ਬਸਪਾ ਦਾ ਸੂਬਾ ਪੱਧਰੀ ਵਰਕਰ ਸੰਮੇਲਨ 15 ਨੂੰ

ss1

ਬਸਪਾ ਦਾ ਸੂਬਾ ਪੱਧਰੀ ਵਰਕਰ ਸੰਮੇਲਨ 15 ਨੂੰ

ਬਨੂੜ 11 ਅਗਸਤ(ਰਣਜੀਤ ਸਿੰਘ ਰਾਣਾ): ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ 15 ਅਗਸਤ ਨੂੰ ਸੂਬਾ ਪੱਧਰੀ ਵਰਕਰ ਸੰਮੇਲਨ ਦਾਨਾ ਮੰਡੀ ਗੜਸੰਕਰ ਵਿਖੇ ਸਵੇਰੇ 11 ਵਜੇ ਕਰਵਾਇਆ ਜਾ ਰਿਹਾ ਹੈ। ਜਿਸ ਦੀ ਅਗੁਵਾਈ ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਕਰਨਗੇ। ਇਸ ਮੌਕੇ ਬਸਪਾ ਪੰਜਾਬ ਦੇ ਇੰਚਾਰਜ ਡਾ. ਮੇਘਰਾਜ ਸਿੰਘ ਤੇ ਸ਼੍ਰੀ ਪ੍ਰਕਾਸ ਭਾਰਤੀ ਮੁੱਖ ਮਹਿਮਾਨ ਵਜੋਂ ਸਿਰਕਤ ਕਰਨਗੇ। ਇਸ ਮੌਕੇ ਬਸਪਾ ਜਿਲ੍ਹਾ ਪਟਿਆਲਾ ਮੰਡਲ ਕੁਆਰਡੀਨੇਟਰ ਜਗਜੀਤ ਸਿੰਘ ਛਰਬੜ ਨੇ ਕਿਹਾ ਕਿ ਇਸ ਵਰਕਰ ਸੰਮੇਲਨ ਦਾ ਮੁੱਖ ਮੰਤਵ ਅਜਾਦੀ ਦੇ 68 ਸਾਲ ਬੀਤ ਜਾਣ ਬਾਅਦ ਵੀ ਅੱਜ ਇਸ ਦੇਸ਼ ਅੰਦਰ 85 ਫ਼ੀਸਦੀ ਲੋਕ ਗੁਲਾਮੀ ਭਰੀ ਜਿੰਦਗੀ ਜਿਉਣ ਲਈ ਮਜਬੂਰ ਹਨ ਤੇ 15 ਫੀਸ਼ਦੀ ਲੋਕ ਹੀ ਅਜਾਦੀ ਮਾਨ ਰਹੇ ਹਨ। ਇਸ ਦੇਸ਼ ਦੇ ਅੰਦਰ ਅੱਜ ਵੀ ਦਲਿਤ, ਪਛੜੇ ਵਰਗ ਅਤੇ ਔਰਤ ਜਾਤੀ ਨਾਲ ਅੱਤਿਆਚਾਰ ਤੇ ਜੁਲਮ ਜਾਦਤੀ ਹੁੰਦੀ ਆ ਰਹੀ ਹੈ।

Share Button

Leave a Reply

Your email address will not be published. Required fields are marked *