Thu. Jun 20th, 2019

ਬਵੰਜਾ ਅੱਖਰਾਂ ਵਿੱਚ ਤਿੰਨ ਲੋਕਾਂ ਦਾ ਸਾਰਾ ਕੁੱਝ ਦਾ ਇਸੇ ਵਿੱਚ ਹੈ

ਬਵੰਜਾ ਅੱਖਰਾਂ ਵਿੱਚ ਤਿੰਨ ਲੋਕਾਂ ਦਾ ਸਾਰਾ ਕੁੱਝ ਦਾ ਇਸੇ ਵਿੱਚ ਹੈ 

ਕਬੀਰ ਕਹਿੰਦੇ ਹਨ, ਸਤਿਗੁਰੂ ਨੂੰ ਮਿਲ ਕੇ, ਉੱਚਾ ਸੁਖ ਪ੍ਰਾਪਤ ਹੁੰਦਾ ਹੈ। ਭਟਕਣਾ ਮੁੱਕ ਜਾਂਦੀ ਹੈ ਤੇ ਮਨ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ। ਰਾਗ ਗਉੜੀ ਵਿੱਚ ਪੂਰਬੀ ਬਵੰਜਾ ਅੱਖਰ ਲਿਪੀ ਦੇ ਕਬੀਰ ਜੀ ਨੇ ਲਿਖੇ ਹਨ। ਰੱਬ ਇੱਕ ਹੈ। ਉਸ ਦਾ ਨਾਮ ਸੱਚ ਹੈ। ਦੁਨੀਆਂ ਦਾ ਸਬ ਕੁੱਝ ਮਾਲਕ ਆਪ ਕਰਦਾ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਇੱਕ ਤਾਕਤ ਹੈ। ਬਵੰਜਾ ਅੱਖਰਾਂ ਵਿੱਚ ਤਿੰਨ ਲੋਕਾਂ ਦਾ ਸਾਰਾ ਕੁੱਝ ਪੜ੍ਹਨਾ, ਲਿਖਣਾ, ਬੋਲਣਾ, ਸੁਣਨਾ, ਸੋਚਣਾ. ਸਮਝਣਾ ਇਸੇ ਵਿੱਚ ਹੈ। ਇਹ ਸ਼ਬਦ ਨਾਸ਼ ਹੋ ਜਾਣਗੇ। ਰੱਬ ਦਾ ਮਿਲਾਪ ਜਿਸ ਬਾਣੀ ਵਿਚ ਅਨੁਭਵ ਹੁੰਦਾ ਹੈ, ਉਹ ਬਿਆਨ ਕਰਨ ਲਈ ਕੋਈ ਸ਼ਬਦ ਨਹੀਂ ਹਨ ਜੋ ਇਨਾਂ ਅੱਖਰਾਂ ਵਿਚ ਆ ਸਕਣ। ਜਿਥੇ ਵਰਤਾਰਾ ਬੋਲ ਕੇ ਬਿਆਨ ਕੀਤਾ ਜਾ ਸਕਦਾ ਹੈ, ਅੱਖਰ ਸ਼ਬਦ ਉੱਥੇ ਵਰਤੇ ਜਾਂਦੇ ਹਨ। ਜੋ ਬਿਆਨ ਨਹੀਂ ਕਰ ਸਕਦਾ। ਰੱਬ ਵਿਚ ਲੀਨ ਹੋਣ ਦਾ ਅੰਨਦ ਉਸ ਬਾਰੇ ਦੱਸਿਆ ਨਹੀਂ ਜਾ ਸਕਦਾ। ਉਹ ਪ੍ਰਮਾਤਮਾ ਮਨ ਦੀ ਸਮਝ ਵਿੱਚ ਨਹੀਂ ਪੈਂਦਾ। ਜੋ ਅਵਸਥਾ ਬਿਆਨ ਤੋਂ ਪਰੇ ਹੈ। ਜਿੱਥੇ ਬੋਲ ਕੇ ਅੱਖਰ ਵਰਤੇ ਜਾ ਸਕਦੇ ਹਨ। ਜੋ ਅਵਸਥਾ ਬਿਆਨ ਕੀਤੀ ਜਾ ਸਕਦੀ ਹੈ। ਬਿਨਾਂ ਬੋਲਣ ਤੋਂ ਚੁਪ ਵਿੱਚ ਵੀ ਉਹੀ ਰੱਬ ਹੈ। ਪ੍ਰਮਾਤਮਾ ਜੈਸਾ ਵੀ ਹੈ, ਉਸ ਦਾ ਪੂਰਾ ਬਿਆਨ ਨਹੀਂ ਹੋ ਸਕਦਾ। ਰੱਬ ਦੇ ਕੰਮ, ਪਸਾਰਾ, ਗੁਣ ਬੇਅੰਤ ਹਨ। ਨਾ ਦਿਸਣ ਵਾਲੇ ਰੱਬ ਨੂੰ ਲੱਭ ਵੀ ਲਵਾਂ। ਰੱਬ ਦਾ ਸਹੀ ਸਰੂਪ ਮਿਹਰਬਾਨੀਆਂ ਬਿਆਨ ਨਹੀਂ ਕਰ ਸਕਦਾ। ਜਿਵੇਂ ਬੋਹੜ ਦਾ ਰੁੱਖ ਬੀਜ ਵਿਚ ਬੀਜ ਬੋਹੜ ਵਿਚ ਹੈ। ਬੋਹੜ ਪਹਿਲਾਂ ਸੀ ਜਾਂ ਬੀਜ ਸੀ। ਤਿੰਨੇ ਲੋਕ ਸਾਰਾ ਜਗਤ ਪਸਾਰਾ ਹੈ। ਪ੍ਰਭੂ ਨੂੰ ਮਿਲਣ ਦਾ ਜਤਨ ਕਰਦਿਆਂ ਮੇਰੀ ਦੁਬਿਧਾ ਮੁੱਕ ਗਈ ਹੈ। ਕੁੱਝ ਕੁੱਝ ਰਾਜ਼ ਸਮਝ ਲਿਆ ਹੈ। ਦੁਬਿਧਾ ਮੁੱਕਣ ਨਾਲ ਮਨ ਨਾਸ਼ ਨਾ ਹੋਣ ਵਾਲੇ, ਵਿੰਨ੍ਹੇ ਨਾਂ ਜਾ ਸਕਣ ਵਾਲੇ ਰੱਬ ਵਿੱਚ ਲੀਨ ਹੋ ਗਿਆ ਹੈ। ਚੰਗਾ ਮੁਸਲਮਾਨ ਉਸ ਨੂੰ ਸਮਝਿਆ ਜਾਂਦਾ ਹੈ, ਜੋ ਤਰੀਕਤ-ਸ਼ਰੀਅਤ, ਤਰੀਕਤ, ਮਾਅਰਫ਼ਤ ਅਤੇ ਹਕੀਕਤ ਵਿਚ ਲੱਗਾ ਹੋਵੇ। ਚੰਗਾ ਹਿੰਦੂ ਉਸ ਨੂੰ ਸਮਝਿਆ ਜਾਂਦਾ ਹੈ, ਜੋ ਵੇਦਾਂ ਪੁਰਾਨਾਂ ਦੀ ਖੋਜ ਕਰਦਾ ਹੋਵੇ। ਮਨ ਨੂੰ ਉੱਚੇ ਜੀਵਨ ਦੀ ਸੂਝ ਦੇਣ ਵਾਸਤੇ ਕੋਈ ਉੱਚੇ ਵਿਚਾਰ ਗੁਣ, ਗਿਆਨ ਪੜ੍ਹਨ ਜ਼ਰੂਰੀ ਹੈ। ਇੱਕ ਪ੍ਰਮਾਤਮਾ ਸਭ ਨੂੰ ਸ਼ੁਰੂ ਤੋਂ ਬਣਾਉਣ ਵਾਲਾ ਮੈਂ ਪਛਾਣ ਲਿਆ ਹੈ। ਉਹ ਪ੍ਰਭੂ ਲਿਖਦਾ, ਮੇਟਦਾ ਪੈਦਾ ਕਰਦਾ, ਮਾਰ ਦਿੰਦਾ ਹੈ। ਉਸ ਪ੍ਰਮਾਤਮਾ ਨੂੰ ਚੇਤੇ ਵਿੱਚ ਯਾਦ ਕਰਕੇ ਨਹੀਂ ਮਨਦਾ। ਕੋਈ ਬੰਦਾ ਹੀ ਇੱਕ ਪ੍ਰਭੂ ਨੂੰ ਬਿਆਨ ਕਰ ਸਕਦਾ ਹੈ। ਐਸੇ ਰੱਬ ਨੂੰ ਸਮਝੀਏ ਜੋ ਸਦਾ ਰਹਿਣ ਵਾਲਾ ਹੈ। ਕਦੇ ਖਤਮ ਨਹੀਂ ਹੁੰਦਾ। ਰੱਬ ਨੂੰ ਸਮਝਣ ਵਾਲੇ ਮਨੁੱਖ ਦੀ ਉੱਚੀ ਆਤਮਕ ਸੁਰਤ ਦਾ ਨਾਸ ਨਹੀਂ ਹੁੰਦਾ। ਅੱਖਰ ਕੱਕਾ ਤੋਂ ਕਿਰਨ ਹੈ ਗਿਆਨ ਮੈਂ ਹਿਰਦੇ ਦੇ ਵਿਚ ਟਿਕਾ ਲਵਾਂ। ਚੰਦਰਮਾ ਦੀ ਸੋਹਣੀ ਚਾਨਣੀ ਨਾਲ ਖਿੜਿਆ ਹੋਇਆ ਹਿਰਦਾ ਰੱਬ ਵੱਲੋਂ ਨਹੀਂ ਮੁੜਦਾ। ਰੱਬ ਚੇਤੇ ਕਰਨ ਨਾਲ ਹਿਰਦਾ ਖਿੜਿਆ ਰਹਿੰਦਾ ਹੈ। ਉਸ ਖਿੜੇ ਹੋਏ ਹਿਰਦੇ ਕੌਲ ਫੁੱਲ ਦਾ ਅਨੰਦ ਮਿਲਦਾ ਹੈ। ਉਸ ਅਨੰਦ ਦਾ ਬਿਆਨ ਦਸਣ ਤੋਂ ਪਰੇ ਹੈ। ਉਹ ਕਿਵੇਂ ਦੱਸ ਕੇ, ਕਿਵੇਂ ਸਮਝਾ ਸਕਦਾ ਹਾਂ? ਅੱਖਰ ਖੱਖੇ ਤੋਂ ਖੋੜ ਹੈ ਭਾਵ ਪ੍ਰਭੂ ਦੇ ਕੋਲ ਆ ਕੇ ਇਹ ਮਨ ਚਰਨਾ ਵਿੱਚ ਟਿਕਦਾ ਹੈ। ਪ੍ਰਭੂ ਨੂੰ ਛੱਡ ਕੇ, ਦਸੀਂ ਪਾਸੀਂ ਨਹੀਂ ਦੌੜਦਾ। ਮਾਲਕ ਪ੍ਰਭੂ ਨਾਲ ਸਾਂਝ ਪਾ ਕੇ ਬਖ਼ਸ਼ਣ ਵਾਲੇ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ। ਪ੍ਰਭੂ ਨਾਲ ਲਿਵ ਲਾ ਕੇ, ਊਚੀ ਪਦਵੀ ਪ੍ਰਾਪਤ ਕਰ ਲੈਂਦਾ ਹੈ। ਕਦੇ ਉੱਚੀ ਪਦਵੀ ਦੀ ਕੁਰਸੀ ਤੋਂ ਉੱਤਰ ਜਾਂਦਾ ਹੈ। ਜੋ ਮਨੁੱਖ ਨੇ ਅੱਖਰ ਗੱਗਾ ਤੋਂ ਗੁਰੂ, ਸਤਿਗੁਰੂ ਦੀ ਬਾਣੀ ਦੀ ਬਿਚਾਰ ਨੂੰ ਜਾਣ ਲਿਆ ਹੈ। ਉਹ ਰੱਬ ਦੇ ਗੁਣਾਂ ਦੀ ਪ੍ਰਸੰਸਾ ਤੋਂ ਬਿਨਾ, ਕੋਈ ਹੋਰ ਗੱਲ ਕੰਨਾ ਨਾਲ ਨਹੀਂ ਸੁਣਦੀ। ਉਹ ਬੰਦਾ ਦੁਨੀਆਂ ਦੀ ਕਿਸੇ ਚੀਜ਼ ਮਾਇਆ ਦਾ ਮੋਹ ਕਰਕੇ ਕਬਜਾ ਨਹੀਂ ਕਰਦਾ, ਵਰਤਣ ਲਈ ਹੀ ਵਰਤਦਾ ਹੈ। ਰੱਬ ਤੋਂ ਦੂਰ ਨਹੀਂ ਜਾਂਦਾ। ਜਿਵੇਂ ਚੋਗ ਨਾਲ ਪੇਟ ਭਰ ਕੇ, ਪੰਛੀ ਮੌਜ ਵਿਚ ਆ ਕੇ, ਉੱਚਾ ਆਕਾਸ਼ ਵਿਚ ਉੱਡਦੇ ਹਨ। ਅੱਖਰ ਘੱਘੇ ਤੋਂ ਘੱਟ-ਘੱਟ ਹਰੇਕ ਸਰੀਰ ਵਿਚ ਉਹ ਪ੍ਰਭੂ ਹੀ ਵੱਸਦਾ ਹੈ। ਕੋਈ ਸਰੀਰ ਮਰ ਜਾਏ, ਤਾਂ ਕਦੇ ਪ੍ਰਭੂ ਦੀ ਹੋਂਦ ਵਿਚ ਕੋਈ ਘਾਟਾ ਨਹੀਂ ਪੈਂਦਾ। ਰੱਬ ਨਾਲ ਜੁੜੇ ਬੰਦੇ ਨੂੰ ਵੀ ਦੁਖ ਨਹੀਂ ਲਗਦਾ। ਜਦੋਂ ਕੋਈ ਜੀਵ ਇਸ ਸਰੀਰ ਦੇ ਅੰਦਰ ਹੀ ਮਨ ਜਿੱਤ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਣ ਲਈ ਪੱਤਣ ਲੱਭ ਲੈਂਦਾ ਹੈ। ਇਸ ਪੱਤਣ ਰੱਬ ਦੇ ਦਰ ਨੂੰ ਛੱਡ ਕੇ ਉਹ ਹੋਰ ਕਿਤੇ ਖੱਡਾ ਵਿੱਚ ਰਸਤਾ ਨਹੀਂ ਜਾਂਦਾ। ਆਪਣੇ ਮਨ ਨੂੰ ਵਿਕਾਰਾਂ ਤੋਂ ਚੰਗੀ ਤਰ੍ਹਾਂ ਰੋਕ ਕੇ, ਪ੍ਰਭੂ ਨਾਲ ਪਿਆਰ ਬਣਾ ਕੇ ਹੀਨਤਾ ਦੂਰ ਕਰੀਏ। ਇਹ ਦੇਖ ਕੇ ਹੀ ਭੱਜਣਾਂ ਨਹੀਂ ਚਾਹੀਦਾ। ਸਭ ਤੋਂ ਵੱਡੀ ਅਕਲ ਇਹੀ ਹੈ। ਅੱਖਰ ਚੱਚਾ ਤੋਂ ਚਿੱਤਰ ਲਿਖਿਆ ਹੈ। ਪ੍ਰਭੂ ਦਾ ਬਣਾਇਆ ਹੋਇਆ, ਇਹ ਜਗਤ ਬਹੁਤ ਵੱਡੀ ਭਾਰੀ ਤਸਵੀਰ ਹੈ। ਇਸ ਤਸਵੀਰ ਦੇ ਮੋਹ ਨੂੰ ਛੱਡ ਕੇ, ਤਸਵੀਰ ਬਣਾਉਣ ਵਾਲੇ ਰੱਬ ਨੂੰ ਚੇਤੇ ਰੱਖੀਏ। ਸੰਸਾਰ-ਰੂਪ ਤਸਵੀਰ ਮਨ ਨੂੰ ਮੋਹ ਲੈਣ ਵਾਲੀ ਹੈ। ਆਪਣੇ ਬੁੱਤ ਦਾ ਖ਼ਿਆਲ ਛੱਡ ਕੇ, ਤਸਵੀਰ ਬਣਾਉਣ ਵਾਲੇ ਵਿਚ ਆਪਣੇ ਚਿੱਤ ਨੂੰ ਜੋੜ ਕੇ ਰੱਖੀਏ। ਅੱਖਰ ਛੱਛਾ ਤੋਂ ਛਤਰਪਤੀ ਇਹ ਛਤਰਾਂ ਦਾ ਮਾਲਕ ਰੱਬ ਸਭ ਦਾ ਪਾਤਸ਼ਾਹ ਹੈ। ਮਨ ਹੋਰ ਆਸਾਂ ਛੱਡ ਕੇ ਤਕੜਾ ਹੋ ਕੇ ਕਿਉਂ ਤੂੰ ਇਸ ਪ੍ਰਭੂ ਪਾਸ ਹੀ ਨਹੀਂ ਰਹਿੰਦਾ? ਹੇ ਮਨ ਮੈਂ ਤੈਨੂੰ ਹਰ ਵੇਲੇ ਸਮਝਾਉਂਦਾ ਹਾਂ। ਉਸ ਚਿੱਤਰਕਾਰ ਨੂੰ ਵਿਸਾਰ ਕੇ, ਤੂੰ ਆਪਣੇ ਆਪ ਨੂੰ ਜਕੜ ਰਿਹਾ ਹੈਂ। ਅੱਖਰ ਜੱਜੇ ਤੋਂ ਜਾਉ ਹੈ, ਜਦੋਂ ਕੋਈ ਜੀਵ ਮਾਇਆ ਵਿਚ ਰਹਿੰਦਾ ਹੋਇਆ ਹੀ ਸਰੀਰ ਦੀਆਂ ਵਾਸ਼ਨਾ ਜਿਉਂਦਾ ਹੀ ਮਾਰ ਲੈਂਦਾ ਹੈ। ਉਹ ਮਨੁੱਖ ਜੁਆਨੀ ਸਾੜ ਕੇ ਜਿਊਣ ਦੀ ਜਾਚ ਸਿੱਖ ਲੈਂਦਾ ਹੈ। ਜਦੋਂ ਮਨੁੱਖ ਆਪਣੇ ਧਨ ਦੇ ਹੰਕਾਰ, ਦੌਲਤ ਦੀ ਆਸ ਨੂੰ ਸਾੜ ਕੇ, ਆਪਣੇ ਵਿਚ ਰਹਿੰਦਾ ਹੈ। ਤਾਂ ਉੱਚੀ ਆਤਮਕ ਅਵਸਥਾ ਵਿਚ ਅੱਪੜ ਕੇ, ਪ੍ਰਭੂ ਦੀ ਜੋਤ ਦਾ ਪ੍ਰਕਾਸ਼ ਪ੍ਰਾਪਤ ਕਰਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ 340 ਅੰਗ 1430 ਵਿਚੋਂ ਹੈ

ਸਤਵਿੰਦਰ ਕੌਰ ਸੱਤੀ

(ਕੈਲਗਰੀ) – ਕੈਨੇਡਾ

satwinder_7@hotmail.com

Leave a Reply

Your email address will not be published. Required fields are marked *

%d bloggers like this: