ਬਲੋਚ ਨੇਤਾ ਅਕਬਰ ਖਾਨ ਬੁਗਤੀ ਦੇ ਕਤਲ ਦੇ ਮਾਮਲੇ ‘ਚ ਹਾਈ ਕੋਰਟ ਨੇ ਦਿੱਤਾ ਹੁਕਮ

ss1

ਬਲੋਚ ਨੇਤਾ ਅਕਬਰ ਖਾਨ ਬੁਗਤੀ ਦੇ ਕਤਲ ਦੇ ਮਾਮਲੇ ‘ਚ ਹਾਈ ਕੋਰਟ ਨੇ ਦਿੱਤਾ ਹੁਕਮ

ਇਸਲਾਮਾਬਾਦ (ਪੀਟੀਆਈ) : ਬਲੋਚਿਸਤਾਨ ਹਾਈ ਰੋਰਟ ਨੇ ਸੋਮਵਾਰ ਨੂੰ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਦੀ ਗਿ੍ਰਫਤਾਰੀ ਲਈ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਬਲੋਚ ਨੇਤਾ ਨਵਾਬ ਅਕਬਰ ਖਾਨ ਬੁਗਤੀ ਦੇ 2006 ‘ਚ ਫੌਜੀ ਕਾਰਵਾਈ ਦੌਰਾਨ ਕਤਲ ਦੇ ਮਾਮਲੇ ‘ਚ ਇਹ ਵਾਰੰਟ ਜਾਰੀ ਕੀਤਾ ਗਿਆ ਹੈ। ਹਾਈ ਰੋਕਟ ਦੀ ਬੈਂਚ ਨੇ ਇਸ ਮਾਮਲੇ ‘ਚ ਅੱਤਵਾਦ ਰੋਕੂ ਅਦਾਲਤ ਵੱਲੋਂ ਮੁਸ਼ੱਰਫ ਨੂੰ ਰਿਹਾਅ ਕੀਤੇ ਜਾਣ ਦੇ ਫੈਸਲੇ ਨੂੰ ਚੁਣੌਤੀ ਜੇਣ ਵਾਲੀ ਮੁੜ ਵਿਚਾਰ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ। ਇਹ ਮੁੜ ਵਿਚਾਰ ਪਟੀਸ਼ਨ ਅਕਬਰ ਬੁਗਤੀ ਦੇ ਬੇਟੇ ਨਵਾਬਜ਼ਾਦਾ ਜਾਮਿਲ ਬੁਗਤੀ ਨੇ ਦਾਖਲ ਕੀਤੀ ਹੈ। ਮੁਸ਼ੱਰਫ ਦੇ ਵਕੀਲ ਨੇ ਕੋਰਟ ਨੂੰ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਕੋਰਟ ਦਾ ਆਦਰ ਕਰਦੇ ਹਨ ਪਰ ਸੁਰੱਖਿਆ ਕਾਰਨਾਂ ਕਰਕੇ ਉਹ ਕੋਰਟ ‘ਚ ਪੇਸ਼ ਨਹੀਂ ਹੋ ਸਕਦੇ। ਹਾਲਾਂਕਿ ਬੁਗਤੀ ਦੇ ਵਕੀਲ ਨੇ ਸ਼ਿਕਾਇਤ ਕੀਤੀ ਹੈ ਕਿ ਕੋਰਟ ਵੱਲੋਂ ਕਈ ਵਾਰ ਹੁਕਮ ਜਾਰੀ ਕੀਤੇ ਜਾਣ ਦੇ ਬਾਵਜੂਦ ਮੁਸ਼ੱਰਫ ਹਾਜ਼ਿਰ ਨਹੀਂ ਹੋਏ। ਮੁਸ਼ੱਰਫ ਨੂੰ ਦੇਸ਼ ਛੱਡਣ ਦੀ ਮਨਾਹੀ ਹੈ ਪਰ ਇਸ ਸਾਲ ਪਾਕਿਸਤਾਨ ਸਰਕਾਰ ਨੇ ਇਲਾਜ ਲਈ ਉਨ੍ਹਾਂ ਨੂੰ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਸੀ। ਜ਼ਿਕਰਯੋਗ ਹੈ ਕਿ ਅਕਬਰ ਬੁਗਤੀ ਨੇ ਬਲੋਚਿਸਤਾਨ ਦੀ ਆਜ਼ਾਦੀ ਤੇ ਉਸ ਦੇ ਕੁਦਰਤੀ ਸਰੋਤਾਂ ਤੋਂ ਹੋਣ ਵਾਲੇ ਮੁਵਾਫੇ ਦਾ ਜ਼ਿਆਦਾਤਰ ਹਿੱਸਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਹਥਿਆਰਬੰਦ ਮੁਹਿੰਮ ਦੀ ਅਗਵਾਈ ਕੀਤੀ ਸੀ। ਬਲੋਚ ਨੇਤਾ ਦੇ ਕਤਲ ਦੇ ਵਿਰੋਧ ‘ਚ ਪਾਕਿਸਤਾਨ ਦੇ ਕਈ ਹਿੱਸਿਆਂ ‘ਚ ਲੋਕਾਂ ਦਾ ਗੱਸਾ ਫੁੱਟ ਪਿਆ ਸੀ।

Share Button

Leave a Reply

Your email address will not be published. Required fields are marked *