ਬਹੁਤ ਜ਼ਿਆਦਾ ਪ੍ਰਸੰਸਾ ਕਰਨ ਵਲਿਆ ਤੋਂ ਬਚੋ

ss1

ਬਹੁਤ ਜ਼ਿਆਦਾ ਪ੍ਰਸੰਸਾ ਕਰਨ ਵਲਿਆ ਤੋਂ ਬਚੋ
-ਸਤਵਿੰਦਰ ਕੌਰ ਸੱਤੀ ( ਕੈਲਗਰੀ )-

1 ਮੂਰਖ ਨਾਲ ਬਹਿਸ ਕਰਨ ਨਾਲੋਂ ਚੁਪ ਭਲੀ ਹੈ।
2 ਦੋਸਤ ਦੀ ਲੋੜ ਸਮੇਂ ਮਦਦ, ਖੁੱਸ਼ੀ ਵਿੱਚ ਨਾਲ ਮੁਸਕਰਾਓ।
3 ਦੂਜਿਆ ਨਾਲ ਉਹੀ ਵਰਤਾਓ ਕਰੋਂ। ਜੋ ਤੁਸੀਂ ਆਪਣੇ ਨਾਲ ਚਹੁੰਦੇ ਹੋ।
4 ਕਿਸੇ ਦੀ ਗਰੀਬੀ, ਮਜ਼ਬੂਰੀ ਦਾ ਮਜ਼ਾਕ ਨਾ ਉਡਾਓ।
5 ਕਿਸੇ ਦਾ ਭਲਾ ਕਰਕੇ ਭੁੱਲਾ ਦੇਵੋ।
6 ਮਾਇਆ ਦਾ ਮਾਣ ਨਾ ਕਰੋ। ਇਹ ਕਿਸੇ ਦੀ ਮਿੱਤ ਨਹੀਂ।
7 ਚੰਗ੍ਹੀਆਂ ਕਿਤਾਬਾਂ ਪੜੋ। ਲੱਚਰ ਗੀਤ, ਸਗੀਤ, ਫਿਲਮਾ ਤੋਂ ਬਚੋ।
8 ਜਾਨ ਹੈ, ਤਾਂ ਜਹਾਨ ਹੈ। ਸੇਹਿਤ ਦਾ ਪੂਰਾ ਧਿਆਨ ਰੱਖੋ।
9 ਕਿਸੇ ਦੂਜੇ ਦੇ ਵਿਚਾਰਾਂ ਨੂੰ ਤੁਸੀਂ ਨਹੀਂ ਬਦਲ ਸਕਦੇ।
10 ਜੋ ਇੱਕ ਵਾਰ ਬੰਦੇ ਵਿੱਚ ਘਰ ਕਰ ਜਾਣ, ਆਦਤਾਂ ਕਦੇ ਵੀ ਨਹੀਂ ਬਦਲਦੀਆ।
11 ਇਰਖਾ ਕਰਨ ਵਾਲਿਆ ਤੋਂ ਬੱਚੋ। ਕਿਤੇ ਤੁਹਾਨੂੰ ਵੀ ਲਾਗ ਨਾ ਲੱਗ ਜਾਵੇ।
12 ਹੋ ਸਕੇ ਕਿਸੇ ਨੂੰ ਵੀ ਦੁਸ਼ਮਣ ਨਾ ਸੱਮਝੋ। ਦੋਸਤਾ ਦੇ ਨਾਲ ਦੁਸ਼ਮਣਾ ਨੂੰ ਵੀ ਚੇਤੇ ਰੱਖੋ।
13 ਦੁਸ਼ਮਣ ਨੂੰ ਹਮੇਸ਼ਾ ਤਾਕਤ ਵਾਰ ਸਮਝੋ।
14 ਪਹਿਲਾ ਦੂਜੇ ਉਤੇ ਵਾਰ ਨਾ ਕਰੋ। ਕੋਈ ਦੂਜਾ ਵਾਰ ਕਰੇ ਜਰੂਰ ਰੋਕੋ।
15 ਨਫ਼ਰਤ ਨੂੰ ਪਿਆਰ ਵਿੱਚ ਬੱਦਲਣ ਦੀ ਕੋਸ਼ਸ਼ ਕਰੋ।
16 ਬੱਦਲਾ ਲੈਣਾ ਕਿਸੇ ਵੀ ਮਸ਼ਕਲ ਦਾ ਹੱਲ ਨਹੀਂ ਹੈ।
17 ਵੱਡਿਆ ਦਾ ਸਤਿਕਾਰ ਕਰੋ। ਵੱਡੇ ਵੀ ਛੋਟਿਆ ਨੂੰ ਇੱਜ਼ਤ ਦੇਣ।
18 ਦੂਜਿਆ ਦੀ ਚਰਚਾ ਨਾ ਕਰੋ। ਦੂਜਿਆ ਦੀਆਂ ਬੁਰਆਈਆਂ ਨਾ ਚਿਤਾਰੋ।
19 ਕਿਸੇ ਨੂੰ ਮੁਆਫ਼ ਕਰਨਾ, ਬਹੁਤ ਵੱਡੀ ਬਹਾਦਰੀ ਹੈ।
20 ਧਰਮਿਕ ਤੇ ਚੰਗ੍ਹੇ ਲੋਕਾਂ ਦੀ ਸੰਗਤ ਕਰੋ।
21 ਚੁਗਲ ਖੋਰ ਤੇ ਨਿੰਦਕ ਤੋਂ ਬਚੋ।
22 ਨਾ ਬੁਰਾ ਕਰੋ, ਨਾ ਬੁਰਾ ਸੋਚੋ, ਨਾ ਬੁਰਾ ਸੁਣੋ।
23 ਜੁਲਮ ਕਰਨਾ ਤੇ ਜੁਲਮ ਸਹਿਣਾ ਮੂਰਖਤਾ ਤੇ ਕਇਰਤਾ ਹੈ।
25 ਹਰ ਇੱਕ ਦੇ ਵਿਚਾਰ ਮੇਲ ਨਹੀਂ ਖਾਂਦੇ।
26 ਕਈ ਵਾਰ ਅੱਖੀ ਦੇਖਿਆ ਵੀ ਸੱਚ ਨਹੀਂ ਹੁੰਦਾ।
27 ਸ਼ੱਕ ਇੱਕ ਬਿਮਾਰੀ ਹੈ, ਚਿੰਤਾਂ ਅੱਗ ਹੈ।
28 ਆਪਣੇ ਫੈਸਲੇ ਆਪ ਕਰੋ।
29 ਤਲਾਕ ਮੁਸੀਬਤਾ ਦਾ ਦੂਜਾ ਨਾਂਮ ਹੈ।
30 ਸਾਫ਼ ਸੁਥਰੇ ਰਹਿੱਣਾ ਹੁੰਨਰ ਹੈ।
31 ਦੂਜਿਆ ਦਾ ਹੱਕ ਨਾ ਮਾਰੋ। ਦੂਜਿਆ ਦੇ ਕੰਮ ਆਵੋ।
32 ਇਮਾਨਦਾਰ ਬਣੋ। ਆਲਸ ਤੋਂ ਬੱਚੋ। ਹਮੇਸ਼ਾਂ ਆਪ ਨੂੰ ਕੰਮ ਵਿੱਚ ਰੁਜਾਈ ਰੱਖੋ। ਕੰਮ ਨੂੰ ਛੇਤੀ ਤੇ ਸਫ਼ਾਈ ਨਾਲ ਸਿਰੇ ਚਾੜੋ।
33 ਮੇਨਤੀ ਬੰਦੇ ਲਈ ਕੋਈ ਘਾਟਾ ਨਹੀਂ।
34 ਚੰਗ੍ਹੀਆਂ ਯਾਦਾਂ ਯਾਦ ਕਰਕੇ ਖੁੱਸ਼ ਰਹੋ। ਮਾੜਾਂ ਸਮਾਂ ਭਲਾਉਣ ਦੀ ਕੋਸਸ਼ ਕਰੋ।
35 ਧੋਖੇਬਾਜ ਉਤੇ ਜ਼ਕੀਨ ਨਾ ਕਰੋ। ਹੋ ਸਕੇ ਆਪਣਾ ਕੰਮ ਦੂਜਿਆ ਉਤੇ ਨਾ ਛੱਡੋ।

Share Button

Leave a Reply

Your email address will not be published. Required fields are marked *