ਬਲੈਕਬੇਰੀ ਨੇ ਫੇਸਬੁੱਕ, ਵਟਸਐਪ ਤੇ ਇੰਸਟਾਗ੍ਰਾਮ ‘ਤੇ ਪੇਟੈਂਟ ਨੂੰ ਲੈ ਕੇ ਕੀਤਾ ਮੁਕੱਦਮਾ

ਬਲੈਕਬੇਰੀ ਨੇ ਫੇਸਬੁੱਕ, ਵਟਸਐਪ ਤੇ ਇੰਸਟਾਗ੍ਰਾਮ ‘ਤੇ ਪੇਟੈਂਟ ਨੂੰ ਲੈ ਕੇ ਕੀਤਾ ਮੁਕੱਦਮਾ

ਬਲੈਕਬੇਰੀ ਨੇ ਮੰਗਲਵਾਰ ਨੂੰ ਫੇਸਬੁੱਕ ਦੇ ਸੀ. ਈ. ਓ. ਮਾਰਕ ਜੁਕਰਬਰਗ ਦੇ ਖਿਲਾਫ ਪੇਟੈਂਟ ਉਲੰਧਣ ਦਾ ਮਾਮਲਾ ਦਰਜ ਕੀਤਾ ਹੈ। ਬਲੈਕਬੇਰੀ ਦਾ ਆਰੋਪ ਹੈ ਕਿ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ‘ਚ ਉਸ ਦੇ ਪੁਰਾਣੇ ਬਲੈਕਬੇਰੀ ਮੈਸੇਂਜ਼ਰ ਦੇ ਆਈਡੀਆ ਨੂੰ ਕਾਪੀ ਕੀਤਾ ਗਿਆ ਹੈ।

ਬਲੈਕਬੇਰੀ ਨੇ ਆਪਣੇ ਨੇ ਇਕ ਬਿਆਨ ‘ਚ ਕਿਹਾ ਹੈ ਕਿ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਫੇਸਬੁੱਕ ਨੇ ਸਾਡੀ ਨਿੱਜ਼ੀ ਸੰਪੱਤੀ ਦਾ ਗਲਤ ਫਾਇਦਾ ਚੁੱਕਿਆ ਅਤੇ ਪਿਛਲੇ ਕਈ ਸਾਲਾਂ ਦੀ ਗੱਲ-ਬਾਤ ਤੋਂ ਬਾਅਦ ਅਸੀਂ ਤੁਹਾਡੇ ਸ਼ੇਅਰਧਾਰਕ ਦੇ ਨਾਲ ਕਾਨੂੰਨੀ ਕਾਰਵਾਈ ਵੀ ਕਰਨ ਵਾਲੇ ਹਾਂ।

ਕੰਪਨੀ ਨੇ ਦਾਅਵਾ ਕੀਤਾ ਹੈ ਕਿ ਫੇਸਬੁੱਕ, ਵਸਟਐਪ ਅਤੇ ਇੰਸਟਾਗ੍ਰਾਮ ਐਪ ‘ਚ ਜਿਸ ਸਕਿਓਰਿਟੀ ਫੀਚਰ, ਯੂਜ਼ਰ ਇੰਟਰਫੇਸ ਅਤੇ ਫੀਚਰ ਦੀ ਵਰਤੋਂ ਕੀਤੀ ਗਈ ਹੈ। ਉਹ ਬਲੈਕਬੇਰੀ ਦੇ ਮੈਸੇਂਜ਼ਰ ਤੋਂ ਲਏ ਗਏ ਹਨ। ਇਸ ਸੰਬੰਧ ‘ਚ ਬਲੈਕਬੇਰੀ ਨੇ ਲਾਸ ਏਜੰਸੀਆ ਦੇ ਫੇਡਰਲ ਕੋਰਟ ‘ਚਟ ਮੁਕੱਦਮਾ ਕੀਤਾ ਹੈ।

ਜਦਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਕਿ ਜਦੋਂ ਬਲੈਕਬੇਰੀ ਨੇ ਤਕਨੀਕ ਦੀਆਂ ਦਿੱਗਜ਼ ਕੰਪਨੀਆਂ ਦੇ ਖਿਲਾਫ ਮੁਕੱਦਮਾ ਕੀਤਾ ਹੈ। ਇਸ ਤੋਂ ਪਹਿਲਾਂ ਫਰਵਰੀ 2017 ‘ਚ ਬਲੈਕਬੇਰੀ ਨੇ ਨੋਕੀਆ ‘ਤੇ 3 ਜੀ. ਬੀ. ਅਤੇ 4 ਜੀ. ਬੀ. ਵਾਇਰਲੈੱਸ ਕੰਮਿਊਨੀਕੇਸ਼ਨ ਤਕਨੀਕ ਦੇ ਪੇਟੈਂਟ ਨੂੰ ਲੈ ਕੇ ਕੇਸ ਕੀਤਾ ਸੀ। ਇਹ ਕੇਸ ਹੁਣ ਤੱਕ ਠੰਢੇ ਬਸਤੇ ‘ਚ ਹੀ ਹੈ। ਇਸ ਮਾਮਲੇ ‘ਤੇ ਫੇਸਬੁੱਕ ਨੇ ਕਿਹਾ ਹੈ ਕਿ ਇਹ ਕਾਫੀ ਦੁੱਖ ਹੈ। ਅਜਿਹਾ ਲੱਗਦਾ ਹੈ ਕਿ ਬਲੈਕਬੇਰੀ ਦੂਜਿਆਂ ਦੇ ਇਨੋਵੇਸ਼ਨ ‘ਤੇ ਟੈਕਸ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Share Button

Leave a Reply

Your email address will not be published. Required fields are marked *

%d bloggers like this: