ss1

ਬਾਂਰਾ ਸਾਲ ਵਿੱਚ ਚੌਥੀ ਵਾਰ ਸ੍ਰੋ.ਗੁ.ਪ.ਕ ਦੇ ਸਕੂਲ ਦਾ ਮਹੂਰਤ ਹੋਇਆ

10-1ਸੰਗਰੂਰ/ਛਾਜਲੀ 9 ਜੂਨ (ਕੁਲਵੰਤ ਛਾਜਲੀ) ਸ੍ਰੋਮਣੀ ਗੁੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿਤਸਰ ਵੱਲੋ ਬਾਬਾ ਗੰਗਾ ਸਿੰਘ ਪਬਲਿਕ ਸਕੂਲ (ਲੜਕੀਆ) ਛਾਜਲੀ ਦੀ ਬਿਲਡਿੰਗ ਦਾ ਨੀਂਹ ਪੱਥਰ 2004 ਵਿੱਚ ਰੱਖਿਆ ਗਿਆ ਸੀ।ਕਮੇਟੀ ਦੀ ਲਗਭਗ 50 ਏਕੜ ਜਮੀਨ ਦੀ ਬੋਲੀ ਹਰ ਸਾਲ ਕਰਕੇ ਪੈਸੇ ਆਪਣੇ ਖਾਤੇ ਚ`ਜਮਾਂ ਹੋ ਜਾਂਦੇ ਹਨ।ਪਰ ਏਸ ਵਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਇਕਾਈ ਛਾਜਲੀ ਨੇ ਲੋਕਾ ਨੂੰ ਲਾਮਬੰਦ ਕਰਕੇ ਇਸ ਵਾਰੀ ਜਮੀਨ ਦੀ ਬੋਲੀ ਨੂੰ ਕਰਨ ਤੋ ਚਾਰ ਵਾਰ ਰੋਕ ਕਮੇਟੀ ਨੂੰ ਸਕੂਲ ਚਾਲੂ ਕਰਨ ਲਈ ਮਜਬੂਰ ਕਰ ਦਿੱਤਾ।ਅੱਜ ਸਕੂਲ ਦਾ ਤੀਜੀ ਵਾਰ ਨਾਂ ਬਦਲ ਕੇ ਸ੍ਰੀ ਗੁਰੂ ਤੇਗ ਬਹਾਦੁਰ ਸਕੂਲ ਦਾ ਮਹੂਰਤ ਕਰਨ ਲਈ ਸ੍ਰੋ.ਗੁ.ਪ.ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਮੈਂਬਰ ਰਾਜ ਸਭਾ ਸ: ਸੁਖਦੇਵ ਸਿੰਘ ਢੀਡਸਾਂ ਨੇ ਪਹੁੰਚਣਾ ਸੀ ਪਰ ਲੋਕ ਹੈਰਾਨ ਰਹਿ ਗਏ ਜਦੋ ਦੋਹਾਂ ਲੀਡਰਾ ਦੀ ਬਜਾਏ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਤੇ ਕਮੇਟੀ ਦੇ ਅੈਜੂਕੇਸ਼ਨ ਬੋਰਡ ਦੀ ਡਿਪਟੀ ਡਾਇਰੈਕਟਰ ਬੀਬੀ ਹਰਜੀਤ ਕੌਰ ਨੇ ਮਹੂਰਤ ਕੀਤਾ।ਬੀਬੀ ਹਰਜੀਤ ਕੌਰ ਨੇ ਪਹੁੰਚੀਆ ਸੰਗਤਾਂ ਨੂੰ ਸਬੋਧਨ ਕਰਦਿਆ ਕਿਹਾ ਕੀ ਸਕੂਲ ਦਾ ਸਟਾਫ ਸਾਡੇ ਨਾਲ ਆਇਆ ਹੋਇਆ ਹੈ ਤੁਸੀਂ ਵੱਧ ਤੋ ਵੱਧ ਆਪਣੇ ਬੱਚਿਆ ਦੇ ਦਾਖਲੇ ਕਰਾਓ ਕਿਉਕਿ ਸਕੂਲ ਅੱਜ ਤੋ ਚਾਲੂ ਹੋ ਚੁੱਕਾ ਹੈ।

ਸੰਸਦੀ ਸਕੱਤਰ ਬਲਵੀਰ ਸਿੰਘ ਘੁੰਨਸ ਨੇ ਲੋਕਾ ਨੂੰ ਵਿਸ਼ਵਾਸ ਦਵਾਇਆ ਕਿ ਤੁਸੀਂ ਸਕੂਲ `ਚ ਬੱਚਿਆ ਦੀ ਗਿਣਤੀ ਪੂਰੀ ਕਰੋ ਇਸ ਸਕੂਲ ਨੂੰ ਜਲਦੀ ਹੀ ਅਪ੍ਰਗੇਡ ਕਰਕੇ ਕਾਲਜ ਬਣਾ ਦਿੱਤਾ ਜਾਵੇਗਾ ਅਤੇ ਹਲਕਾ ਦਿੜਬਾ ਅੰਦਰ ਹੋਰ ਵੀ ਕਈ ਲੜਕੀਆ ਦੇ ਸਕੂਲ ਕਾਲਜ ਖੋਲੇ ਜਾਣਗੇ।ਏਸ ਤੋ ਬਿਨਾਂ ਗੁਰਚਰਨ ਸਿੰਘ ਬਚੀ ਪ੍ਰਬੰਧਕ ਬਿਜਲੀ ਬੋਰਡ,ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ ਅੰਤ੍ਰਰਿੰਗ ਕਮੇਟੀ,ਤੇਜਾ ਸਿੰਘ ਕਮਾਲਪੁਰ ਜਿਲਾ ਪ੍ਰਧਾਨ ਸ੍ਰੋ.ਅ.ਦ ਬ,ਹਰਦੇਵ ਸਿੰਘ ਰੋਗਲਾ, ਨੇ ਵੀ ਸਬੋਧਨ ਕੀਤਾ।ਇਸ ਮੌਕੇ ਉਪਿੰਦਰ ਸਿੰਘ ਹਨੀ ਚੇਅਰਮੈਨ,ਬਲਦੇਵ ਸਿੰਘ ਲੋਕਲ ਗੁ.ਪ.ਕਮੇਟੀ, ਹਰਨੇਕ ਪੂਨੀਆ,ਸਤਿਗੁਰ ਸਿੰਘ ਲਾਹੜ ਜਿਲਾ ਯੂਥ ਮੀਤ ਪ੍ਰਧਾਨ, ਪਰਮਜੀਤ ਸਿੰਘ ਨੰਬਰਦਾਰ,ਰਾਜਾ ਸਿੰਘ ਸਹਾਰਨ,ਜਥੇਦਾਰ ਭਰਭੂਰ ਸਿੰਘ, ਅਧਿਕਾਰਤ ਪੰਚ ਰਜਨੀ ਬਾਂਸਲ ਮਹੇਸ਼ ਬਾਂਸਲ,ਮਨਜੀਤ ਸਿੰਘ,ਵਿਕਰਮਜੀਤ ਵਿੱਕੀ,ਦਰਵਾਰਾ ਸਿੰਘ,ਸਵ:ਮਿੰਦਰ ਸਿੰਘ ਪਤਨੀ ਬੀਬੀ ਜਸਵੰਤ ਕੌਰ ਵੀ ਹਾਜਰ ਸੀ।

Share Button

Leave a Reply

Your email address will not be published. Required fields are marked *