ਬਸੀ ਦੌਲਤ ਖਾਂ ਦੇ ਨੇੜੇ ਬੇਕਾਬੂ ਕਾਰ ਦਰਖਤ ਨਾਲ ਟਕਰਾਈ

ss1

ਬਸੀ ਦੌਲਤ ਖਾਂ ਦੇ ਨੇੜੇ ਬੇਕਾਬੂ ਕਾਰ ਦਰਖਤ ਨਾਲ ਟਕਰਾਈ

ਹੁਸ਼ਿਆਰਪੁਰ (ਤਰਸੇਮ ਦੀਵਾਨਾ) -ਹੁਸ਼ਿਆਰਪੁਰ-ਫਗਵਾੜਾ ਰੋਡ ਤੇ ਅੱਜ ਸਵੇਰੇ ਨੋ ਵਜੇ ਕਰੀਬ ਇੱਕ ਕਾਰ ਬੇਕਾਬੂ ਹੋਣ ਕਰਕੇ ਦੱਰਖਤ ਨਾਲ ਟਕਰਾਉਣ ਕਾਰਨ ਉਸ ਵਿਚ ਵਾਰ ਤਿੰਨ ਨੌਜਵਾਨਾਂ ਦੇ ਗੰਭੀਰ ਜਖਮੀ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅੁਨਸਾਰ ਸਵਿਫਟ ਕਾਰ ਨੰਬਰ ਪੀ ਬੀ 07-ਏ ਡਬਲਿਯੂ 7569 ਵਿਚ ਤਿੰਨ ਨੌਜਵਾਨ ਸਵਾਰ ਹੋ ਕੇ ਫਗਵਾੜਾ ਤੋ ਹੁਸ਼ਿਆਰਪੁਰ ਸਾਇਡ ਵੱਲ ਜਾ ਰਹੇ ਸਨ ਕਿ ਸਵੇਰੇ 9 ਵਜੇ ਬਸੀ ਦੌਲਤ ਖਾਂ ਦੇ ਨੇੜੇ ਰੌੜੀਆ ਮੋੜ ਕੋਲ ਅਚਾਨਕ ਬੇਕਾਬੂ ਹੋਣ ਕਾਰਨ ਉਨਾ ਦੀ ਕਾਰ ਸੜਕ ਦੇ ਕਿਨਾਰੇ ਲੱਗੇ ਸਫੈਦੇ ਦੇ ਭਾਰੀ ਦੱਰਖਤ ਨਾਲ ਟਕਰਾਈ। ਜਿਸ ਕਾਰਨ ਕਾਰ ਸਵਾਰ ਤਿੰਨੇ ਨੌਜਵਾਨ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਜਿਨਾ ਨੂੰ ਰਾਹਗੀਰਾ ਦੀ ਸਹਾਇਤਾ ਨਾਲ ਜਖਮੀ ਹੋਏ ਤਿੰਨੇ ਨੌਜਵਾਨਾ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਪਹੁੰਚਾਇਆ ਗਿਆ। ਇਸ ਮੌਕੇ ਥਾਣਾ ਮੇਹਟੀਆਣਾ ਪੁਲਿਸ ਨੇ ਦੇੱਸਆ ਕਿ ਤਿੰਨੋ ਨੌਜਵਾਨਾ ਨੂੰ ਸਿਵਲ ਹਸਪਤਾਲ ਵਿਚੋ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਪੁਲਿਸ ਮੁਤਾਬਿਕ ਤਿੰਨੇ ਨੌਜਵਾਨਾ ਦੀ ਅਜੈ ਤੱਕ ਕੋਈ ਪਹਿਚਾਣ ਨਹੀ ਹੋ ਸਕੀ।

Share Button

Leave a Reply

Your email address will not be published. Required fields are marked *