ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਨੂੰ 10 ਸਾਲ ਦੀ ਕੈਦ

ss1

ਬਲਾਤਕਾਰ ਦੇ ਦੋਸ਼ੀ ਰਾਮ ਰਹੀਮ ਨੂੰ 10 ਸਾਲ ਦੀ ਕੈਦ

ਰੋਹਤਕ ਵਿੱਚ ਲੱਗੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 10 ਸਾਲ ਦੀ ਸਖਤ ਸਜਾ ਸੁਣਾਈ ਗਈ ਹੈ । ਅਦਾਲਤ ਦੀ ਕਾਰਵਾਈ ਦੌਰਾਨ ਸੀਬੀਆਈ ਦੇ ਵਕੀਲ ਵੱਲੋਂ ਗੁਰਮੀਤ ਰਾਮ ਰਹੀਮ ਲਈ ਜਿਆਦਾ ਤੋਂ ਜਿਆਦਾ ਸਜਾ ਦੀ ਮੰਗ ਕੀਤੀ ਗਈ ਜਦਕਿ ਡੇਰਾ ਮੁਖੀ ਦੇ ਵਕੀਲਾਂ ਨੇਘੱਟ ਸਜਾ ਦੀ ਅਪੀਲ ਕੀਤੀ । ਰਾਮ ਰਹੀਮ ਦੇ ਵਕੀਲਾਂ ਵੱਲੋਂ ਡੇਰੇ ਵੱਲੋਂ ਕੀਤੇ ਸਮਾਜਿਕ ਕੰਮਾਂ ਦਾਵਾਰ ਵਾਰ ਹਵਾਲਾ ਦੇ ਕੇ ਬਾਬੇ ਲਈ ਰਹਿਮ ਦੀ ਅਪੀਲ ਕੀਤੀ ਗਈ ਪਰ ਅਦਾਲਤ ਤੇ ਇਸ ਅਪੀਲ ਦਾ ਕੋਈ ਅਸਰ ਨਹੀਂ ਹੋਇਆ । ਪੂਰੀ ਸੁਣਵਾਈ ਦੌਰਾਨ ਰਾਮ ਰਹੀਮ ਅਦਾਲਤ ਵਿੱਚ ਹੱਥ ਜੋੜ ਕੇ ਖੜਾ ਰਿਹਾ, ਰੋ ਰੋ ਕੇ ਅਦਾਲਤ ਨੂੰ ਰਹਿਮ ਦੀ ਅਪੀਲ ਕਰਦਾ ਰਿਹਾ । ਜੱਜ ਜਗਦੀਪ ਸਿੰਘ ਵੱਲੋਂ ਪੂਰਾ ਆਰਡਰ ਪੜ੍ਹ ਕੇ ਸੁਣਾਇਆ ਗਿਆ ਤੇ ਅਖੀਰ ਵਿੱਚ ਸਜਾ ਸੁਣਾਈ ਗਈ ।

Share Button

Leave a Reply

Your email address will not be published. Required fields are marked *