ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. May 26th, 2020

ਬਹੁਤ ਲਾਭਦਾਇਕ ਹੈ ਖਿਚੜੀ

ਬਹੁਤ ਲਾਭਦਾਇਕ ਹੈ ਖਿਚੜੀ

ਗਰਮੀ ਦੀ ਵਜ੍ਹਾ ਨਾਲ ਕਈ ਵਾਰ ਹਲਕਾ-ਫੁਲਕਾ ਖਾਣ ਦਾ ਮਨ ਕਰਦਾ ਹੈ। ਅਜਿਹੇ ਵਿਚ ਜ਼ਿਆਦਾਤਰ ਲੋਕ ਖਿਚੜੀ ਖਾਂਦੇ ਹਨ। ਇਹ ਹੈਲਦੀ ਹੋਣ ਦੇ ਨਾਲ-ਨਾਲ ਸੁਆਦ ਵੀ ਹੁੰਦੀ ਹੈ।ਤੁਸੀਂ ਵੀ ਜਦੋਂ ਬਿਮਾਰੀ ਹੁੰਦੇ ਹੋ ਤਾਂ ਡਾਕਟਰ ਤੁਹਾਨੂੰ ਖਿਚੜੀ ਖਾਣ ਦੀ ਸਲਾਹ ਦਿੰਦਾ ਹੈ ਕਿਉਂਕਿ ਇਹ ਜਲਦੀ ਹਜ਼ਮ ਹੋ ਜਾਂਦੀ ਹੈ ਅਤੇ ਇਸ ਨਾਲ ਕੋਈ ਨੁਕਸਾਨ ਨਹੀਂ ਹੁੰਦਾ।

ਜ਼ਿਆਦਾ ਤਰ ਤੁਸੀਂ ਵੀ ਇਹ ਦੇਖਿਆ ਹੋਵੇਗਾ ਖਿਚੜੀ ‘ਚ ਤੇਜ਼ ਮਸਾਲਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਇਸ ‘ਚ ਜ਼ਿਆਦਾ ਤੇਲ, ਘਿਉ ਦੀ ਵਰਤੋਂ ਹੁੰਦੀ ਹੈ। ਜੇਕਰ ਤੁਹਾਡਾ ਪਾਚਨ ਤੰਤਰ ਕਮਜ਼ੋਰ ਹੈ ਤਾਂ ਖਿਚੜੀ ਤੁਹਾਡੇ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੈ।ਸਰੀਰ ਨੂੰ ਬੀਮਾਰੀਆਂ ਤੋਂ ਦੂਰ ਰੱਖਦੀ ਹੈ।

ਖਿਚੜੀ ਦੀ ਨਿਯਮਿਤ ਵਰਤੋਂ ਨਾਲ ਪਿੱਤ ਅਤੇ ਕਫ ਵਰਗੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਖਿਚੜੀ ਸਰੀਰ ਨੂੰ ਊਰਜਾ ਦੇਣ ਦਾ ਕੰਮ ਕਰਦੀ ਹੈ। ਖਿਚੜੀ ਕਾਰਬੋਹਾਈਡ੍ਰੇਟ, ਵਿਟਾਮਿਨ, ਕੈਲਸ਼ੀਅਮ, ਫਾਈਬਰਸ, ਮੈਗਨੀਸ਼ੀਅਮ, ਪੋਟਾਸ਼ੀਅਮ ਅਤੇ ਫਾਸਫੋਰਸ ਦੇ ਗੁਣਾਂ ਨਾਲ ਭਰਪੂਰ ਹੁੰਦੀ ਹੈ।

ਖਿਚੜੀ ਨੂੰ ਤੁਸੀਂ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ‘ਚ ਮਿਲਾ ਕੇ ਇਸ ਦੇ ਪੋਸ਼ਕ ਗੁਣਾਂ ਨੂੰ ਹੋਰ ਵੀ ਵਧਾ ਸਕਦੇ ਹੋ। ਇਸ ਨਾਲ ਸਭ ਤੋਂ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਇਸ ਨੂੰ ਖਾਣ ਨਾਲ ਭਰ ਨਹੀਂ ਵੱਧਦਾ । ਇਸ ਨੂੰ ਖਾਣ ਨਾਲ ਵਧਿਆ ਪੇਟ ਵੀ ਘੱਟ ਜਾਂਦਾ ਹੈ। ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਇਮਿਊਨ ਸਿਸਟਮ ਲਈ ਵਧੀਆ ਹੁੰਦੀ ਹੈ। ਇਹ ਤੁਹਾਡੇ ਇਮਿਊਨ ਸਿਸਟਮ ਨੂੰ ਬੂਸਟ ਕਰਨ ਦਾ ਕੰਮ ਵੀ ਕਰਦੀ ਹੈ।ਇਸ ਲਈ ਸਾਨੂੰ ਇੱਕ ਦਿਨ ਦੇ ਇੱਕ ਸਮੇਂ ਜ਼ਰੂਰ ਖਿਚੜੀ ਦਾ ਸੇਵਨ ਕਰਨਾ ਚਾਹੀਦਾ ਹੈ ।

Leave a Reply

Your email address will not be published. Required fields are marked *

%d bloggers like this: