ਬਸਪਾ ਨੇ ਲਗਾਇਆ ਪਾਰਟੀ ਅਹੁਦੇਦਾਰਾਂ ਦਾ ਟ੍ਰੇਨਿੰਗ ਕੈਂਪ ,ਪਾਰਟੀ ਵਰਕਰਾਂ ਨੂੰ ਜਿੱਤ ਦਾ ਸੰਕਲਪ ਦਵਾਇਆ

ਬਸਪਾ ਨੇ ਲਗਾਇਆ ਪਾਰਟੀ ਅਹੁਦੇਦਾਰਾਂ ਦਾ ਟ੍ਰੇਨਿੰਗ ਕੈਂਪ ,ਪਾਰਟੀ ਵਰਕਰਾਂ ਨੂੰ ਜਿੱਤ ਦਾ ਸੰਕਲਪ ਦਵਾਇਆ

ਬਸਪਾ ਨੇ ਲਗਾਇਆ ਪਾਰਟੀ ਅਹੁਦੇਦਾਰਾਂ ਦਾ ਟ੍ਰੇਨਿੰਗ ਕੈਂਪ ,ਪਾਰਟੀ ਵਰਕਰਾਂ ਨੂੰ ਜਿੱਤ ਦਾ ਸੰਕਲਪ ਦਵਾਇਆ

ਅੰਦੋਲਨ ਵਿਚ ਉਤਾਰ ਚੜਾਅ ਦੀ ਪਰਵਾਹ ਕੀਤੇ ਵਗੈਰ ਸਾਰਿਆਂ ਨੂੰ ਜਿੱਤ ਦਾ ਮਜਬੂਤ ਇਰਾਦਾ ਲੈ ਕੇ ਕੰਮ ਕਰਨਾ ਚਾਹੀਦਾ ਹੈ – ਡਾ. ਮੇਘਰਾਜ

26-27

 

ਫ਼ਗਵਾੜਾ -ਜਲੰਧਰ 24: ਬਹੁਜਨ ਸਮਾਜ ਪਾਰਟੀ (ਬਸਪਾ) ਵਲੋਂ ਵਿਧਾਨਸਭਾ ਚੋਣਾਂ 2017 ਦੀਆਂ ਤਿਆਰੀਆਂ ਦੇ ਸਬੰਧ ਵਿਚ ਸੂਬੇ ਭਰ ਦੇ ਪਾਰਟੀ ਅਹੁਦੇਦਾਰਾਂ ਦਾ ਇਕ ਟ੍ਰੇਨਿੰਗ ਕੈਂਪ ਦੇਸ਼ ਭਗਤ ਯਾਦਗਾਰ ਹਾਲ ਵਿਚ ਲਗਾਇਆ ਗਿਆ। ਇਸ ਵਿਚ ਪਾਰਟੀ ਦੇ ਵਿਧਾਨਸਭਾ ਹਲਕਿਆਂ ਦੇ ਪ੍ਰਧਾਨ, ਜਿਲਾ ਕਮੇਟੀਆਂ, ਮੰਡਲ, ਜੋਨ ਤੇ ਸੂਬਾ ਕੋਆਰਡੀਨੇਟਰ ਬੁਲਾਏ ਗਏ ਸਨ। ਸਮਾਗਮ ਵਿਚ ਪਾਰਟੀ ਦੇ ਪੰਜਾਬ ਇੰਚਾਰਜ ਡਾ. ਮੇਘਰਾਜ ਸਿੰਘ ਮੁੱਖ ਮਹਿਮਾਨ ਤੇ ਪ੍ਰਕਾਸ਼ ਭਾਰਤੀ ਵਿਸ਼ੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚੇ, ਜਦਕਿ ਸਮਾਗਮ ਦੀ ਪ੍ਰਧਾਨਗੀ ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਮੈਂਬਰ ਰਾਜਸਭਾ ਸ. ਅਵਤਾਰ ਸਿੰਘ ਕਰੀਮਪੁਰੀ ਨੇ ਕੀਤੀ। ਇਸ ਮੌਕੇ ਵਰਕਰਾਂ ਨੂੰ ਸੰਬੋਧਤ ਕਰਦਿਆਂ ਬਸਪਾ ਸੂਬਾ ਇੰਚਾਰਜ ਡਾ. ਮੇਘਰਾਜ ਨੇ ਕਿਹਾ ਕਿ ਪਾਰਟੀ ਦੇ ਸਾਰੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਜਿੱਤ ਦਾ ਮਜਬੂਤ ਇਰਾਦਾ ਲੈ ਕੇ ਕੰਮ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਅੰਦੋਲਨ ਵਿਚ ਉਤਾਰ ਚੜਾਅ ਦੀ ਪਰਵਾਹ ਕੀਤੇ ਵਗੈਰ ਸਾਰਿਆਂ ਨੂੰ ਜਿੱਤ ਦਾ ਮਜਬੂਤ ਇਰਾਦਾ ਲੈ ਕੇ ਕੰਮ ਕਰਨਾ ਚਾਹੀਦਾ ਹੈ ਤਾਂਕਿ ਵਿਧਾਨਸਭਾ ਚੋਣਾਂ ਵਿਚ ਜਿੱਤ ਹਾਸਿਲ ਕੀਤੀ ਜਾ ਸਕੇ। ਉਨਾਂ ਉੱਤਰ ਪ੍ਰਦੇਸ਼ ਵਿਚ ਬਸਪਾ ਦੇ ਕੰਮ ਕਾਜ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਯੂਪੀ ਵਿਚ ਵੀ ਬਸਪਾ ਕਈ ਉਤਾਰ ਚੜਾਅ ਤੋਂ ਬਾਅਦ ਸੱਤਾ ਤੱਕ ਪਹੁੰਚੀ ਹੈ ਤੇ ਇਸ ਸਭ ਵਰਕਰਾਂ ਦੀ ਸਖਤ ਮੇਹਨਤ ਤੇ ਮਜਬੂਤ ਇੱਛਾ ਸ਼ਕਤੀ ਨਾਲ ਹੀ ਸੰਭਵ ਹੋ ਸਕਿਆ ਹੈ ਤੇ ਉੱਤਰ ਪ੍ਰਦੇਸ਼ ਵਿਚ ਬਸਪਾ ਫਿਰ 2017 ਦੀਆਂ ਚੋਣਾਂ ਵਿਚ ਸਰਕਾਰ ਬਣਾਉਣ ਜਾ ਰਹੀ ਹੈ। ਉਨਾਂ ਕਿਹਾ ਕਿ ਇਸ ਤਰਾਂ ਹੀ ਬਸਪਾ ਵਰਕਰਾਂ ਨੇ ਪੰਜਾਬ ਵਿਚ ਕਰਨਾ ਹੈ। ਇਸਦੇ ਲਈ ਸਾਰਿਆਂ ਨੂੰ ਮਿਲਕੇ ਕੰਮ ਕਰਨ ਦੀ ਜਰੂਰਤ ਹੈ। ਵਿਸ਼ੇਸ਼ ਮਹਿਮਾਨ ਪ੍ਰਕਾਸ਼ ਭਾਰਤੀ ਨੇ ਕਿਹਾ ਕਿ ਵਰਕਰ ਨੂੰ ਪਾਰਟੀ ਪ੍ਰਤੀ ਸਮਰਪਿਤ ਹੋ ਕੇ ਪਾਰਟੀ ਦੀ ਜਿੱਤ ਲਈ ਕੰਮ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਵਿਰੋਧੀਆ ਵਲੋਂ ਪਾਰਟੀ ਖਿਲਾਫ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ ਤੇ ਪਾਰਟੀ ਦੀਆਂ ਨੀਤੀਆਂ ਤੇ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੀਦਾ ਹੈ।

ਬਸਪਾ ਸੂਬਾ ਪ੍ਰਧਾਨ ਸ. ਕਰੀਮਪੁਰੀ ਨੇ ਕਿਹਾ ਕਿ ਕਾਂਗਰਸ, ਭਾਜਪਾ, ਅਕਾਲੀ ਦਲ ਤੇ ਆਮ ਆਦਮੀ ਪਾਰਟੀ ਸਾਰੀਆਂ ਦੀ ਗੈਰ ਬਰਾਬਰੀ ਵਾਲੀ ਵਿਵਸਥਾ ਨੂੰ ਜਿਉਂ ਦਾ ਤਿਉਂ ਰੱਖਣ ਲਈ ਕੰਮ ਕਰ ਰਹੀਆਂ ਹਨ। ਉਨਾਂ ਕਿਹਾ ਕਿ ਇਸ ਕਰਕੇ ਹੀ ਇਨਾਂ ਦੀਆਂ ਸਰਕਾਰਾਂ ਬਦਲਣ ਦੇ ਬਾਵਜੂਦ ਹਾਲਾਤਾਂ ਵਿਚ ਕੋਈ ਬਦਲਾਅ ਨਹੀਂ ਹੋ ਰਿਹਾ ਹੈ ਕਿਉਂਕਿ ਇਹ ਗੈਰ ਬਰਾਬਰੀ ਵਾਲੀ ਵਿਵਸਥਾ ਨੂੰ ਤੋੜਨ ਲਈ ਕੰਮ ਨਹੀਂ ਕਰ ਰਹੀਆਂ ਹਨ। ਉਨਾਂ ਕਿਹਾ ਕਿ ਬਸਪਾ ਦਾ ਉਦੇਸ਼ ਸਿਰਫ ਸੱਤਾ ਪ੍ਰੀਵਰਤਨ ਨਹੀਂ, ਬਲਕਿ ਗੈਰ ਬਰਾਬਰੀ ਵਾਲੀ ਵਿਵਸਥਾ ਨੂੰ ਬਦਲਣਾ ਤੇ ਲੋਕਾਂ ਨੂੰ ਵੰਡ ਕੇ ਰੱਖਣ ਵਾਲੀ ਜਾਤੀ ਵਿਵਸਥਾ ਨੂੰ ਖਤਮ ਕਰਨਾ ਹੈ। ਇਸ ਦੇ ਨਾਲ ਹੀ ਲੋਕਾਂ ਵਿਚ ਭਾਈਚਾਰਾ, ਸਮਾਨਤਾ ਤੇ ਖੁਸ਼ਹਾਲੀ ਆ ਸਕਦੀ ਹੈ ਤੇ ਦੇਸ਼ ਵਿਚ ਸਹੀ ਅਰਥਾਂ ਵਿਚ ਲੋਕਤੰਤਰ ਸਥਾਪਿਤ ਹੋ ਸਕਦਾ ਹੈ। ਉਨਾਂ ਕਿਹਾ ਕਿ ਪਾਰਟੀ ਵਰਕਰ ਪਾਰਟੀ ਦੇ ਇਸ ਸੰਦੇਸ਼ ਨੂੰ ਸਮਾਜ ਦੇ ਸਾਰੇ ਵਰਗਾਂ ਤੱਕ ਲੈ ਕੇ ਜਾਣ ਤੇ ਉਨਾਂ ਨੂੰ ਪਾਰਟੀ ਨਾਲ ਜੋੜਨ ਤੇ ਸੂਬੇ ਵਿਚ ਬਸਪਾ ਦੀ ਸਰਕਾਰ ਬਣਾਈ ਜਾ ਸਕੇ। ਇਸ ਮੌਕੇ ‘ਤੇ ਬਸਪਾ ਸੂਬਾ ਕੋਆਰਡੀਨੇਟਰ ਚੌਧਰੀ ਗੁਰਨਾਮ ਸਿੰਘ, ਅਜੀਤ ਸਿੰਘ ਭੈਣੀ, ਜੋਗਾ ਸਿੰਘ ਪਨੌਦੀਆ, ਗੁਰਮੇਲ ਚੁੰਬਰ, ਜਲੰਧਰ ਜੋਨ ਕੋਆਰਡੀਨੇਟਰ ਮਾਸਟਰ ਰਾਮ ਲੁਭਾਇਆ, ਬਲਵਿੰਦਰ ਕੁਮਾਰ, ਰੋਹਿਤ ਖੋਖਰ, ਪਟਿਆਲਾ ਜੋਨ ਕੋਆਰਡੀਨੇਟਰ ਡਾ. ਨਛੱਤਰ ਪਾਲ, ਡਾ. ਮੱਖਣ ਸਿੰਘ, ਹਰਭਜਨ ਬਜਹੇੜੀ ਬਲਵਿੰਦਰ ਬਿੱਟਾ, ਰਾਮ ਸਿੰਘ ਆਜਾਦ, ਫਿਰੋਜਪੁਰ ਜੋਨ ਕੋਆਰਡੀਨੇਟਰ ਗੁਰਦੀਪ ਸਿੰਘ ਗੋਗੀ, ਗੁਰਦੀਪ ਸਿੰਘ ਚੌਹਾਨ, ਸੰਤ ਰਾਮ ਮੱਲੀਆਂ, ਸੁਖਦੇਵ ਸ਼ੀਰਾ, ਗੁਰਲਾਲ ਸੈਲਾ, ਰਵਿੰਦਰ ਹੰਸ, ਰਜਿੰਦਰ ਸਿੰਘ ਠੇਕੇਦਾਰ, ਰਜਿੰਦਰ ਸਿੰਘ ਰੀਹਲ, ਜਗਦੀਸ਼ ਰਾਣਾ, ਕੇਵਲ ਭੱਟੀ, ਗੋਪਾਲ ਚੰਦ ਢਿਲਵਾਂ, ਸਰਵਣ ਰਾਣਾ, ਜਗਦੀਸ਼ ਸ਼ੇਰਪੁਰੀ, ਧਰਮਵੀਰ ਧੰਮਾ, ਬਾਲ ਮੁਕੰਦ ਬਾਵਰਾ, ਸਤਪਾਲ ਮਕਸੂਦਾ ਆਦਿ ਵੀ ਮੌਜੂਦ ਸਨ।

Share Button

Leave a Reply

Your email address will not be published. Required fields are marked *

%d bloggers like this: