Wed. Aug 21st, 2019

ਬਸਪਾ ਸੁਪਰੀਮੋ ਮਾਇਆਵਤੀ ਦਾ ਪੀਐੱਮ ਮੋਦੀ ‘ਤੇ ਵਿਵਾਦਤ ਬਿਆਨ, ਕਿਹਾ- ਭਾਜਪਾ ਆਗੂਆਂ ਦੀਆਂ ਤੀਵੀਂਆਂ ਘਬਰਾਉਂਦੀਆਂ ਹਨ

ਬਸਪਾ ਸੁਪਰੀਮੋ ਮਾਇਆਵਤੀ ਦਾ ਪੀਐੱਮ ਮੋਦੀ ‘ਤੇ ਵਿਵਾਦਤ ਬਿਆਨ, ਕਿਹਾ- ਭਾਜਪਾ ਆਗੂਆਂ ਦੀਆਂ ਤੀਵੀਂਆਂ ਘਬਰਾਉਂਦੀਆਂ ਹਨ

ਲੋਕ ਸਭਾ ਚੋਣਾਂ 2019 ਦੇ ਆਖ਼ਰੀ ਯਾਨੀ ਸੱਤਵੇਂ ਗੇੜ ਦੇ ਮਤਦਾਨ ਤੋਂ ਪਹਿਲਾਂ ਆਗੂਆਂ ਦੇ ਦੋਸ਼ਾਂ ਦਾ ਦੌਰ ਕਾਫ਼ੀ ਤੇਜ਼ ਹੋ ਗਿਆ ਹੈ। ਵਿਵਾਦਤ ਬਿਆਨ ਵੀ ਰੋਜ਼ ਸੁਰਖ਼ੀਆਂ ਬਣ ਰਹੇ ਹਨ। ਬਹੁਜਨ ਸਮਾਜ ਪਾਰਟੀ ਸੁਪਰੀਮੋ ਮਾਇਆਵਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਬੰਧੀ ਇਕ ਵਾਰੀ ਫਿਰ ਵਿਵਾਦਤ ਬਿਆਨ ਦਿੱਤਾ ਹੈ।

ਬਸਪਾ ਸੁਪਰੀਮੋ ਮਾਇਆਵਤੀ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਭਾਜਪਾ ‘ਚ ਖ਼ਾਸਕਰ ਵਿਆਹੁਤਾ ਔਰਤਾਂ ਆਪਣੇ ਪਤੀਆਂ ਨੂੰ ਪੀਐੱਮ ਮੋਦੀ ਨੇੜੇ ਜਾਂਦਾ ਦੇਖ ਕੇ ਘਬਰਾ ਜਾਂਦੀਆਂ ਹਨ। ਉਨ੍ਹਾਂ ਔਰਤਾਂ ਨੂੰ ਡਰ ਹੈ ਕਿ ਕਿਤੇ ਪੀਐੱਮ ਮੋਦੀ ਉਨ੍ਹਾਂ ਨੂੰ ਵੀ ਆਪਣੀ ਪਤਨੀ ਵਾਂਗ ਆਪਣੇ ਪਤੀਆਂ ਤੋਂ ਵੱਖਰੀਆਂ ਨਾ ਕਰਵਾ ਦੇਣ।

ਮਾਇਆਵਤੀ ਨੇ ਕਿਹਾ, ‘ਮੈਨੂੰ ਤਾਂ ਇਹ ਪਤਾ ਲੱਗਾ ਹੈ ਕਿ ਭਾਜਪਾ ‘ਚ ਖ਼ਾਸਕਰ ਵਿਆਹੀਆਂ ਔਰਤਾਂ ਆਪਣੇ ਆਦਮੀਆਂ ਨੂੰ ਮੋਦੀ ਨੇੜੇ ਜਾਂਦਾ ਦੇਖ ਇਹ ਸੋਚ ਕੇ ਵੀ ਘਬਰਾਉਂਦੀਆਂ ਰਹਿੰਦੀਆਂ ਹਨ ਕਿ ਕਿਤੇ ਮੋਦੀ ਉਨ੍ਹਾਂ ਨੂੰ ਵੀ ਪਤੀਆਂ ਤੋਂ ਵੱਖ ਨਾ ਕਰਵਾ ਦੇਣ।’

ਬਸਪਾ ਸੁਪਰੀਮੋ ਨੇ ਕਿਹਾ ਕਿ ਭਾਜਪਾ ਦੇ ਲੋਕ ਔਰਤਾਂ ਦਾ ਸਨਮਾਨ ਨਹੀਂ ਕਰਦੇ। ਇੱਥੋਂ ਤਕ ਕਿ ਰਾਜਨੀਤਕ ਸਵਾਰਥ ਲਈ ਪੀਐੱਮ ਮੋਦੀ ਨੇ ਆਪਣੀ ਪਤਨੀ ਨੂੰ ਛੱਡ ਦਿੱਤਾ। ਮਾਇਆਵਤੀ ਨੇ ਕਿਹਾ ਕਿ ਪੀਐੱਮ ਮੋਦੀ ਜੇਕਰ ਰਾਜਨੀਤਕ ਲਾਭ ਲਈ ਆਪਣੀ ਪਤਨੀ ਨੂੰ ਛੱਡ ਸਕਦੇ ਹਨ ਤਾਂ ਫਿਰ ਦੇਸ਼ ਦੀਆਂ ਮਾਵਾਂ-ਭੈਣਾਂ ਨੂੰ ਉਹ ਕਿਸ ਤਰ੍ਹਾਂ ਨਿਆਂ ਦੇ ਸਕਦੇ ਹਨ। ਉਹ ਇਨ੍ਹਾਂ ਨੂੰ ਕਿਸ ਤਰ੍ਹਾਂ ਸਨਮਾਨ ਦੇਣਗੇ।

ਮਾਇਆਵਤੀ ਨੇ ਅਲਵਰ ਦੇ ਸਮੂਹਿਕ ਜਬਰ ਜਨਾਹ ਮਾਮਲੇ ‘ਤੇ ਪ੍ਰਧਾਨ ਮੰਤਰੀ ਦੇ ਸ਼ਾਂਤ ਰਹਿਣ ‘ਤੇ ਵੀ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਪੀਐੱਮ ਇੱਥੇ ਵੀ ਰਾਜਨੀਤਕ ਲਾਭ ਲੈਣ ਦੀ ਕੋਸ਼ਿਸ ‘ਚ ਹਨ। ਉਹ ਇਸ ਕਾਰਨ ਨਹੀਂ ਬੋਲ ਰਹੇ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ ਕਿ ਉਨ੍ਹਾਂ ਦੀਆਂ ਵੋਟਆਂ ਨੂੰ ਨੁਕਸਾਨ ਹੋਵੇਗਾ। ਬਸਪਾ ਸੁਪਰੀਮੋ ਨੇ ਅਲਵਰ ਕਾਂਡ ‘ਤੇ ਪਲਟਵਾਰ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਲਿਤ ਪ੍ਰੇਮ ‘ਤੇ ਸਵਾਲ ਚੁੱਕਿਆ। ਉਨ੍ਹਾਂ ਕਿਹਾ ਕਿ ਮੋਦੀ ਦਾ ਦਲਿਤ ਪ੍ਰੇਮ ਨਕਲੀ ਹੈ, ਇਹ ਅਲਵਰ ਕਾਂਡ ਦੀ ਆੜ ‘ਚ ਭੈੜੀ ਰਾਜਨੀਤੀ ਕਰ ਰਹੇ ਹਨ।

ਮਾਇਆਵਤੀ ਨੇ ਕਿਹਾ ਕਿ ਜੇਕਰ ਅਲਵਰ ਕਾਂਡ ਦੇ ਦੋਸ਼ੀਆਂ ‘ਤੇ ਕਾਰਵਾਈ ਨਾ ਹੋਈ ਤਾਂ ਰਾਜਸਥਾਨ ਸਰਕਾਰ ਤੋਂ ਸਮਰਥਨ ਵਾਪਸ ਲੈ ਸਕਦੀ ਹੈ। ਪੀਐੱਮ ਮੋਦੀ ਹੁਣ ਦਲਿਤਾਂ ਦੇ ਵੋਟ ਹਾਸਿਲ ਕਰਨ ਲਈ ਉਨ੍ਹਾਂ ਪ੍ਰਤੀ ਹਮਦਰਦੀ ਦਿਖਾ ਰਹੇ ਹਨ, ਜਦਕਿ ਭਾਜਪਾ ਸ਼ਾਸਤ ਸੂਬਿਆਂ ‘ਚ ਉਹ ਦਲਿਤ ਸ਼ੋਸ਼ਣ ‘ਤੇ ਕੁਝ ਨਹੀਂ ਬੋਲਦੇ। ਉਨ੍ਹਾਂ ਗੁਜਰਾਤ ਦੇ ਊਨਾ ਕਾਂਡ ‘ਚ ਵੀ ਆਪਣੇ ਪਾਰਟੀ ਦੇ ਮੁੱਖ ਮੰਤਰੀ ਤੋਂ ਅਸਤੀਫ਼ਾ ਨਹੀਂ ਲਿਆ ਅਤੇ ਨਾ ਹੀ ਰੋਹਿਤ ਵੇਮੁਲਾ ਕਾਂਡ ‘ਚ ਕੈਬਨਿਟ ਮੰਤਰੀ ਤੋਂ ਅਸਤੀਫ਼ਾ ਲਿਆ ਸੀ।

ਪੀਐੱਮ ਮੋਦੀ ਨੇ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ ਕਿ ਅਲਵਰ ‘ਚ ਇਕ ਦਲਿਤ ਬੇਟੀ ਦਾ ਸ਼ੋਸ਼ਣ ਹੋਇਆ ਪਰ ਮਾਇਆਵਤੀ ਨੇ ਹੁਣ ਤਕ ਰਾਜਸਥਾਨ ਸਰਕਾਰ ਤੋਂ ਸਮਰਥਨ ਵਾਪਸ ਨਹੀਂ ਲਿਆ।

Leave a Reply

Your email address will not be published. Required fields are marked *

%d bloggers like this: