Sat. Aug 17th, 2019

ਬਹੁਤ ਫਾਇਦੇਮੰਦ ਹੈ ਪਪੀਤੇ ਦੇ ਪੱਤੇ ਦਾ ਜੂਸ

ਬਹੁਤ ਫਾਇਦੇਮੰਦ ਹੈ ਪਪੀਤੇ ਦੇ ਪੱਤੇ ਦਾ ਜੂਸ

ਮੀਂਹ ਦੇ ਮੌਸਮ ‘ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ ਪਰ ਇਸ ਵਿੱਚ ਡੇਂਗੂ ਸਭ ਤੋਂ ਜ਼ਿਆਦਾ ਖਤਰਨਾਕ ਹੈ। ਡੇਂਗੂ ਬੁਖਾਰ ਹੋਣ ‘ਤੇ ਸਿਰ ਦਰਦ, ਉਲਟੀ ਅਤੇ ਅੱਖਾਂ ਵਿਚ ਦਰਦ ਵਰਗੀ ਸ਼ਿਕਾਇਤ ਹੋਣ ਲੱਗਦੀ ਹੈ। ਜਦੋਂ ਇਹ ਬਿਮਾਰੀ ਗੰਭੀਰ ਹਾਲਤ ਵਿੱਚ ਪਹੁੰਚ ਜਾਂਦੀ ਹੈ ਤਾਂ ਪੇਟ ਦਰਦ ਤੇ ਥਕਾਵਟ ਜਿਹੇ ਲੱਛਣ ਦਿਖਾਈ ਦੇਣ ਲੱਗਦੇ ਹਨ।

ਪਪੀਤਾ ਖਾਣ ਨਾਲ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਇਲਾਜ਼ ਹੋ ਜਾਂਦਾ ਹੈ। ਪਪੀਤੇ ਦੇ ਪੱਤੇ ਦਾ ਜੂਸ ਡੇਂਗੂ ਬੁਖਾਰ ਨੂੰ ਠੀਕ ਕਰਨ ਵਿੱਚ ਸਹਾਇਕ ਹੁੰਦਾ ਹੈ। ਪਪੀਤੇ ਦਾ ਪੱਤਾ ਕਾਫ਼ੀ ਲਾਭਦਾਇਕ ਹੁੰਦਾ ਹੈ।

ਇਸ ਵਿੱਚ ਵਿਟਾਮਿਨ – ਸੀ ਅਤੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ, ਜੋ ਕਿ ਇੰਮੀਊਨ ਸਿਸਟਮ ਨੂੰ ਬਿਹਤਰ ਕਰਨ ਵਿੱਚ ਮਦਦ ਕਰਦੇ ਹਨ। ਡੇਂਗੂ ਬੁਖਾਰ ਤੋਂ ਪ੍ਰੇਸ਼ਾਨ ਵਿਅਕਤੀ ਦੇ ਸਾਰੇ ਮਾਮਲੇ ਵਿੱਚ ਪਲੇਟਲੈਟਸ ਡਾਊਨ ਹੋ ਜਾਂਦੇ ਹਨ ਅਜਿਹੀ ਹਾਲਤ ਵਿੱਚ ਤਾਂ ਪਪੀਤੇ ਦਾ ਪੱਤਾ ਬਲੱਡ ਪਲੇਟਲੈਟਸ ‘ਚ ਸੁਧਾਰ ਕਰਨ ਵਿੱਚ ਬਹੁਤ ਮਦਦ ਕਰਦਾ ਹੈ।

ਪਪੀਤੇ ਦੇ ਪੱਤੇ ਨੂੰ ਪੀਸ ਕੇ ਉਸਦਾ ਜੂਸ ਕੱਢੋ। ਇਸਦੇ ਬਾਅਦ ਇਸਦਾ ਦਿਨ ਵਿੱਚ 2 – 3 ਵਾਰ ਸੇਵਨ ਕਰੋ। ਇਹ ਇੱਕ ਵਾਰ ਵਿੱਚ 2 ਚਮਚ ਤੱਕ ਪੀਣਾ ਚਾਹੀਦਾ ਹੈ। ਇਸਦੇ ਕੌੜੇਪਨ ਨੂੰ ਦੂਰ ਕਰਨ ਲਈ ਇਸ ਵਿੱਚ ਸ਼ਹਿਦ ਅਤੇ ਫਲਾਂ ਦੇ ਜੂਸ ਨੂੰ ਮਿਲਾਇਆ ਜਾ ਸਕਦਾ ਹੈ। ਇਹ ਡੇਂਗੂ ਬੁਖਾਰ ਨੂੰ ਦੂਰ ਕਰਨ ‘ਚ ਮਦਦਗਾਰ ਸਾਬਤ ਹੋਵੇਗਾ।

Leave a Reply

Your email address will not be published. Required fields are marked *

%d bloggers like this: