Wed. Apr 24th, 2019

ਬਸੰਤ ਰਾਗ ਕੀਰਤਨ ਦਰਬਾਰ ਸਬੰਧੀ ਸੰਗਤਾਂ ਵਿੱਚ ਭਾਰੀ ਉਤਸ਼ਾਹ ਹਰਿਮੰਦਰ ਸਾਹਿਬ ਅਕੈਡਮੀ ਵਲੋਂ ਸਾਰੇ ਪ੍ਰਬੰਧ ਮੁਕੰਮਲ

ਬਸੰਤ ਰਾਗ ਕੀਰਤਨ ਦਰਬਾਰ ਸਬੰਧੀ ਸੰਗਤਾਂ ਵਿੱਚ ਭਾਰੀ ਉਤਸ਼ਾਹ ਹਰਿਮੰਦਰ ਸਾਹਿਬ ਅਕੈਡਮੀ ਵਲੋਂ ਸਾਰੇ ਪ੍ਰਬੰਧ ਮੁਕੰਮਲ

ਵਾਸ਼ਿੰਗਟਨ ਡੀ. ਸੀ. 15 ਮਾਰਚ (ਰਾਜ ਗੋਗਨਾ ) – ਹਰ ਸਾਲ ਦੀ ਤਰ੍ਹਾਂ ਸਲਾਨਾ ਬਸੰਤ ਰਾਗ ਕੀਰਤਨ ਦਰਬਾਰ ਵਾਰਸ਼ਿਕ ਨਜ਼ਰੀਏ ਨਾਲ ਕਰਵਾਇਆ ਜਾ ਰਿਹਾ ਹੈ। ਬਸੰਤ ਦੀ ਰੁੱਤ ਬਹੁਤ ਹੀ ਸੁਹਾਵਣੀ ਚੱਲ ਰਹੀ ਹੈ ।ਜਿਸ ਦੌਰਾਨ ਬਸੰਤ ਰਾਗ ਵਿੱਚ ਕੀਰਤਨ ਦਰਬਾਰ ਰਾਹੀਂ ਸੰਗਤਾਂ ਨੂੰ ਵੱਖ-ਵੱਖ ਕੀਰਤਨੀ ਜਥਿਆਂ ਰਾਹੀਂ 22 ਤੋ 24 ਮਾਰਚ ਨੂੰ ਗੁਰੂ ਨਾਨਕ ਫਾਊਂਡੇਸ਼ਨ ਗੁਰਦੁਆਰਾ ਸਿਲਵਰ ਸਪ੍ਰਿੰਗ ਮੈਰੀਲੈਡ ਤੋਂ ਸਮਾਗਮ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿੱਥੇ ਸੰਗਤਾਂ ਦਾ ਭਰਵਾਂ ਇਕੱਠ ਹੋਣ ਦੀ ਸੰਭਾਵਨਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਗੁਰਮਤਿ ਸੰਗੀਤ ਦੀਆਂ ਰਵਾਇਤਾਂ ਅਨੁਸਾਰ ਬਸੰਤ ਰਾਗ ਰਾਹੀਂ ਕੀਰਤਨ ਕੀਤਾ ਜਾਵੇਗਾ। ਇਹ ਪੜਾਅਵਾਰ ਕਰਨ ਦਾ ਉਪਰਾਲਾ ਗੁਰੂ ਨਾਨਕ ਫਾਊਂਡੇਸ਼ਨ ਤੋਂ ਸ਼ੁਰੂ ਹੋਵੇਗਾ, ਮਿਡ-ਡੇ ਭਾਵ 23 ਮਾਰਚ ਨੂੰ ਸਿੱਖ ਸੈਂਟਰ ਆਫ ਵਰਜੀਨੀਆ ਤੇ ਸਿੱਖ ਫਾਊਂਡੇਸ਼ਨ ਆਫ ਵਰਜੀਨੀਆ ਹੋਵੇਗਾ ਅਤੇ ਆਖਰੀ ਪੜਾਅ ਵਿੱਚ ਸਿੰਘ ਸਭਾ ਗੁਰਦੁਆਰਾ ਬਰੈਡਨ ਰੋਡ ਫੇਅਰਫੈਕਸ ਵਿਖੇ ਸਮਾਪਤੀ ਕੀਤੀ ਜਾਵੇਗੀ।
ਉੱਘੇ ਰਾਗੀ ਜਥਿਆਂ ਵਿੱਚ ਪ੍ਰੋ. ਕੁਲਦੀਪ ਸਿੰਘ ਜੀ ਸੈਕਰਾਮੈਂਟੋ, ਭਾਈ ਸਰਵਜੀਤ ਸਿੰਘ ਦੁਰਗ ਵਾਲੇ, ਭਾਈ ਅਮਰਜੀਤ ਸਿੰਘ ਕੈਲੀਫੋਰਨੀਆਂ, ਭਾਈ ਸ਼ਵਿੰਦਰ ਸਿੰਘ ਮੈਰੀਲੈਂਡ, ਭਾਈ ਕਰਮਜੀਤ ਸਿੰਘ ਨਿਊਜਰਸੀ, ਭਾਈ ਹਰਲਵ ਸਿੰਘ ਲਾਸ ਏਜਲਸ, ਭਾਈ ਆਨੰਤਵੀਰ ਸਿੰਘ ਲਾਸ ਏਜਲਸ,ਬੀਬੀ ਗੁਰਮੀਤ ਕੌਰ ਟੋਰਾਂਟੋ, ਭਾਈ ਸੁਰਜੀਤ ਸਿੰਘ ਕੀਨੀਆ, ਭਾਈ ਗੁਰਜੰਟ ਸਿੰਘ ਵਰਜੀਨੀਆ, ਭਾਈ ਸਤਪਾਲ ਸਿੰਘ ਵਰਜੀਨੀਆ, ਭਾਈ ਰਵਿੰਦਰ ਸਿੰਘ ਵਰਜੀਨੀਆ, ਭਾਈ ਜਗਮੋਹਨ ਸਿੰਘ ਜੀ. ਐੱਨ. ਐੱਫ. ਏ. ਵਿਸ਼ੇਸ਼ ਜਥਿਆਂ ਦੇ ਰੂਪ ਵਿੱਚ ਰੂਹਾਨੀ ਕੀਰਤਨ ਬਸੰਤ ਰਾਗ ਵਿੱਚ ਪੁੱਜ ਰਹੇ ਹਨ।

Share Button

Leave a Reply

Your email address will not be published. Required fields are marked *

%d bloggers like this: