ਬਹੁਜਨ ਸਮਾਜ ਪਾਰਟੀ ਨੇ ਦਿੱਤਾ ਵਿਸ਼ਾਲ ਧਰਨਾ ਤੇ ਰੋਸ ਰੈਲੀ ਕੀਤੀ

ss1

ਬਹੁਜਨ ਸਮਾਜ ਪਾਰਟੀ ਨੇ ਦਿੱਤਾ ਵਿਸ਼ਾਲ ਧਰਨਾ ਤੇ ਰੋਸ ਰੈਲੀ ਕੀਤੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਲਟੋਹਾ ਦੇ ਪੁਤਲੇ ਫੂਕ ਕੇ ਪਿੱਟ ਸਿਆਪਾ ਵੀ ਕੀਤਾ
ਜੇਕਰ ਅਕਾਲੀ ਤੇ ਭਾਜਪਾ ਆਗੂ ਆਪਣੇ ਦਾਇਰੇ ਵਿਚ ਨਾ ਰਹੇ ਤਾ ਅਸੀ ਵੀ ਉਸੀ ਭਾਸ਼ਾ ਵਿਚ ਜੁਆਬ ਦੇਣ ਲਈ ਮਜਬੂਰ ਹੋਵਾਂਗੇ-: ਨਿਰਮਲ ਸਿੰਘ ਸੁਮਨ

18-41 (2)ਸ਼੍ਰੀ ਅਨੰਦਪੁਰ ਸਾਹਿਬ, 8 ਅਗਸਤ (ਦਵਿੰਦਰਪਾਲ ਸਿੰਘ/ ਅੰਕੁਸ਼): ਬਹੁਜਨ ਸਮਾਜ ਪਾਰਟੀ ਵਲੋਂ ਅੱਜ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਰੋਸ ਧਰਨਾ ਤੇ ਰੈਲੀ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਲਟੋਹਾ ਦੇ ਪੁਤਲੇ ਫੂਕ ਕੇ ਪਿੱਟ ਸਿਆਪਾ ਕੀਤਾ ਗਿਆ। ਸਥਾਨਕ ਵੀ ਆਈ ਪੀ ਪਾਰਕਿੰਗ ਵਿਖੇ ਦਿਤੇ ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਮੰਡਲ ਇੰਚਾਰਜ ਨਿਰਮਲ ਸਿੰਘ ਸੁਮਨ ਨੇ ਕਿਹਾ ਕਿ ਅੱਜ ਭਾਰਤ ਵਿਚ ਦਲਿਤਾਂ ਨੂੰ ਲੁਟਿਆ ਤੇ ਕੁਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵਲੋਂ ਦਲਿਤਾਂ ਨੂੰ ਮਾਣ ਸਨਮਾਨ ਦੇਣ ਦੀ ਥਾਂ ਉਨ੍ਹਾਂ ਨੂੰ ਬੇਇਜਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦੱਲ ਦੇ ਸੰਸਦੀ ਸਕੱਤਰ ਵਿਰਸਾ ਸਿੰਘ ਵਲਟੋਹਾ ਵਲੋਂ ਭਾਰਤ ਦੇ ਸੰਵਿਧਾਨ ਦੇ ਰਚੇਤਾ ਡਾ:ਬੀ ਆਰ ਅੰਬੇਦਕਰ ਬਾਰੇ ਭੱਦੀ ਟਿੱਪਣੀ ਕੀਤੀ ਜਿਸ ਕਰਕੇ ਸਮੂੰਹ ਦਲਿਤ ਭਾਈਚਾਰੇ ਵਿਚ ਰੋਸ ਦੀ ਭਾਵਨਾ ਫੈਲੀ ਹੋਈ ਹੈ। ਸੁਮਨ ਨੇ ਸਖਤ ਲਹਿਜੇ ਵਿਚ ਕਿਹਾ ਕਿ ਜੇਕਰ ਅਕਾਲੀ ਤੇ ਭਾਜਪਾ ਆਗੂ ਆਪਣੇ ਦਾਇਰੇ ਵਿਚ ਨਾ ਰਹੇ ਤਾ ਅਸੀ ਵੀ ਉਸੀ ਭਾਸ਼ਾ ਵਿਚ ਜੁਆਬ ਦੇਣ ਲਈ ਮਜਬੂਰ ਹੋਵਾਂਗੇ। ਇਸ ਧਰਨੇ ਵਿਚ ਮੁੱਖ ਮਹਿਮਾਨ ਦੇ ਤੋਰ ਤੇ ਰਾਜਾ ਰਾਜਿੰਦਰ ਸਿੰਘ ਨਨਹੇੜੀਆਂ ਸ਼ਾਮਲ ਹੋਏ ਜਿਨਾ ਨੇ ਭਾਜਪਾ ਤੇ ਅਕਾਲੀ ਆਗੂਆਂ ਦੇ ਵਤੀਰੇ ਦੀ ਸਖਤ ਨਿੰਦਾ ਕੀਤੀ। ਵੀਆਈਪੀ ਪਾਰਕਿੰਗ ਤੋ ਵਿਸ਼ਾਲ ਜਲੂਸ ਸ਼ੁਰੂ ਹੋਇਆ ਜੋ ਚੋਈ ਬਜਾਰ, ਮੇਨ ਬਜਾਰ, ਕਲਗੀਧਰ ਮਾਰਕੀਟ ਤੋ ਹੁੰਦਾ ਹੋਇਆ ਭਗਤ ਰਵੀਦਾਸ ਚੌਂਕ ਵਿਖੇ ਪੁੱਜਾ ਜਿਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦਇਆ ਸ਼ੰਕਰ, ਵਿਰਸਾ ਸਿੰਘ ਵਲਟੋਹਾ ਖਿਲਾਫ ਸਖਤ ਨਾਅਰੇਬਾਜੀ ਕੀਤੀ ਅਤੇ ਉਨ੍ਹਾਂ ਦੇ ਪੁਤਲੇ ਫੂਕੇੇੇੇ। ਇਸ ਮੋਕੇ ਕੁਲਦੀਪ ਸਿੰਘ ਘਨੋਲੀ, ਮੱਖਣ ਸਿੰਘ ਸੁਰਤਾਪੁਰ, ਸੁਰਮੁਖ ਸਿੰਘ, ਭਾਗ ਸਿੰਘ, ਨਰਿੰਦਰ ਸਿੰਘ ਦਸਗਰਾਈ, ਸ਼ਸ਼ੀ ਪੁਆਰ, ਰਤਨ ਚੰਦ ਮਜਾਰਾ, ਡਾ:ਮਨਦੀਪ ਸਿੰਘ, ਜੀਤ ਸਿੰਘ ਲੋਦੀਪੁਰ, ਪ੍ਰਕਾਸ਼ ਸਿੰਘ, ਰਾਜ ਕੁਮਾਰ, ਗੁਲਦੀਪ ਚੰਦ, ਜਗਤਾਰ ਸਿੰਘ, ਭਜਨ ਸਿੰਘ ਮਜਾਰਾ, ਮੰਗਤ ਰਾਮ, ਚੰਨਣ ਸਿੰਘ, ਸਰਬਜੀਤ ਸਿੰਘ, ਅਮਰ ਸਿੰਘ, ਰਘਬੀਰ ਸਿੰਘ, ਗੁਰਬਚਨ ਸਿੰਘ, ਆਤਮਾ ਰਾਮ, ਬਲਵੰਤ ਸਿੰਘ, ਗੁਰਬਖਸ਼ ਸਿੰਘ, ਜਗਦੀਸ਼ ਚੰਦ ਆਦਿ ਹਾਜਰ ਸਨ।

Share Button

Leave a Reply

Your email address will not be published. Required fields are marked *