Sun. Apr 21st, 2019

ਬਹਿਲੋ ਖੇਡ ਅਤੇ ਸੱਭਿਆਚਾਰਕ ਕਲੱਬ ਭਗਤਾ ਭਾਈ ਦੀ ਮੀਟਿੰਗ

ਬਹਿਲੋ ਖੇਡ ਅਤੇ ਸੱਭਿਆਚਾਰਕ ਕਲੱਬ ਭਗਤਾ ਭਾਈ ਦੀ ਮੀਟਿੰਗ

ਭਗਤਾ ਭਾਈ ਕਾ 11 ਨਵੰਬਰ (ਸਵਰਨ ਸਿੰਘ ਭਗਤਾ)ਅੱਜ ਬਹਿਲੋ ਖੇਡ ਅਤੇ ਸੱਭਿਆਚਾਰਕ ਕਲੱਬ ਭਗਤਾ ਭਾਈ ਕਾ ਦੀ ਅਹਿਮ ਮੀਟਿੰਗ ਬੁਲਾਈ ਗਈ।ਜਿਸ ਦੀ ਪ੍ਰਧਾਨਗੀ ਕਲੱਬ ਚੇਅਰਮੇਨ ਮਨਜੀਤਇੰਦਰ ਸਿੰਘ ਬਰਾੜ ਅਤੇ ਕਲੱਬ ਪ੍ਰਧਾਨ ਪਰਮਜੀਤ ਸਿੰਘ ਬਿਦਰ ਵੱਲੋਂ ਕੀਤੀ ਗਈ । ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰੈਸ ਸਕੱਤਰ ਮਾਸਟਰ ਜਗਸੀਰ ਸਿੰਘ ਅਤੇ ਮਨੋਜ ਕੁਮਾਰ ਨੇ ਦੱਸਿਆ ਕਿ ਇਸ ਦੌਰਾਨ ਕਲੱਬ ਮੈਂਬਰਾਂ ਵੱਲੋ ਸਾਲਾਨਾ ਖੇਡ ਮੇੇਲੇ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।ਕਲੱਬ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਇਹ ਖੇਡ ਮੇਲਾ ਮਿਤੀ 27/28/29 ਦਸੰਬਰ 2016 ਨੂੰ ਸਮੂਹ ਨਗਰ ਨਿਵਾਸੀ ਅਤੇ ਟ ਞ ਜ਼ ਵੀਰਾਂ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਖੇਡ ਮੈਦਾਨਾਂ ਵਿਖੇ ਕਰਵਾਇਆ ਜਾ ਰਿਹਾ ਹੈੇ । ਇਸ ਸਮੇਂ ਕਲੱਬ ਸਕੱਤਰ ਹਰਿੰਦਰ ਸਿੰਘ ਬਰਾੜ,ਕੈਸ਼ੀਅਰ ਮੱਖਣ ਸਿੰਘ ,ਮਾ ਦਰਸ਼ਨ ਸਿੰਘ ,ਗੁਰਚਰਨ ਸਿੰਘ ,ਅਜੈਬ ਸਿੰਘ, ਪੱਪੂ ਪਰਧਾਨ ,ਹੰਸ ਸੋਹੀ ,ਜਸਮੀਤ ਸਿੰਘ ,ਜਗਮੀਤ ਸਿੰਘ ਘੰਮੀ,ਜੱਸਾ ਕਬੱਡੀ ਸੁਖਮਣ,ਸੁੱਖੀ,ਕੇਵਲ ਕਬੱਡੀ ਖਿਡਾਰੀ, ਸ਼ੰਮਾ ਸਿੱਧੂ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: