ਬਹੁਜਨ ਸਮਾਜ ਪਾਰਟੀ ਨੇ ਹਲਕਾ ਵਿਧਾਇਕ ਦਾ ਪੁਤਲਾ ਫੂਕਿਆ

ss1

ਬਹੁਜਨ ਸਮਾਜ ਪਾਰਟੀ ਨੇ ਹਲਕਾ ਵਿਧਾਇਕ ਦਾ ਪੁਤਲਾ ਫੂਕਿਆ

ਭਿੱਖੀਵਿੰਡ 8 ਅਗਸਤ (ਹਰਜਿੰਦਰ ਸਿੰਘ ਗੋਲ੍ਹਣ)-ਸੰਵਿਧਾਨ ਦੇ ਨਿਰਮਾਤਾ ਡਾ: ਬੀ.ਆਰ ਅੰਬੇਦਕਰ ਖਿਲਾਫ ਇਤਰਾਜਯੋਗ ਅਪਸ਼ਬਦ ਬੋਲਣ ਵਾਲੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਦਾ ਭਿੱਖੀਵਿੰਡ ਦੇ ਮੇਂਨ ਚੌਕ ਵਿਖੇ ਬਹੁਜਨ ਸਮਾਜ ਪਾਰਟੀ ਵੱਲੋਂ ਜਿਲ੍ਹਾ ਪ੍ਰਧਾਨ ਜਗਤਾਰ ਸਿੰਘ ਖਵਾਸਪੁਰ ਦੀ ਅਗਵਾਈ ਹੇਠ ਪੁਤਲਾ ਫੂਕ ਕੇ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ। ਇਸ ਸਮੇਂ ਸ੍ਰੀ ਰੋਹਿਤ ਖੋਖਰ ਜੋਨ ਇੰਚਾਰਜ ਜਲੰਧਰ, ਜਿਲ੍ਹਾ ਪ੍ਰਧਾਨ ਜਗਤਾਰ ਸਿੰਘ ਖਵਾਸਪੁਰ ਨੇ ਲੋਕਾਂ ਦੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਹਨਾਂ ਮੰਨੂਵਾਦੀ ਸਰਕਾਰਾਂ ਨੇ ਦਲਿਤ ਵਰਗ ਤੇ ਪੱਛੜੇ ਸਮਾਜ ਦੇ ਲੋਕਾਂ ਨੂੰ ਆਪਣੇ ਸਵਾਰਥਾਂ ਲਈ ਵਰਤਿਆ ਹੈ ਅਤੇ ਹੱਕ ਮੰਗਦੇ ਪੱਛੜੇ ਸਮਾਜ ਤੇ ਦਲਿਤ ਵਰਗ ‘ਤੇ ਰੱਜ ਕੇ ਅੱਤਿਆਚਾਰ ਕੀਤਾ ਹੈ, ਜੋ ਕੇਂਦਰ ਤੇ ਸੂਬਾ ਸਰਕਾਰ ਦੀ ਘਟੀਆ ਸੋਚ ਦੀ ਅਹਿਮ ਨਿਸ਼ਾਨੀ ਹੈ। ਉਹਨਾਂ ਨੇ ਕਿਹਾ ਕਿ ਦੇਸ਼ ਭਾਰਤ ਤੇ ਸੂਬਾ ਪੰਜਾਬ ‘ਤੇ ਰਾਜ ਕਰਨ ਵਾਲੀਆਂ ਪਾਰਟੀਆਂ ਅਕਾਲੀ-ਭਾਜਪਾ, ਕਾਂਗਰਸ ਦੇ ਲੀਡਰਾਂ ਨੇ ਵਿਕਾਸ ਕਰਨ ਦੀ ਬਜਾਏ ਵਿਨਾਸ਼ ਕਰਕੇ ਰੱਖ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਅੱਜ ਦੇਸ਼ ਵਿੱਚ ਜਿਥੇ ਬੇਰੋਜਗਾਰੀ, ਰਿਸ਼ਵਤਖੋਰੀ, ਨਸ਼ਿਆਂ ਦਾ ਬੋਲਬਾਲਾ ਹੈ, ਉਥੇ ਸਿੱਖਿਆ, ਸਿਹਤ ਸੇਵਾਵਾਂ, ਨੌਕਰੀਆਂ ਤੋਂ ਲੋਕ ਵਾਂਝੇ ਫਿਰ ਰਹੇ ਹਨ, ਜਦੋਂ ਕਿ ਸਿਆਸੀ ਲੀਡਰ ਜਨਤਾ ਨੂੰ ਚਿੱਟੇ ਦਿਨ ਲੁੱਟ ਰਹੇ ਹਨ। ਉਹਨਾਂ ਨੇ ਡਾ:ਅੰਬੇਦਕਰ ਖਿਲਾਫ ਬੋਲਣ ਵਾਲੇ ਵਿਧਾਇਕ ਵਿਰਸਾ ਸਿੰਘ ਵਲਟੋਟਾ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਜੋ ਲੋਕ ਬਾਬਾ ਸਾਹਿਬ ਅੰਬੇਦਕਰ ਦੇ ਖਿਲਾਫ ਬੋਲਦੇ ਹਨ, ਉਹ ਪਾਪਾਂ ਦੇ ਭਾਗੀ ਹਨ। ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਲੋਕ ਵਿਰੋਧੀ ਦੱਸਿਆ। ਇਸ ਸਮੇਂ ਕੁਲਵਿੰਦਰ ਸਿੰਘ, ਬਖਸੀਸ ਸਿੰਘ ਕੋਟ, ਸਰਵਨ ਸਿੰਘ ਰਸੂਲਪੁਰ, ਗੁਰਮੁਖ ਸਿੰਘ ਕਲਸੀਆਂ, ਰਣਜੀਤ ਸਿੰਘ ਉਬੋਕੇ, ਜਗਤਾਰ ਸਿੰਘ, ਜੋਗਿੰਦਰ ਸਿੰਘ ਮੱਲੀਆਂ, ਅਵਤਾਰ ਸਿੰਘ, ਬਰਖਾ ਸਿੰਘ, ਦੇਸਾ ਸਿੰਘ ਕੈਰੋਂ, ਲਾਭ ਸਿੰਘ ਡੱਲ, ਬਿੱਲਾ ਸੁਰਸਿੰਘ, ਤਰਸੇਮ ਸਿੰਘ, ਚਰਨ ਸਿੰਘ, ਸਵਰਨ ਸਿੰਘ ਫੋਜੀ, ਬਲਕਾਰ ਸਿੰਘ ਸਰਹਾਲੀ, ਜਗਤਾਰ ਸਿੰਘ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *