ਬਸਪਾ ਅਤੇ ਬੇਗਮਪੁਰਾ ਟਾਈਗਰ ਫੋਰਸ ਨੇ ਜੋਧੇਵਾਲ ਚੌਂਕ ‘ਚ ਫੂਕਿਆ ਮੋਦੀ ਸਰਕਾਰ ਦਾ ਪੁਤਲਾ

ss1

 

ਬਸਪਾ ਅਤੇ ਬੇਗਮਪੁਰਾ ਟਾਈਗਰ ਫੋਰਸ ਨੇ ਜੋਧੇਵਾਲ ਚੌਂਕ ‘ਚ ਫੂਕਿਆ ਮੋਦੀ ਸਰਕਾਰ ਦਾ ਪੁਤਲਾ

ਬਸਪਾ ਅਤੇ ਬੇਗਮਪੁਰਾ ਟਾਈਗਰ ਫੋਰਸ ਨੇ ਜੋਧੇਵਾਲ ਚੌਂਕ 'ਚ ਫੂਕਿਆ ਮੋਦੀ ਸਰਕਾਰ ਦਾ ਪੁਤਲਾ

ਬੇਗਮਪੁਰਾ ਟਾਈਗਰ ਫੋਰਸ ਦੇ ਮੈਂਬਰਾਂ ਨੇ ਬਹੁਜਨ ਸਮਾਜ ਪਾਰਟੀ ਦੇ ਸਹਿਯੋਗ ਨਾਲ ਅੱਜ ਬਸਤੀ ਜੋਧੇਵਾਲ ਚੌਂਕ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰਨ ਤੋਂ ਬਾਅਦ ਸਰਕਾਰ ਅਤੇ ਆਲੋਕ ਅਵਸਥੀ ਦਾ ਪੁਤਲਾ ਫੂਕਿਆ। ਕੇਂਦਰ ਦੀ ਮੋਦੀ ਸਰਕਾਰ ਖਿਲਾਫ ਮੂਲਨਿਵਾਸੀ ਬਹੁਜਨ ਸਮਾਜ ਦੇ ਲੋਕਾਂ ਦਾ ਸੜਕਾਂ ਤੇ ਆਉਣ ਦਾ ਕਾਰਨ ਭਾਜਪਾ ਦੇ ਕੌਮੀਂ ਬੁਲਾਰੇ ਆਲੋਕ ਅਵਸਥੀ ਦੁਆਰਾ ਇੱਕ ਚੈਨਲ ਤੇ ਵਹਿਸ ਦੌਰਾਨ ਅਨੁਸੂਚਿਤ ਵਰਗ ਦੀ ਇੱਕ ਵਿਸ਼ੇਸ ਜਾਤੀ ਲਈ ਜਾਤੀ ਸੂਚਕ ਸਬਦਾਂ ਦੀ ਵਰਤੋਂ ਕਰ ਸ਼ਰਮਨਾਕ ਟਿੱਪਣੀ ਕੀਤੀ ਗਈ ਸੀ। ਇਸ ਮੌਕੇ ਗੱਲਬਾਤ ਕਰਦਿਆਂ ਬਸਪਾ ਦੇ ਜਿਲ•ਾ ਪ੍ਰਧਾਨ ਜੀਤਰਾਮ ਬਸਰਾ ਅਤੇ ਫੋਰਸ ਦੇ ਪ੍ਰਧਾਨ ਧਰਮਪਾਲ ਨੇ ਕਿਹਾ ਕਿ ਕਿੰਨੇ ਸ਼ਰਮ ਦੀ ਗੱਲ ਹੈ ਕਿ ਭਾਜਪਾ ਦਾ ਕੌਮੀਂ ਬੁਲਾਰਾ ਆਲੋਕ ਅਵਸਥੀ ਬਹਿਸ ਦੌਰਾਨ ਸਾਡੀ ਜਾਤ ਦਾ ਨਾਮ ਲੈ ਕੇ ਸਾਡੀ ਤੁਲਨਾ ਚੋਰਾਂ ਨਾਲ ਕਰਕੇ ਬਹੁਤ ਹੀ ਸ਼ਰਮਨਾਕ ਟਿੱਪਣੀ ਕਰਦਾ ਹੈ। ਉਨ•ਾਂ ਕਿਹਾ ਕਿ ਏਹ ਪਹਿਲੀ ਵਾਰ ਨਹੀ ਹੋਇਆ ਜਦੋਂ ਭਾਜਪਾ ਦੇ ਆਗੂਆਂ ਨੇ ਅਜਿਹੀ ਗਲਤੀ ਕੀਤੀ ਹੋਵੇ। ਭਾਜਪਾ ਦੀ ਸਰਕਾਰ ਵਿੱਚ ਆਏ ਦਿਨ ਮੂਲਨਿਵਾਸੀ ਬਹੁਜਨ ਸਮਾਜ ਦੇ ਲੋਕਾਂ ਤੇ ਦਿਲ ਕੰਬਾਉਣ ਵਾਲੇ ਅੱਤਿਆਚਾਰ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਕਈ ਘਟਨਾਵਾਂ ਵਿੱਚ ਤਾਂ ਬੇਦੋਸਿਆਂ ਨੂੰ ਮੌਤ ਦੇ ਘਾਟ ਤੱਕ ਉਤਾਰ ਦਿੱਤਾ ਗਿਆ ਹੈ। ਉਨ•ਾਂ ਕਿਹਾ ਕਿ ਹੁਣ ਅੱਤਿਆਚਾਰ ਅਤੇ ਜਲੀਲ ਕਰਨ ਵਾਲੀਆਂ ਘਟਨਾਵਾਂ ਦੀ ਹੱਦ ਹੋ ਚੁੱਕੀ ਹੈ ਜਿਨ•ਾਂ ਤੇ ਰੋਕਥਾਮ ਲਈ ਮੂਲਨਿਵਾਸੀ ਬਹੁਜਨ ਸਮਾਜ ਭਾਜਪਾ ਦੀ ਇੱਟ ਨਾਲ ਇੱਟ ਖੜਕਾ ਦੇਵੇਗਾ। ਉਨ•ਾਂ ਆਲੋਕ ਅਵਸਥੀ ਤੇ ਤੁੰਰਤ ਮਾਮਲਾ ਦਰਜ ਕਰ ਗ੍ਰਿਫਤਾਰੀ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਅਜਿਹਾ ਨਾ ਕੀਤਾ ਤਾਂ ਅਸੀ ਦੇਸ਼ ਭਰ ਵਿੱਚ ਸੜਕਾਂ ਤੇ ਉੱਤਰ ਕੇ ਭਾਜਪਾ ਦੇ ਨੱਕ ਵਿੱਚ ਦਮ ਕਰ ਦੇਵਾਂਗੇ। ਉਨ•ਾਂ ਵਾਲਮੀਕਿ ਭਾਈਚਾਰੇ ਤੇ ਟਿੱਪਣੀ ਕਰਨ ਵਾਲੇ ਸਲਮਾਨ ਖਾਨ ਅਤੇ ਸਿਲਪਾ ਸੈਟੀ ਤੇ ਵੀ ਪਰਚਾ ਦਰਜ ਕਰ ਗ੍ਰਿਫਤਾਰੀ ਦੀ ਮੰਗ ਕੀਤੀ। ਉਨ•ਾਂ ਐਲਾਨ ਕੀਤਾ ਕਿ ਮੂਲਨਿਵਾਸੀ ਸਮਾਜ ਦੇ ਲੋਕ ਦੇਸ਼ ਨੂੰ ਟੁੱਟਣ ਤੋਂ ਬਚਾਉਣ ਲਈ 2019 ਵਿੱਚ ਭਾਜਪਾ ਨੂੰ ਸੱਤਾ ਤੋਂ ਲਾਂਬੇ ਕਰ ਲਈ ਹਰ ਹੀਲਾ ਵਰਤਣਗੇ। ਇਸ ਮੌਕੇ ਸਰਧਮ ਦੇ ਪ੍ਰਧਾਨ ਜਸਵੀਰ ਪਾਲ, ਡਾ: ਸੁਰਿੰਦਰਪਾਲ ਜੱਖੂ, ਮਾਣਾ ਜੱਸਲ, ਪ੍ਰਗਣ ਬਿਲਗਾ ਬਸਪਾ, ਰਾਕੇਸ਼ ਕੁਮਾਰ ਸ਼ਮੀਂ, ਦੇਸ਼ਰਾਜ, ਅਵਤਾਰ ਚੰਦ ਮਲਣ, ਦੇਸ਼ ਰਾਜ ਕੋਹਲੀ, ਭਿੰਦਾ ਰੱਤੂ, ਰਵਿੰਦਰ ਲੱਖੀ, ਬਲਵੀਰ ਰਾਮ, ਨਛੱਤਰ ਪਾਲ, ਕ੍ਰਿਸ਼ਨ ਲਾਲ, ਸੋਨੀ, ਗੁਰਪ੍ਰੀਤ ਸਿੰਘ ਸੰਦੀਪ ਸਿੰਘ, ਨਿਰਮਲ ਸੋਖੀ, ਦੇਵ ਸਰਾਭਾ ਅਤੇ ਹੋਰ ਹਾਜਰ ਸਨ।

Share Button

Leave a Reply

Your email address will not be published. Required fields are marked *