ਬਲਾਤਕਾਰ ਦਾ ਦੋਸ਼ੀ ਆਸ਼ੂ ਭਾਈ ਉਰਫ ਆਸਿਫ ਖਾਨ ਪੁਲੀਸ ਹਿਰਾਸਤ ਵਿੱਚ
ਬਲਾਤਕਾਰ ਦਾ ਦੋਸ਼ੀ ਆਸ਼ੂ ਭਾਈ ਉਰਫ ਆਸਿਫ ਖਾਨ ਪੁਲੀਸ ਹਿਰਾਸਤ ਵਿੱਚ
ਨਵੀਂ ਦਿੱਲੀ, 13 ਸਤੰਬਰ: ਬਲਾਤਕਾਰ ਮਾਮਲੇ ਦੇ ਦੋਸ਼ੀ ਜੋਤਿਸ਼ੀ ਆਸ਼ੂ ਭਾਈ ਉਰਫ ਆਸਿਫ ਖਾਨ ਨੂੰ ਅੱਜ ਦਿੱਲੀ ਪੁਲੀਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਹਿਰਾਸਤ ਵਿਚ ਲੈ ਲਿਆ| ਕ੍ਰਾਈਮ ਬ੍ਰਾਂਚ ਦੀ ਟੀਮ ਆਸ਼ੂ ਭਾਈ ਤੋਂ ਇਸ ਮਾਮਲੇ ਵਿਚ ਪੁੱਛਗਿੱਛ ਕਰ ਰਹੀ ਹੈ| ਜ਼ਿਕਰਯੋਗ ਹੈ ਕਿ ਆਸ਼ੂ ਭਾਈ ਗੁਰੂ ਜੀ ਅਤੇ ਉਸ ਦੇ ਬੇਟੇ ਉਤੇ ਇਕ ਨਾਬਾਲਿਗਾ ਨਾਲ ਬਲਾਤਕਾਰ ਕਰਨ ਦਾ ਦੋਸ਼ ਲੱਗਾ ਹੈ| ਆਸ਼ੂ ਭਾਈ ਤੋਂ ਦਿੱਲੀ ਦੇ ਹੌਜ਼ਖਾਸ ਥਾਣੇ ਵਿਚ ਪੁੱਛਗਿੱਛ ਕੀਤੀ ਜਾ ਰਹੀ ਹੈ|