ਬਲਾਤਕਾਰ ਬਨਾਮ ਬਲੈਕਮੇਲ

ss1

ਬਲਾਤਕਾਰ ਬਨਾਮ ਬਲੈਕਮੇਲ

ਹਰ ਦਿਨ ਅਖ਼ਬਾਰਾ ਦੀਆਂ ਸੁਰਖ਼ੀਆਂ ਬਣ ਰਹੀ ਬਲਾਤਕਾਰੀ ਸਮੱਸਿਆਂ ਇਕ ਭਿਆਨਕ ਰੂਪ ਧਾਰਨ ਕਰਦੀ ਜਾਂ ਰਹੀ ਹੈ ਕੀ ਇਸ ਤੋ ਨਿਜਾਤ ਪਾਈ ਜਾਂ ਸਕਦੀ ਹੈ।ਬੇਸ਼ਕ ਔਰਤਾਂ ਦੀ ਸੁਰੱਖਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰਾਂ ਦੁਆਰਾ ਸਖ਼ਤ ਕਾਨੂੰਨ ਸਥਾਪਿਤ ਕੀਤਾ ਗਿਆ ਹੈ ਪਰ ਇਥੇ ਇਹ ਗੱਲ ਕਹਿਣੀ ਬਣਦੀ ਹੈ ਕਿ ਜਿਥੇ ਔਰਤਾਂ ਦੀ ਸੁਰੱਖਿਆ ਦੇ ਸਬੰਧ ਵਿਚ ਸਖਤ ਕਾਨੂੰਨ ਉਲੀਕਿਆਂ ਗਿਆ ਹੈ ਉਥੇ ਹੀ ਸਖ਼ਤ ਕਾਨੂੰਨ ਬਣਨ ਨਾਲ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਜੋ ਬਲਾਤਕਾਰੀ ਪਰਚੇ ਦਰਜ ਹੋ ਰਹੇ ਹਨ ਉਹਨਾਂ ਵਿਚੋ ਕਾਫੀ ਹੱਦ ਤੱਕ ਅਜਿਹੇ ਕੇਸ਼ ਹਨ ਜੋ ਝੂਠੇ ਤੇ ਬੇ-ਬੁਨਿਆਦ ਹੁੰਦੇ ਹਨ।ਜਿਨ੍ਹਾਂ ਦਾ ਬਲਾਤਕਾਰ ਨਾਲ ਕੋਈ ਸਬੰਧ ਨਹੀ ਸਗੋ ਇਹ ਇਕ ਘੜੀ ਮਿੱਥੀ ਸਾਜ਼ਿਸ ਦਾ ਨਤੀਜਾ ਹੁੰਦੇ ਹਨ,ਸਖ਼ਤ ਕਾਨੂੰਨ ਦੀ ਆੜ੍ਹ ਵਿਚ ਸਮਾਜ ਦੇ ਕੁਝ ਖੁਦਗਰਜ ਲੋਕਾਂ ਦੁਆਰਾ ਜਿਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ,ਸਖ਼ਤ ਕਾਨੂੰਨ ਦਾ ਸਹਾਰਾ ਲੈ ਕੇ ਆਮ ਲੋਕਾਂ ਨੂੰ ਬਲੈਕਮੇਲ ਕੀਤਾਂ ਜਾਂ ਰਿਹਾ ਹੈ ਇਹ ਵੀ ਇਕ ਗੰਭੀਰ ਸਮੱਸਿਆਂ ਬਣੀ ਹੋਈ ਹੈ।
ਕਾਫੀ ਸ਼ਹਿਰਾ ਵਿਚ ਇਹ ਦੇਖਿਆਂ ਗਿਆ ਹੈ ਕਿ ਜਿਸਮਫਰੋਸ਼ੀ ਦੇ ਧੰਦੇ ਚ’ ਤਤਪਰ ਔਰਤਾਂ ਦੀ ਪੁਲਿਸ ਅਧਿਕਾਰੀਆਂ ਨਾਲ ਗੰਢ-ਤੁੱਪ ਹੁੰਦੀ ਹੈ ਜਿਸ ਕਰਕੇ ਉਹ ਗ੍ਰਾਹਕਾਂ ਨੂੰ ਆਪਣੇ ਅੱਡੇ ਤੇ ਬੁਲਾ ਕੇ ਜਾਅਲੀ ਰੇਡ ਪਵਾਉਦੀਆਂ ਹਨ ਤੇ ਲੋਕ ਬਦਨਾਮੀ ਦੇ ਡਰ ਕਾਰਨ ਪੈਸੇ ਦੇ ਕੇ ਆਪਣਾ ਬਚਾਅ ਕਰਨ ਲਈ ਮਿੰਨਤਾਂ ਕੱਢਦੇ ਹਨ।ਇਹ ਪੈਸਾ ਉਨ੍ਹਾਂ ਔਰਤਾਂ ਅਤੇ ਪੁਲਿਸ ਅਧਿਕਾਰੀਆਂ ਚ’ ਵੰਡਿਆਂ ਜਾਦਾ ਹੈ।
ਇਸ ਤਰਾਂ ਦੀਆਂ ਝੂਠੀਆਂ ਤੇ ਮਨਘੜਤ ਕਹਾਣੀਆਂ ਬਣਾ ਕੇ ਆਮ ਲੋਕਾਂ ਨੂੰ ਬਲੈਕਮੇਲ ਕਰਨ ਵਾਲੇ ਸਮਾਜ ਵਿਰੋਧੀ ਅਨਸ਼ਰਾਂ ਪ੍ਰਤੀ ਵੀ ਸਰਕਾਰ ਨੂੰ ਠੋਸ ਤੇ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ਤਾਂ ਜੋ ਇੱਜਤ ਤੇ ਇਮਾਨਦਾਰ ਲੋਕਾਂ ਨੂੰ ਇਸ ਤਰਾਂ ਦੇ ਝੂਠੇ ਕੇਸ਼ਾ ਤੋ ਬਚਾਇਆ ਜਾ ਸਕੇ

ਗੁਰਦੀਪ ਸਿੰਘ ਢਿੱਲਵਾਂ (ਬਰਨਾਲਾ)
ਮੋ: 9876000867

Share Button

Leave a Reply

Your email address will not be published. Required fields are marked *