Wed. Jul 10th, 2019

ਬਹਿਮਣ ਕੌਰ ਸਿੰਘ ‘ਚ ਸਹੁਰਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਜੀਵਨ ਲੀਲ੍ਹਾ ਸਮਾਪਤ ਕੀਤੀ

ਬਹਿਮਣ ਕੌਰ ਸਿੰਘ ‘ਚ ਸਹੁਰਿਆਂ ਤੋਂ ਤੰਗ ਆ ਕੇ ਨੌਜਵਾਨ ਨੇ ਜੀਵਨ ਲੀਲ੍ਹਾ ਸਮਾਪਤ ਕੀਤੀ
ਪੁਲਿਸ ਨੇ ਮ੍ਰਿਤਕ ਦੀ ਪਤਨੀ, ਸੱਸ, ਸਾਲੇ ਤੇ ਸਹੁਰੇ ਖਿਲਾਫ ਮਾਮਲਾ ਦਰਜ ਕੀਤਾ

ਤਲਵੰਡੀ ਸਾਬੋ, 26 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਬਹਿਮਣ ਕੌਰ ਸਿੰਘ ‘ਚ ਵਿਹੁਅਤਾ ਨੌਜਵਾਨ ਨੇ ਆਪਣੀ ਪਤਨੀ ਤੋਂ ਕਥਿਤ ਤੌਰ ਤੇ ਤੰਗ ਆ ਕੇ ਖੁਦਕੁਸੀ ਕਰ ਲਈ ਹੈ।ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਤੇ ਚਾਚਾ ਮੱਖਣ ਸਿੰਘ ਨੇ ਦੱਸਿਆ ਕਿ ਮੈਂ ਮੇਰੇ ਸਪੁੱਤਰ ਹਰਪ੍ਰੀਤ ਸਿੰਘ ਪੱਪੂ (੨੭) ਦਾ ਵਿਆਹ ਲਗਭਗ ਤਿੰਨ ਸਾਲ ਭੋਖੜਾ ਵਿੱਚ ਹਰਪ੍ਰੀਤ ਕੌਰ ਨਾਲ ਵਿਆਹ ਕੀਤਾ ਸੀ ਜੋ ਅੱਜ ਕੱਲ ਨਿੱਕੋਆਲ (ਹਰਿਆਣਾਂ) ਵਿਖੇ ਰਹਿੰਦੇ ਹਨ ਮ੍ਰਿਤਕ ਦਿਹਾੜੀ ਮਜਦੂਰੀ ਕਰਕੇ ਪੇਟ ਪਾਲਦਾ ਸੀ ਤੇ ਵਿਆਹ ਤੋਂ ਬਾਦ ਉਸਦੇ ਇੱਕ ਲੜਕਾ ਤੇ ਲੜਕੀ ਪੈਦਾ ਹੋਏ ਹਨ ਲਗਭਗ ਪੰਜ-ਛੇ ਮਹੀਨੇ ਪਹਿਲਾਂ ਮੇਰੇ ਲੜਕੇ ਦੇ ਸਹੁਰੇ ਹਰਪ੍ਰੀਤ ਸਿੰਘ ਪੱਪੂ ਦੀ ਕਥਿਤ ਤੌਰ ਤੇ ਕੁੱਟਮਾਰ ਕਰਕੇ ਉਸਦੀ ਪਤਨੀ ਨੂੰ ਆਪਣੇ ਨਾਲ ਲੈ ਗਏ ਤੇ ਉਨ੍ਹਾਂ ਨੇ ਪਹਿਲਾਂ ਮਹਿਲਾ ਮੰਡਲ ਵਿੱਚ ਕੇਸ ਕਰ ਦਿੱਤਾ ਉਪਰੰਤ ਕੋਰਟ ਵਿੱਚ ਖਰਚੇ ਦਾ ਕੇਸ ਕਰ ਦਿੱਤਾ ਤੇ ਬੀਤੇ ਕੱਲ ਉਹ ਕੋਰਟ ਦੀ ਤਾਰੀਕ ਤੋਂ ਆਇਆ ਸੀ ਜਿੱਥੇ ਉਸਦੇ ਸਹੁਰਿਆਂ ਨੇ ਕਥਿਤ ਤੌਰ ਤੇ ਉਸਨੂੰ ਡਰਾਇਆ ਧਮਕਾਇਆ ਸੀ ਜਿਸ ਤੋਂ ਤੰਗ ਆ ਕੇ ਉਸਨੇ ਆਪਣੇ ਘਰ ‘ਚ ਹੀ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਜਿਸਦਾ ਪਤਾ ਉਸਦੇ ਬਾਕੀ ਪ੍ਰਵਾਰਿਕ ਮੈਂਬਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਪਿਡ ਦੇ ਸਰਪੰਚ ਨੰਬਰਦਾਰ ਰਾਜਵੰਤ ਸਿੰਘ ਸਮੇਤ ਪੁਲਿਸ ਨੂੰ ਸੂਚਨਾਂ ਦਿੱਤੀ ਜਿੰਨ੍ਹਾਂ ਉਸਦੀ ਲਾਸ ਨੂੰ ਪੋਸਟ ਮਾਰਟਮ ਲਈ ਤਲਵੰਡੀ ਸਾਬੋ ਦੇ ਹਸਪਤਾਲ ਦੇ ਡੈਡ ਹਾਊਸ ਵਿੱਚ ਰਖਵਾ ਦਿੱਤਾ।ਜਿਸ ਸਬੰਧੀ ਉਨ੍ਹਾਂ ਮ੍ਰਿਤਕ ਦੀ ਮੌਤ ਦੇ ਜਿੰਮੇਵਾਰ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ, ਸਾਲਾ ਗੁਰਪ੍ਰੀਤ ਸਿੰਘ, ਸਹੁਰਾ ਰਾਜ ਸਿੰਘ, ਸੱਸ ਮਨਜੀਤ ਕੌਰ ਖਿਲਾਫ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।ਉਧਰ ਸਹਾਇਕ ਥਾਣੇਦਾਰ ਕ੍ਰਿਸਨ ਸਿੰਘ ਨੇ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ਤੇ ਪਤਨੀ, ਸੱਸ, ਸਹੁਰਾ ਤੇ ਸਾਲੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰ ਦਿੱਤੀ ਹੈ।

Leave a Reply

Your email address will not be published. Required fields are marked *

%d bloggers like this: